HOME ਟੁੱਟਦਾ ਘਰ

ਟੁੱਟਦਾ ਘਰ

ਮੰਜੂ ਰਾਇਕਾ
  (ਸਮਾਜ ਵੀਕਲੀ)  ਸਮੀਰ ਤੇ ਉਮੀਦ ਦੀ ਜੋੜੀ ਸਭ ਨੂੰ ਆਦਰਸ਼ ਲੱਗਦੀ ਸੀ। ਸ਼ੁਰੂਆਤ ਵਿੱਚ ਪਿਆਰ, ਖੁਸ਼ੀਆਂ ਤੇ ਹਾਸੇ ਹੀ ਹਾਸੇ ਸਨ। ਪਰ ਹੌਲੀ–ਹੌਲੀ ਘਰੇਲੂ ਝਗੜੇ, ਅਣਬਣ ਅਤੇ ਅਹੰਕਾਰ ਨੇ ਉਹਨਾਂ ਦੇ ਰਿਸ਼ਤੇ ਵਿਚ ਜ਼ਹਿਰ ਭਰ ਦਿੱਤਾ।
ਦੋਵੇਂ ਨੇ ਕਈ ਵਾਰੀ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਾਲਾਤ ਇਸ ਕਦਰ ਖਰਾਬ ਹੋ ਗਏ ਕਿ ਉਹਨਾਂ ਨੇ ਤਲਾਕ ਲੈਣ ਦਾ ਫੈਸਲਾ ਕਰ ਲਿਆ।
ਉਹਨਾਂ ਦੇ ਦੋ ਬੱਚੇ 12 ਸਾਲ ਦਾ ਆਰਵ ਤੇ 9 ਸਾਲ ਦੀ ਸਮੀਰਾ  ਆਪਣੇ ਮਾਸੂਮ ਸਵਾਲਾਂ ਨਾਲ ਰਾਤਾਂ ਰੋਂਦੇ ਸਨ।
“ਮਾਂ, ਕੀ ਪਾਪਾ ਹੁਣ ਕਦੇ ਘਰ ਨਹੀਂ ਆਉਣਗੇ?”
“ਪਾਪਾ, ਕੀ ਮਾਂ ਹੁਣ ਸਾਡੇ ਨਾਲ ਨਹੀਂ ਰਹੇਗੀ?”
ਇਹ ਸਵਾਲ ਦੋਵੇਂ ਦੇ ਦਿਲਾਂ ਵਿੱਚ ਛੁਰਿਆਂ ਵਾਂਗ ਚੁਭਦੇ ਰਹਿੰਦੇ।ਤਲਾਕ ਦੇ ਬਾਅਦ ਬੱਚੇ ਹੋਰ ਵੀ ਖਾਮੋਸ਼ ਹੋ ਗਏ। ਸਕੂਲ ਵਿੱਚ ਨੰਬਰ ਘੱਟਣ ਲੱਗ ਪਏ। ਆਰਵ ਗੁੱਸੇ ਵਾਲਾ ਬਣ ਗਿਆ, ਜਦਕਿ ਸਮੀਰਾ ਅਕਸਰ ਇਕੱਲੀ ਕੋਨੇ ਵਿੱਚ ਬੈਠੀ ਰਹਿੰਦੀ। ਅਧਿਆਪਕਾਂ ਨੇ ਵੀ ਨੋਟਿਸ ਲਿਆ ਤੇ ਕਾਊਂਸਲਰ ਨੂੰ ਬੁਲਾਇਆ।
ਕਾਊਂਸਲਰ ਨੇ ਸਮੀਰ ਤੇ ਉਮੀਦ ਨੂੰ ਸਮਝਾਇਆ
“ਤੁਸੀਂ ਪਤੀ–ਪਤਨੀ ਨਹੀਂ ਰਹੇ, ਪਰ ਬੱਚਿਆਂ ਲਈ ਮਾਂ–ਪਿਉ ਤਾਂ ਹਮੇਸ਼ਾ ਹੀ ਰਹੋਗੇ। ਜੇ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਤਾਂ ਤੁਹਾਨੂੰ ਉਹਨਾਂ ਦੇ ਲਈ ਇੱਕਠੇ ਖੜ੍ਹਨਾ ਪਵੇਗਾ।”
ਇਹ ਗੱਲ ਦੋਵੇਂ ਦੇ ਦਿਲ ਨੂੰ ਛੂਹ ਗਈ।
ਪਹਿਲੀ ਵਾਰੀ ਉਹਨਾਂ ਨੇ ਸੋਚਿਆ ਕਿ ਆਪਣੀ ਅਹੰਕਾਰ ਭਰੀ ਲੜਾਈ ਨੇ ਬੱਚਿਆਂ ਨੂੰ ਕਿੰਨਾ ਤਬਾਹ ਕਰ ਦਿੱਤਾ ਹੈ।
ਉਹਨਾਂ ਨੇ ਫ਼ੈਸਲਾ ਕੀਤਾ
ਭਾਵੇਂ ਉਹ ਇਕੱਠੇ ਨਹੀਂ ਰਹਿ ਸਕਦੇ, ਪਰ ਬੱਚਿਆਂ ਦੀ ਪਰਵਰਿਸ਼ ਉਹ ਦੋਵੇਂ ਮਿਲ ਕੇ ਕਰਨਗੇ।
ਉਮੀਦ ਨੇ ਬੱਚਿਆਂ ਨੂੰ ਪੜ੍ਹਾਈ ਵਿੱਚ ਮਦਦ ਦੇਣੀ ਸ਼ੁਰੂ ਕੀਤੀ, ਸਮੀਰ ਉਹਨਾਂ ਨੂੰ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਲੈ ਜਾਣ ਲੱਗ ਪਿਆ। ਆਰਵ ਤੇ ਸਮੀਰਾ ਹੌਲੀ–ਹੌਲੀ ਮੁੜ ਮੁਸਕਰਾਉਣ ਲੱਗ ਪਏ।
ਇੱਕ ਦਿਨ ਸਕੂਲ ਦੀ ਸਾਇੰਸ ਪ੍ਰਦਰਸ਼ਨੀ ਵਿੱਚ ਆਰਵ ਦਾ ਪ੍ਰੋਜੈਕਟ ਪਹਿਲਾ ਆਇਆ। ਸਟੇਜ ਤੇ ਉਸਨੇ ਮਾਈਕ ਪਕੜ ਕੇ ਕਿਹਾ
“ਮੇਰੀ ਜਿੱਤ ਦਾ ਸ਼੍ਰੇਯ ਕਿਸੇ ਇਕ ਨੂੰ ਨਹੀਂ, ਮੇਰੀ ਮਾਂ ਅਤੇ ਪਾਪਾ ਦੋਵਾਂ ਨੂੰ ਜਾਂਦਾ ਹੈ। ਉਹਨਾਂ ਨੇ ਸਿਖਾਇਆ ਕਿ ਘਰ ਟੁੱਟ ਸਕਦਾ ਹੈ, ਪਰ ਪਰਿਵਾਰ ਦਾ ਪਿਆਰ ਕਦੇ ਨਹੀਂ ਟੁੱਟਣਾ ਚਾਹੀਦਾ।”
ਸਾਰੀ ਹਾਲ ਤਾਲੀਆਂ ਨਾਲ ਗੂੰਜ ਉਠੀ।
ਸਮੀਰ ਤੇ ਉਮੀਦ ਦੀਆਂ ਅੱਖਾਂ ਵਿੱਚ ਹੰਝੂ ਸਨ, ਪਰ ਇਹ ਹੰਝੂ ਪਛਤਾਵੇ ਦੇ ਨਹੀਂ, ਸਗੋਂ ਇੱਕ ਨਵੇਂ ਜੁੜੇ ਭਵਿੱਖ ਦੇ ਸਨ।
ਮੰਜੂ ਰਾਇਕਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਚੰਗੀਆਂ ਦਸਤਾਵੇਜ਼ੀ ਤੇ ਕਲਾਤਮਿਕ ਫਿਲਮਾਂ ਨੂੰ ਸਮਝਣ ਤੇ ਮਾਨਣ ਲਈ ਦਰਸ਼ਕਾਂ ਨੂੰ ਸਿਨਮੇ ਦੀ ਭਾਸ਼ਾ, ਸੰਗੀਤ ਅਤੇ ਬਿੰਬਾਂ ਬਾਰੇ ਮੁੱਢਲੀ ਸਮਝ ਹੋਣਾ ਜ਼ਰੂਰੀ – ਸੰਜੇ ਜੋਸ਼ੀ
Next articleਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਅੱਜ ਲੁਧਿਆਣਾ, ਪੰਜਾਬ ਦੇ ਹੋਟਲ ਮਹਾਰਾਜਾ ਰੀਜੈਂਸੀ ਵਿਖੇ ਨਵੀਂ ਸ਼ਾਈਨ 100 ਡੀਐਕਸ ਲਾਂਚ ਕੀਤੀ।