ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਦੂਰ ਅੰਦੇਸ਼ੀ, ਨਿਧੱੜਕ ਅਤੇ ਖੋਜੀ ਪੱਤਰਕਾਰਤਾ ਦੇ ਖੇਤਰ ਵਿੱਚ ਵਧੀਆ ਸੇਵਾਵਾ ਨਿਭਾਉਣ ਵਾਲੇ “ਸੈਲਾਬ” ਮੈਗਜੀਨ ਦੇ ਮੱੁਖ ਸੰਪਾਦਕ ਉਘੇ ਲੇਖਕ ਸਵ:ਨਰਿੰਦਰ ਸਿੰਘ ਡਾਨਸੀਵਾਲੀਆ ਦੀ ਯਾਦ ਵਿੱਚ ਉਨ੍ਹਾ ਦੀ ਸਲਾਨਾ ਬਰਸੀ ਮੌਕੇ ਉਨ੍ਹਾ ਦੇ ਪਰਿਵਾਰ ਪਤਨੀ ਬੀਬੀ ਅਮਿਜੀਤ ਕੌਰ,ਬੇਟੀ ਨਰਜੀਵ ਕੌਰ ਤੇ ਅਮਨਜੌਤ ਕੌਰ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਹਿਰਾਮ ਦੇ ਬੱਚਿਆ ਨੂੰ ਸ਼ਟੇਸ਼ਨਰੀ ਭੇਂਟ ਕੀਤੀ ਗਈ । ਵਿਸ਼ੇਸ ਤੌਰ ਤੇ ਪੁੰਹਚੇ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਨੇ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਡਾਨਸੀਵਾਲੀਆ ਭਾਵੇਂ ਸਾਡੇ ਵਿੱਚ ਨਹੀ ਹਨ ।ਪਰ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਰਹਿਣਗੇ,ਕਿਉਕਿ ਉਹ ਇਕ ਨਿਧੱੜਕ ਅਤੇ ਦੂਰਅੰਦੇਸ਼ੀ ਪੱਤਰਕਾਰ ਸਨ । ਜਿਨ੍ਹਾ ਨੇ ਆਪਣੇ ਜੀਵਨ ਵਿੱਚ ਸਮਾਜ ਸੁਧਾਰਕ ਕਿਤਾਬਾ ਲਿਖ ਕੇ ਭਾਰਤ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਵੀ ਨਾਮ ਕਮਾਇਆ। ਸਾਡੇ ਵਲੋਂ ਉਨ੍ਹਾ ਨੂੰ ਸੱਚੀ ਸ਼ਰਧਾਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾ ਦੀ ਸੋਚ ਨੂੰ ਘਰ ਘਰ ਪੁੰਹਚਾਈਏ । ਉਨ੍ਹਾ ਬੱਚਿਆ ਨੂੰ ਉਪਦੇਸ਼ ਦਿੰਦਿਆ ਕਿਹਾ ਕਿ ਸਾਡਾ ਭਵਿੱਖ ਸਾਡੇ ਆਪਣੇ ਹੱਥ ਵਿੱਚ ਹੈ ਇਸ ਲਈ ਲਗਨ ਨਾਲ ਪੜ੍ਹਾਈ ਕਰਕੇ ਆਪਣਾ ਭੱਵਿਖ ਵਧੀਆ ਬਣਾਉ । ਜਗਦੀਪ ਸਿੰਘ ਜੌਹਲ ਬੀ.ਪੀ.ਈ.ਓ ਬੰਗਾ ਨੇ ਕਿਹਾ ਕਿ ਸਾਰੇ ਕਵੀ ਨਹੀਂ ਹੋ ਸਕਦੇ ਕਿਉਂ ਕਿ ਇਹ ਬਹੁਤ ਔਖਾ ਕੰਮ ਹੈ ।ਆਪਾਂ ਉਨ੍ਹਾ ਦੇ ਜੀਵਨ ਤੋਂ ਸੇਧ ਲੈ ਕੇ ਡਾਨਸੀਵਾਲੀਏ ਵਾਂਗ ਮਹਾਨ ਵਿਅਕਤੀ ਬਨਣਾ ਹੈ । ਉਨ੍ਹਾ ਹੋਰ ਕਿਹਾ ਕਿ ਪੜ੍ਹਾਈ ਇਨਸਾਨ ਦਾ ਤੀਜਾ ਨੇਤਰ ਹੁੰਦਾ ਹੈ ,ਮਿਹਨਤ ਨਾਲ ਪੜ੍ਹਾਈ ਕਰੋ ਤੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਓ ।ਉਪਰੰਤ ਨਰਿੰਦਰ ਡਾਂਨਸੀਵਾਲੀਏ ਵਲੋਂ ਲਿਖੀਆ ਕਿਤਾਬਾ ਦਾ ਸੈੱਟ ਉਕਤ ਸਕੂਲ ਦੀ ਲਾਈਬ੍ਰੇਰੀ ਲਈ ਹੈੱਡ ਟੀਚਰ ਵਿਜੇ ਕੁਮਾਰ ਨੂੰ ਭੇਂਟ ਕੀਤਾ ।ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ, ਜਗਦੀਪ ਸਿੰਘ ਜੌਹਲ ਬੀ.ਪੀ.ਈ.ਓ ਬੰਗਾ ,ਨਛੱਤਰ ਸਿੰਘ ਬਹਿਰਾਮ, ਸਮਾਜ ਸੇਵਕ ਚਰਨਜੀਤ ਸਿੰਘ ਰੰਧਾਵਾ ਬਲਾਕ ਪ੍ਰਧਾਨ,ਡਾ. ਨਰੇਸ਼ ਰਾਵਲ,ਹਰਭਜਨ ਸਿੰਘ ਸੰਘਾ ਸਮਾਜ ਸੇਵਕ,ਸਕੂਲ ਮੁੱਖੀ ਮਾਸਟਰ ਵਿਜੈ ਕੁਮਾਰ,ਸੁਰਿੰਦਰ ਸਿੰਘ ਮੇਹਲੀਆਣਾ,ਰਾਮਾ ਨੰਦ ਭਨੋਟ ਔੜ,ਰਾਮਜੀ ਦਾਸ ਖੜਕੂਵਾਲ,ਹਰਮੇਸ਼ ਲਾਲ ਬੀ .ਐਨ.ਓ ,ਵਿਜੇਪਾਲ ਸਿੰਘ ਤੇਜੀ ਫਗਵਾੜਾ, ਸਤਨਾਮ ਸਿੰਘ,ਕਰਨ ਸਿੰਘ,ਭੁਪਿੰਦਰ ਸਿੰਘ ,ਮੈਡਮ ਵੰਦਨਾਂ ,ਮੈਡਮ ਸੁਖਵਿੰਦਰ ਕੌਰ,ਮੈਡਮ ਅੰਜੂ,ਜੈਸਮੀਨ,ਦਲਜੀਤ ਕੌਰ ਕਮਲਾ ਦੇਵੀ,ਨਿਰਮਲ ਕੌਰ ,ਸੁਰਿੰਦਰ ਕੌਰ,ਅਭੀਜੋਤ ਸਿੰਘ ਅਤੇ ਸਕੂਲ ਦੇ ਬੱਚੇ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



