ਵੈਨਕੂਵਰ (ਸਮਾਜ ਵੀਕਲੀ) ( ਮਲਕੀਤ ਸਿੰਘ)- 1990 ਚ ਸੁਪਰ ਹਿੱਟ ਹੋਈ ਫਿਲਮ ‘ ਡਾਂਸ ਵਿਦ ਵੇਵਜ’ ਚ ‘ਕਿਕਿੰਗ ਬਰਡ ‘ ਦਾ ਸ਼ਾਨਦਾਰ ਕਿਰਦਾਰ ਨਿਭਾਉਣ ਕਾਰਨ ਚਰਚਿਤ ਹੋਏ ਅਦਾਕਾਰ ਗ੍ਰਾਹਮ ਗਰੀਨ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੇ 73 ਸਾਲਾਂ ਦੀ ਉਮਰ ਚ ਟੋਰੰਟੋ ਦੇ ਇੱਕ ਹਸਪਤਾਲ ਚ ਆਖਰੀ ਸਾਹ ਲਿਆ ਉਹ ਪਹਿਲੇ ਪਿਛਲੇ ਕੁਝ ਅਰਸੇ ਤੋ ਬਿਮਾਰ ਚਲੇ ਆ ਰਹੇ ਸਨ ਸਵ ਗ੍ਰਾਹਮ ਗਰੀਨ ਕਨੇਡਾ ਦੇ ਫਸਟ ਨੇਸ਼ਨ ਭਾਈਚਾਰੇ ਨਾਲ ਸੰਬੰਧਿਤ ਸਨ। ਫਿਲਮਾਂ ਚ ਵਧੀਆ ਕਿਰਦਾਰ ਅਦਾ ਕਰਨ ਕਰਕੇ ਉਹਨਾਂ ਨੂੰ ਅਕੈਡਮੀ ਅਵਾਰਡ ਲਈ ਨਾਮਜਦ ਕੀਤਾ ਗਿਆ ਸੀ। ਫਿਲਮਾਂ ਤੋਂ ਇਲਾਵਾ ਪ੍ਰਮੁੱਖ ਟੀਵੀ ਸੀਰੀਅਲਾਂ ਚ ਉਹਨਾਂ ਵੱਲੋਂ ਨਿਭਾਈਆਂ ਗਈਆਂ ਯਾਦਗਾਰੀ ਭੂਮਿਕਾਵਾਂ ਕਾਰਨ ਉਹਨਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਅਹਿਮ ਪਛਾਣ ਸਥਾਪਿਤ ਕੀਤੀ ਸੀ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



