HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ ਕਵਿਤਾਵਾਂ/ਮੂਲ ਚੰਦ ਸ਼ਰਮਾ 23/08/2025 4 ਮੂਲ ਚੰਦ ਸ਼ਰਮਾ (ਸਮਾਜ ਵੀਕਲੀ) ਸਿਆਸੀ ਖਿਡਾਰੀ ——————– ਪਹਿਲਾਂ ਜੜਾਂ ‘ਚ ਦਾਤੀ ਫੇਰੀ ਸੀ , ਪਿੱਛੋਂ ਹੇਜ ਵਿਖਾਉਂਦੇ ਵੋਟਾਂ ਲਈ । ਰੋਂਦੇ ਮੋਢਾ ਦੇ ਕੇ ਅਰਥੀ ਨੂੰ , ਫ਼ਿਰ ਭੋਗ ‘ਤੇ ਆਉਂਦੇ ਵੋਟਾਂ ਲਈ । ਪਹਿਲਾਂ ਕਹਿੰਦੇ ਅਸੀਂ ਹਾਂ ਚਸ਼ਮਦੀਦ, ਪਿੱਛੋਂ ਲੋੜ ਪਈ ਤੋਂ ਮੁੱਕਰ ਗਏ ; ਖ਼ੁਦ ਕਤਲ ਕਰਾਇਆ ਜਿਹਨਾਂ ਨੇ , ਓਹੀ ਬਰਸੀ ਮਨਾਉਂਦੇ ਵੋਟਾਂ ਲਈ । ਮਾਹੀ ਮੇਰਿਆ —————- ਵੇ ਤੂੰ ਨਿੱਤ ਦਾ ਸ਼ਰਾਬੀ , ਤੈਨੂੰ ਨਿੱਤ ਸਮਝਾਵਾਂ । ਬਾਹਾਂ ਗੋਰੀਆਂ ਦੇ ਹਾਰ, ਤੇਰੇ ਗਲ਼ ਵਿੱਚ ਪਾਵਾਂ। ਮੇਰੀ ਮੰਨ ‘ਲੇਂ ਜੇ ਇੱਕ , ਤੇਰੀ ਹਰ ਗੱਲ ਮੰਨਾਂ ; ਤੈਨੂੰ ਸਾਹਮਣੇ ਬਿਠਾ ਕੇ, ਨੀਲੇ ਨੈਣਾਂ ‘ਚੋਂ ਪਿਆਵਾਂ। ਮੂਲ ਚੰਦ ਸ਼ਰਮਾ ਪ੍ਰਧਾਨ , ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ । 9914836037