HOME ਹੜ੍ਹ ਪੀੜਤ ਲੋਕਾਂ ਨੂੰ ਰਾਹਤ ਦੇਣ ਵਜੋਂ ‘ਮੈਡੀਕਲ ਪ੍ਰੈਕਟੀਸ਼ਨਰਜ਼’ ਅਤੇ ‘ਸਮਾਜ ਸੇਵੀ...

ਹੜ੍ਹ ਪੀੜਤ ਲੋਕਾਂ ਨੂੰ ਰਾਹਤ ਦੇਣ ਵਜੋਂ ‘ਮੈਡੀਕਲ ਪ੍ਰੈਕਟੀਸ਼ਨਰਜ਼’ ਅਤੇ ‘ਸਮਾਜ ਸੇਵੀ ਸੰਸਥਾ ਸਮਾਲਸਰ’ ਨੇ ਲਗਾਇਆ ਕੈਂਪ

4
ਭਲੂਰ   (ਸਮਾਜ ਵੀਕਲੀ)  (ਬੇਅੰਤ ਗਿੱਲ)  ਪੰਜਾਬ ਇਸ ਸਮੇਂ ਦੁਖਦਾਈ ਸਮੇਂ ‘ਚੋਂ ਗੁਜਰ ਰਿਹਾ ਹੈ। ਕਹਿਰ ਬਣਕੇ ਆਇਆ ਪਾਣੀ ਲੰਬੇ ਸਮੇਂ ਲਈ ਮੁਸੀਬਤਾਂ ‘ਚ ਪਾ ਗਿਆ ਹੈ। ਬਹੁਤ ਸਾਰੇ ਇਲਾਕਿਆਂ ਵਿਚ ਅੱਜ ਵੀ ਹੜ੍ਹ ਦਾ ਕਹਿਰ ਜਾਰੀ ਹੈ। ਇਸ ਮੁਸ਼ਕਿਲ ਦੀ ਘੜੀ ਵਿੱਚ ਪੰਜਾਬ ਨਾਲ ਪੰਜਾਬ ਮੋਢਾ ਲਾ ਕੇ ਖੜ੍ਹਾ ਹੈ। ਹਰ ਕੋਈ ਆਪਣੇ ਹਿਸਾਬ ਨਾਲ ਮੱਦਦ ਕਰ ਰਿਹਾ ਹੈ। ਅੱਜ ਇੱਥੋਂ ਜ਼ਿਲ੍ਹਾ ਮੋਗਾ ਦੇ ਕਸਬਾ ਸਮਾਲਸਰ ਤੋਂ ‘ਮੈਡੀਕਲ ਪ੍ਰੈਕਟੀਸ਼ਨਰਜ਼’ ਅਤੇ ‘ਸਮਾਜ ਸੇਵੀ ਸੰਸਥਾ ਸਮਾਲਸਰ’ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ ਕਈ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਦੌਰਾਨ ਡਾ ਜਸਵਿੰਦਰ ਸਿੰਘ ਮਾਹਲਾ ਭਲੂਰ ਨੇ ਦੱਸਿਆ ਕਿ ਮੈਡੀਕਲ ‘ਪ੍ਰੈਕਟੀਸ਼ਨਰਜ਼’ ਵੱਲੋਂ ਇਹ ਕੈਂਪ ਲਗਾਤਾਰ ਚੱਲਣਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਅਤੇ ਕੱਲ੍ਹ ਹੋਰ ਟੀਮ ਪਹੁੰਚੇਗੀ। ਇਸੇ ਤਰ੍ਹਾਂ ਬਦਲਵੀਂ ਟੀਮ ਲੋਕਾਂ ਨੂੰ ਰਾਹਤ ਦੇਣ ਲਈ ਕੰਮ ਕਰੇਗੀ। ਇਸ ਮੌਕੇ ਭਲੂਰ ਤੋਂ ਡਾ ਜਸਵਿੰਦਰ ਸਿੰਘ ਮਾਹਲਾ ਤੋਂ ਇਲਾਵਾ ਗੁਰਜੀਤ ਸਿੰਘ, ਡਾ ਬਲਰਾਜ ਸਿੰਘ ਸਮਾਲਸਰ, ਰਾਕੇਸ਼ ਕੁਮਾਰ, ਬਾਵਾ ਭੱਲਾ, ਸੁਰਿੰਦਰ ਸਿੰਘ, ਪਵਨਦੀਪ ਸਿੰਘ ਬਰਾੜ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਬੱਬੀ ਖ਼ਾਨ, ਸੁਰਿੰਦਰ ਸਿੰਘ, ਰਛਪਾਲ ਸਿੰਘ, ਭੋਲਾ ਸਿੰਘ, ਸਵਰਨ ਸਿੰਘ ਸਰਪੰਚ, ਗੁਰਚਰਨ ਸਿੰਘ ਸਾਹੋ, ਰਮਨਦੀਪ ਸ਼ਰਮਾ, ਕਮਲਪ੍ਰੀਤ ਸਿੰਘ, ਗੁਰਪਿੰਦਰ ਸਿੰਘ ਸਮਾਲਸਰ ਅਤੇ ਹੋਰ ਡਾਕਟਰ ਟੀਮ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਦੱਸ ਦੇਈਏ ਕਿ ਐੱਸ ਐੱਚ ਓ ਸਮਾਲਸਰ ਜਨਕ ਰਾਜ ਵੱਲੋਂ ਇਸ ਡਾਕਟਰੀ ਟੀਮ ਨੂੰ ਰਵਾਨਗੀ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੁਧਿਆਣਾ ਸਕ੍ਰੈਪ ਟਰੇਡਰਜ਼ ਐਸੋਸੀਏਸ਼ਨ ਵੱਲੋਂ ਜੀਐਸਟੀ ਦਰ ਘਟਾਉਣ ਦੀ ਮੰਗ
Next articleਲਗਾਤਾਰ ਪੈ ਰਹੀ ਬਾਰਿਸ਼ ਕਾਰਨ ਪਿੰਡ ਬਖੋਪੀਰ ਦੇ ਗੁਰਭਿੰਦਰ ਸਿੰਘ ਦਾ ਡਿੱਗਇਆ ਮਕਾਨ।