HOME ਆਫਰੇ ਪਾਣੀਆਂ ਅੱਗੇ ਪੰਜਾਬੀਆਂ ਦੀ ਏਕਤਾ ਦਾ ਹੜ੍ਹ

ਆਫਰੇ ਪਾਣੀਆਂ ਅੱਗੇ ਪੰਜਾਬੀਆਂ ਦੀ ਏਕਤਾ ਦਾ ਹੜ੍ਹ

3

‘ਗ੍ਰਾਮ ਪੰਚਾਇਤ ਭਲੂਰ’, ਕਿਸਾਨ ਜਥੇਬੰਦੀਆਂ, ਗੁ: ਕਮੇਟੀਆਂ, ਸਮੂਹ ਕਲੱਬ ਅਤੇ ਸਮੁੱਚਾ ਨਗਰ ‘ਭਲੂਰ’ ਉੱਠਿਆ ਯੋਧਾ ਬਣਕੇ 

ਭਲੂਰ  (ਸਮਾਜ ਵੀਕਲੀ)  (ਬੇਅੰਤ ਗਿੱਲ) ਪੰਜਾਬ ਨੂੰ ਇਸ ਸਮੇਂ ਮੁਸੀਬਤਾਂ ਦੇ ਮੌਸਮ ਨੇ ਘੇਰ ਰੱਖਿਆ ਹੈ। ਹੜ੍ਹਾਂ ਦਾ ਕਹਿਰ ਜਿੱਥੇ ਕਿਸਾਨੀ ਦਾ ਲੱਕ ਤੋੜ ਗਿਆ ਹੈ, ਉੱਥੇ ਹਰ ਕਿਰਤੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਬਣ ਕੇ ਟੁੱਟਿਆ ਹੈ। ਜਿੱਥੇ ਫ਼ਸਲਾਂ, ਪਸ਼ੂ ਪੰਛੀਆਂ, ਘਰ-ਬਾਰ ਦਾ ਵੱਡਾ ਨੁਕਸਾਨ ਹੋਇਆ, ਉੱਥੇ ਹੀ ਮਨੁੱਖੀ ਜਾਨਾਂ ਦਾ ਚਲੇ ਜਾਣਾ ਉਮਰਾਂ ਦੀਆਂ ਪੀੜਾਂ ਬਣ ਗਿਆ ਹੈ।  ਹੜ੍ਹਾਂ ਦੇ ਪਾਣੀਆਂ ਨੇ ਮੁਸੀਬਤਾਂ ‘ਚ ਪਾਏ ਆਪਣੇ ਭਰਾਵਾਂ ਲਈ ਪੰਜਾਬ ਦੇ ਲੋਕ ਹੜ੍ਹਾਂ ਵਾਂਗ ਨਿਕਲ ਆਏ ਹਨ। ਹਰ ਪਾਸੇ ਰਾਸ਼ਨ ਪਾਣੀ ਨਾਲ਼ ਭਰੇ ਟਰੈਕਟਰ ਟਰਾਲੇ, ਟਰੱਕ ਅਤੇ ਗੱਡੀਆਂ ਵਗੈਰਾ ਸੜਕਾਂ ‘ਤੇ ਲਾਇਨਾਂ ਬਣੇ ਜਾ ਰਹੇ ਹਨ। ਪੰਜਾਬੀਆਂ ਦਾ ਆਪਸੀ ਏਕਾ ਆਫਰੇ ਪਾਣੀਆਂ ਅੱਗੇ ਹੜ੍ਹ ਬਣ ਗਿਆ ਹੈ। ਇਸੇ ਤਰ੍ਹਾਂ ਪਿੰਡ ਭਲੂਰ ਦੀ ਗ੍ਰਾਮ ਪੰਚਾਇਤ, ਕਿਸਾਨ ਯੂਨੀਅਨ ਲੱਖੋਵਾਲ, ਸਮੂਹ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਅਤੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ। ਭਲੂਰ ਦੇ ਸੂਝਵਾਨ ਲੋਕਾਂ ਦੀ ਸੋਚ ਹੈ ਕਿ ਉਹ ਪਾਣੀ ਉਤਰਨ ਤੋਂ ਮਗਰੋਂ ਆਪਣੇ ਭਰਾਵਾਂ ਦੇ ਘਰ ਅਤੇ ਖੇਤ ਸੰਵਾਰਨ ਲਈ ਟਰੈਕਟਰਾਂ ਦਾ ਵੱਡਾ ਕਾਫ਼ਲਾ ਲੈ ਕੇ ਜਾਣਗੇ। ਪਿੰਡ ਭਲੂਰ ਦੀ ਪੰਚਾਇਤ ਦੇ ਨੁਮਾਇੰਦੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ, ਪੰਚਾਇਤ ਮੈਂਬਰ ਜਸਕਰਨ ਸਿੰਘ ਜਟਾਣਾ, ਪੰਚ ਚਮਕੌਰ ਸਿੰਘ, ਪੰਚ ਸੁਰਜੀਤ ਸਿੰਘ ਬੁੱਧੂ, ਪੰਚ ਗਿੰਦਰਪਾਲ ਸਿੰਘ, ਪੰਚ ਗੋਗੀ ਢਿੱਲੋਂ, ਪੰਚ ਬਿੱਟੂ ਸਿੰਘ, ਪੰਚ ਜਗਰਾਜ ਸਿੰਘ, ਪੰਚ ਰੇਸ਼ਮ ਸਿੰਘ ਤੋਂ ਇਲਾਵਾ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਕਲੱਬ ਦੇ ਮੈਂਬਰਾਂ ਅਤੇ ਹੋਰ ਮੋਹਤਬਰ ਲੋਕਾਂ ਨੇ ਸਾਰੇ ਨਗਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਵੱਡੇ ਰੂਪ ਵਿਚ ਸਾਥ ਦੇ ਰਹੇ ਹਨ। ਪਿਛਲੇ ਦਿਨੀਂ ਪਿੰਡ ਭਲੂਰ ਦੇ ਨੌਜਵਾਨਾਂ ਵੱਲੋਂ ਰਾਸ਼ਨ ਪਾਣੀ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਥਾਵਾਂ ਉੱਤੇ ਪਹੁੰਚੀਆਂ ਹਨ। ਭਲੂਰ ਵਾਸੀਆਂ ਦੇ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ। ਪਿੰਡ ਦਾ ਨੌਜਵਾਨ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਆਪ ਅੱਗੇ ਲੱਗ ਕੇ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਅਤੇ ਲੋਕ ਖੁੱਲ੍ਹ-ਮ-ਖੁੱਲ੍ਹਾ ਸਾਥ ਦੇ ਰਹੇ ਹਨ। ਰੋਜ਼ਾਨਾ ਲੱਖਾਂ ਰੁਪਏ ਇਕੱਤਰ ਹੋ ਰਹੇ ਹਨ। ਇਹਨਾਂ ਕਾਰਜਾਂ ਲਈ ਕਿਸਾਨ ਯੂਨੀਅਨ ਲੱਖੋਵਾਲ ਦੇ ਨੁਮਾਇੰਦੇ ਸਰਦਾਰ ਨਿਰਮਲ ਸਿੰਘ ਵਿਰਕ, ਸਰਦਾਰ ਅਮਰਜੀਤ ਸਿੰਘ ਜਟਾਣਾ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕੁਲਦੀਪ ਸਿੰਘ ਕੀਪਾ, ਕਲੱਬ ਪ੍ਰਧਾਨ ਪਾਲਾ ਸਿੰਘ ਸੰਧੂ,ਸਵਰਨ ਸਿੰਘ ਸੰਧੂ, ਸ਼ੱਪਾ ਸਿੰਘ ਸੰਧੂ, ਜੱਸੀ ਰੋਡਿਆਂ ਆਲਾ, ਰੂਪ ਸਿੰਘ ਰਾਜਿਆਣਾ, ਗੁਰਪ੍ਰੀਤ ਸਿੰਘ, ਕਾਲਾ ਢਿੱਲੋਂ, ਬੱਬੂ ਸਿੰਘ, ਭਿੰਦਾ ਢਿੱਲੋਂ, ਜਰਨੈਲ ਸਿੰਘ ਭਲੂਰ,ਬਲਜੀਤ ਸਿੰਘ ਬਰਾੜ, ਰਾਮ ਸਿੰਘ ਬਰਾੜ, ਮਲਕੀਤ ਸਿੰਘ ਜਟਾਣਾ, ਬਸੰਤ ਸਿੰਘ ਸੰਧੂ,ਸੀਰਾ ਸਿੰਘ ਜਟਾਣਾ, ਅੰਗਰੇਜ਼ ਸਿੰਘ ਗੇਜਾ, ਗੁਰਮੇਲ ਸਿੰਘ ਵਿਰਕ, ਸੇਵਕ ਸਿੰਘ ਖੂਹ ਵਾਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੁਮਾਇੰਦੇ, ਗਗਨਾ ਜਟਾਣਾ,ਮੰਗਲ ਸਿੰਘ ਗਿੱਲ, ਪੀਤਾ ਗਿੱਲ, ਲੱਖਾ ਸਿੰਘ ਗਿੱਲ, ਜੱਗਾ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ ਨੰਬਰਦਾਰ, ਸੰਦੀਪ ਸਿੰਘ ਨੰਬਰਦਾਰ, ਬੇਅੰਤ ਸਿੰਘ ਜਟਾਣਾ, ਮਨਦੀਪ ਸਿੰਘ ਜਟਾਣਾ, ਅਮਨ ਜਟਾਣਾ,  ਜਸਪਾਲ ਸਿੰਘ ਪਾਲ, ਰਾਜਾ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ, ਹਰਦੀਪ ਸਿੰਘ ਵਾਹਲਾ, ਧਰਮਜੀਤ ਸਿੰਘ, ਈਸ਼ਰ ਸਿੰਘ, ਡਿੰਪੀ ਸਿੰਘ, ਸੁਖਮੰਦਰ ਸਿੰਘ ਸੰਧੂ ਕੈਨੇਡਾ ਅਤੇ ਹੋਰ ਵੱਡੀ ਗਿਣਤੀ ਵਿਚ ਪਿੰਡ ਦੇ ਨੌਜਵਾਨ ਐਨ ਆਰ ਆਈਜ਼ ਵੀਰਾਂ ਅਤੇ ਨਗਰ ਨਿਵਾਸੀਆਂ ਨੂੰ ਇਸ ਉਪਰਾਲੇ ਲਈ ਪ੍ਰੇਰਿਤ ਕਰ ਰਹੇ ਹਨ। ਪੰਜਾਬ ਨੂੰ ਅਜਿਹੇ ਯੋਧਿਆਂ ਦੇ ਪਿੰਡਾਂ ‘ਤੇ ਮਾਣ ਰਹੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਿਸ਼ਕਾਮ ਰੂਪ ਵਿੱਚ ਖੂਨਦਾਨ ਕਰਨ ਵਾਲੇ ਦਾਨੀ ਮਰੀਜ਼ਾਂ ਲਈ ਰੱਬ ਦਾ ਰੂਪ – ਜੱਥੇਦਾਰ ਨਿਮਾਣਾ
Next articleਹੜ੍ਹ ਦੇ ਪਾਣੀ ਨੇ….