HOME ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਪਿੰਡ ਬਖੋਪੀਰ ਦੇ ਗੁਰਭਿੰਦਰ ਸਿੰਘ ਦਾ ਡਿੱਗਇਆ...

ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਪਿੰਡ ਬਖੋਪੀਰ ਦੇ ਗੁਰਭਿੰਦਰ ਸਿੰਘ ਦਾ ਡਿੱਗਇਆ ਮਕਾਨ।

ਸੰਦੀਪ ਸਿੰਘ ਬਖੋਪੀਰ   (ਸਮਾਜ ਵੀਕਲੀ)   (ਸਮਾਜ‌ ਵੀਕਲੀ) ਸਾਬਕਾ ਸਰਪੰਚ ਕੁਲਵੰਤ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੇ ਦਿਨੀਂ ਗੁਰਭਿੰਦਰ ਸਿੰਘ ਸਪੁੱਤਰ ਹਾਕਮ ਸਿੰਘ ਜੋ ਕਿ ਪਿੰਡ ਬਖੋਪੀਰ ਡਾਕ ਤੇ ਤਹਿਸ਼ੀਲ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦਾ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਿਹਾ ਇੱਕ ਗਰੀਬ ਪਰਿਵਾਰ ਹੈ । ਗੁਰਭਿੰਦਦਰ ਸਿੰਘ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਹੈ । ਗੁਰਭਿੰਦਰ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਗੁਰਮੀਤ ਕੌਰ ਅਤੇ ਇੱਕ ਬੇਟਾ ਤੇ ਇੱਕ ਬੇਟੀ ਹਨ ,ਸਾਰਾ ਪਰਿਵਾਰ ਇੱਕ ਵੱਡੇ ਕਮਰੇ ਦੇ ਵਿੱਚ ਹੀ ਆਪਣਾ ਜੀਵਨ ਨਿਰਵਾਹ ਕਰ ਰਿਹਾ ਸੀ। ਲਗਾਤਾਰ ਪੈ ਰਹੀ ਭਿਆਨਕ ਵਰਖਾ ਕਾਰਨ ਅੱਜ ਉਸਦੇ ਮਕਾਨ ਦੀ ਪਿੱਛੇ ਖੇਤਾਂ ਵੱਲ ਲੱਗਦੀ ਕੰਧ ਡਿੱਗ ਗਈ ਹੈ ਜਿਸ ਨਾਲ ਉਸਦਾ ਪੂਰੇ ਦਾ ਪੂਰਾ ਮਕਾਨ ਢਹਿ ਢੇਰੀ ਹੋਣ ਦੀ ਤਾਦਾਦ ਤੇ ਆ ਗਿਆ ਹੈ। ਪੂਰਾ ਮਕਾਨ ਕਿਸੇ ਵੇਲੇ ਵੀ ਤਹਿਸ ਨਹਿਸ ਹੋ ਸਕਦਾ ਹੈ, ਮਕਾਨ ਦੇ ਅੰਦਰ ਰੱਖੀ ਹਰ ਇੱਕ ਚੀਜ਼ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੈ, ਗੁਰਭਿੰਦਰ ਸਿੰਘ ਨੇ ਮਕਾਨ ਅੱਤ ਦੀ ਗ਼ਰੀਬੀ ਨੂੰ ਸਹਿ ਕੇ ਮਸਾ ਬਣਾਇਆ ਸੀ, ਇਸ ਭਿਆਨਕ ਵਰਖਾ ਕਾਰਨ ਜੋ ਉਸ ਦਾ ਮਾਲੀ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਨੀ ਇਸ ਪਰਿਵਾਰ ਲਈ ਬਹੁਤ ਔਖੀ ਹੈ, ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਇਹ ਪਰਿਵਾਰ ਆਪਣੇ ਪੈਰਾਂ ਸਿਰ ਖੜਾ ਹੋ ਸਕੇ ਪੰਜਾਬ ਸਰਕਾਰ ਆਪਣੇ ਸਰਕਾਰੀ ਫੰਡਾਂ ਵਿੱਚੋਂ ਇਸ ਗਰੀਬ ਪਰਿਵਾਰ ਦਾ ਮਕਾਨ ਬਣਾ ਕੇ ਇਸ ਦੀ ਮਦਦ ਕਰ ਸਕਦੀ ਹੈ, ਪੂਰੇ ਪਰਿਵਾਰ ਅਤੇ ਨਗਰ ਵੱਲੋਂ ਸਰਕਾਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਲਈ ਉਹ ਅੱਗੇ ਆਉਣ,ਤਾਂ ਜੋ ਇਸ ਪਰਿਵਾਰ ਨੂੰ ਕੋਈ ਆਰਥਿਕ ਸਹਾਰਾ ਲੱਗ ਸਕੇ,ਮੌਕੇ ਉੱਤੇ ਸਮੂਹ ਨਗਰ ਨਿਵਾਸੀ, ਨਗਰ ਪੰਚਾਇਤ, ਪੰਚ ਸਰਪੰਚ ਆਦਿ ਮੌਜ਼ੂਦ  ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੜ੍ਹ ਪੀੜਤ ਲੋਕਾਂ ਨੂੰ ਰਾਹਤ ਦੇਣ ਵਜੋਂ ‘ਮੈਡੀਕਲ ਪ੍ਰੈਕਟੀਸ਼ਨਰਜ਼’ ਅਤੇ ‘ਸਮਾਜ ਸੇਵੀ ਸੰਸਥਾ ਸਮਾਲਸਰ’ ਨੇ ਲਗਾਇਆ ਕੈਂਪ
Next articleਡਾ. ਜਸਵਿੰਦਰ ਭੱਲਾ ਦੀ ਟੀਮ ਤੇ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ