HOME ਹੜ੍ਹਾਂ ਦਾ ਕਾਰਨ ,ਕੁਦਰਤੀ ਜਾਂ ਗਲਤੀ

ਹੜ੍ਹਾਂ ਦਾ ਕਾਰਨ ,ਕੁਦਰਤੀ ਜਾਂ ਗਲਤੀ

  (ਸਮਾਜ ਵੀਕਲੀ)  ਪੂਰੀ ਦੁਨੀਆਂ ਵਿੱਚ, ਜਿੱਥੇ ਵੀ, ਜਦੋਂ ਵੀ ਹੜੵ ਆਉਂਦੇ ਹਨ, ਉਹ ਕੁਦਰਤੀ ਕਰੋਪੀ ਕਾਰਨ ਹੀ ਆਉਂਦੇ ਹਨ। ਕੋਈ ਵੀ ਇਨਸਾਨ ਨਾਂ ਤਾਂ ਕੁਦਰਤ ਦੀ ਕਰੋਪੀ ਨੂੰ ਰੋਕ ਸਕਦਾ ਹੈ, ਤੇ ਨਾ ਹੀ ਇਸ ਤੋਂ ਬਚ ਸਕਦਾ ਹੈ। ਕਿਉਂਕਿ ਜੇ ਕੁਦਰਤ ਦੀ ਕਰੋਪੀ ਨੂੰ ਰੋਕਿਆ ਜਾ ਸਕਦਾ ਹੁੰਦਾ ਤਾਂ ਸਾਡੇ ਦੇਸ਼ ਚ ਹੜੵ ਤਾਂ ਕੀ ਕੁਦਰਤ ਦੀ ਕੋਈ ਹੋਰ ਕਰੋਪੀ ਵੀ ਕਦੇ ਕੋਈ ਕਹਿਰ ਨਹੀਂ ਬਰਪਾ ਸਕਦੀ ਸੀ। ਕਿਉਂਕਿ ਸਾਡੇ ਦੇਸ਼ ਚ ਕੁਦਰਤੀ ਕਰੋਪੀਆਂ ਤੋਂ ਬਚਾਉਣ ਵਾਲੇ ਬਾਬੇ ਤੇ ਤਾਂਤਰਿਕ ਪਿੰਡ ਪਿੰਡ ਗਲੀ ਗਲੀ ਬੈਠੇ ਹਨ। ਬੇਸ਼ੱਕ ਹੜੵ ਆਉਣ ਦਾ ਮੁੱਖ ਕਾਰਨ ਕੁਦਰਤੀ ਕਰੋਪੀ ਹੀ ਹੈ,ਪਰ ਇਹਨਾਂ ਹੜੵਾਂ ਨੂੰ ਭਿਆਨਕ ਤਬਾਹੀ ਵਾਲਾ ਰੁਦਰ ਰੂਪ ਦੇਣ ਲਈ ਇਨਸਾਨੀ ਗਲਤੀਆਂ ਵੀ ਜਿਮੇਵਾਰ ਹਨ। ਇਹ ਜਾਣਦੇ ਹੋਏ ਵੀ ਕਿ ਪਾਣੀ ਦਾ ਰੁਖ ਮੋੜਨਾ ਨਾਮੁਮਕਿਨ ਹੈ, ਅਸੀਂ ਪਾਣੀ ਦਾ ਰੁਖ ਮੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਸਦੀਆਂ ਤੋਂ ਬਣੇ ਬਰਸਾਤੀ ਪਾਣੀ ਦਾ ਵਹਾਅ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਗੈਰ ਕੁਦਰਤੀ ਤਰੀਕਿਆਂ ਨਾਲ ਪਾਣੀ ਨੂੰ ਬੰਨੵ ਮਾਰਨੇ, ਤੇ ਫਿਰ ਆਪਣੀਆਂ ਲੋੜਾਂ ਮੁਤਾਬਿਕ ਪਾਣੀ ਦਾ ਵਹਾਅ ਮੋੜਨਾਂ, ਇਹ ਸਾਰਾ ਵਰਤਾਰਾ ਕੁਦਰਤੀ ਕਰੋਪੀ ਨੂੰ ਰੁਦਰ ਰੂਪ ਧਾਰਨ ਕਰਨ ਦਾ ਕਾਰਨ ਬਣਦਾ ਹੈ। ਕੁੱਲ ਮਿਲਾਕੇ ਮੈਂ ਇਹ ਹੀ ਕਹਾਂਗਾ ਕਿ ਹੜੵਾਂ ਦਾ ਕਾਰਨ ਕੁਦਰਤੀ ਤੇ ਇਨਸਾਨੀ ਗਲਤੀ ਹੈ। ਕੁਦਰਤ ਦਾ ਥਾਅ ਨਾਂ ਕੋਈ ਪਾ ਸਕਿਆ ਹੈ ਤੇ ਨਾ ਹੀ ਪਾ ਸਕੇ ਗਾ।ਇਸ ਲਈ ਭਵਿੱਖ ਵਿੱਚ ਇਸ ਕੁਦਰਤੀ ਕਰੋਪੀ ਤੋਂ ਬਚਣ ਲਈ, ਸਾਨੂੰ ਕੁਦਰਤ ਨਾਲ ਖਿਲਵਾੜ ਕਰਨ ਤੋਂ ਬਚਣਾਂ ਚਾਹੀਦਾ ਹੈ। ਤੇ ਸਰਕਾਰਾਂ ਨੂੰ ਵੀ ਸਮੇਂ ਸਮੇਂ ਡੈਮਾਂ, ਬੰਨ੍ਹਾਂ, ਦਰਿਆਵਾਂ, ਚੋਆਂ, ਨਹਿਰਾਂ ਤੇ ਖਾਲਿਆਂ ਦੀ ਸਫਾਈ ਕਰਵਾਉਂਦੇ ਰਹਿਣਾ ਚਾਹੀਦਾ ਹੈ, ਤਾਂ ਕਿ ਪਾਣੀ ਆਪਣੇ ਵਹਾਅ ਅਨੁਸਾਰ ਵਹਿੰਦਾ ਰਹੇ।

ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਮੇਤ ਸਮੁੱਚਾ ਭਾਰਤ ਹੜਾਂ ਦੀ ਮਾਰ ਹੇਠ
Next articleबाबासाहेब आंबेडकर की तरह पढ़ना और सोचना