(ਸਮਾਜ ਵੀਕਲੀ)
ਬਚਪਨ ਵਾਲਾ ਘਰ ਹੈ ਮੇਰਾ,
ਜਿੱਥੇ ਪਹਿਲੀ ਵਾਰ ਮੈਂ ਰੋਂਦੀ ਆਈ ਸੀ,
ਦਾਦੀ ਮੇਰੀ ਨੇ ਗੋਦੀ ਚੁੱਕ ਕੇ,
ਅੱਗੇ ਮੈਨੂੰ ਵਧਾਇਆ ਸੀ,
ਛੋਟੀ ਸੀ ਮੈਂ,
ਪਰ ਅਧਿਆਪਕ ਨੇ ਮੈਨੂੰ ਵੱਡੇ ਹੋਣ ਦਾ ਅਹਿਸਾਸ ਕਰਵਾਇਆ ਸੀ,
ਮੇਰੀ ਨੀਲਮ ਮੈਡਮ ਦਾ ਮੈਂ ਪਿਆਰ ਦੇਖ ਕੇ,
ਚੁੱਕ ਕਿਤਾਬਾਂ ਮੱਥੇ ਲਾਈਆਂ ਨੇ,
ਅਲਪਾਈਨ ਮੇਰਾ ਮੈਨੂੰ ਜਿੰਦਗੀ ਤੋਂ ਪਿਆਰਾ,
ਜਿੱਥੇ ਸਦਰਾਂ ਖੂਬ ਹੰਡਾਈਆਂ ਨੇ।
ਘਰ ਤੋਂ ਵੱਧ ਮੈਨੂੰ ਸਕੂਲ ਹੈ ਪਿਆਰਾ,
ਅਧਿਆਪਕ ਮੈਨੂੰ ਜਾਨ ਤੋਂ ਪਿਆਰੇ ਨੇ,
ਕਿਵੇਂ ਭੁਲਾਵਾਂ ਜ਼ਿੰਦਗੀ ਵਿੱਚੋਂ,
ਕੀਤੇ ਇਹਨਾਂ ਦੇ ਅਹਿਸਾਨਾਂ ਨੂੰ,
ਇਹਨਾਂ ਦੇ ਸਿਰ ਤੇ ਤਾਂ ਮੈਂ ਅੱਜ ਤੱਕ ਖੂਬ ਹੀ ਮੱਲਾ ਮਾਰੀਆਂ ਨੇ,
ਅਲਪਾਈਨ ਮੇਰਾ ਮੈਨੂੰ ਜ਼ਿੰਦਗੀ ਤੋਂ ਪਿਆਰਾ,
ਜਿੱਥੇ ਸਦਰਾਂ ਖੂਬ ਹੰਡਾਈਆਂ ਨੇ।
ਕੀ ਦੱਸਾਂ ਮੈਂ ਆਪਣੀ ਕਲਾਸ ਦੇ ਬਾਰੇ,
ਜਿਸ ਵਿੱਚ ਸਾਰੇ ਭੈਣ – ਭਰਾ ਮੇਰੀ ਜਾਨ ਤੋਂ ਪਿਆਰੇ ਨੇ,
ਕੀ ਹੋਇਆ ਜੇ ਇਕੱਠੇ ਜੰਮੇ ਨੀ,
ਪਰ ਆਪਣਾ ਬਚਪਨ ਇਕੱਠਿਆਂ ਹੀ ਬਿਤਾਇਆ ਏ,
ਬੈਠ ਕੇ ਵਿੱਚ ਕਲਾਸ ਦੇ,
ਅਸੀਂ ਘਰ ਵਰਗਾ ਮਾਹੌਲ ਬਣਾਇਆ ਏ,
ਗੱਲ ਗੱਲ ਤੇ ਅਸੀਂ ਲੜ ਪੈਂਦੇ,
ਪਰ ਮੈਨੂੰ ਅੱਜ ਵੀ ਸਾਰੇ ਦਿਲੋਂ ਪਿਆਰੇ ਨੇ।
ਉਹ ਦਿਨ ਨਹੀਂ ਭੁੱਲਣੇ ਐਨੂਅਲ ਫੰਕਸ਼ਨ ਦੇ,
ਜਿਹਦੇ ਵਿੱਚ ਅਸੀਂ ਖ਼ੂਬ ਮੌਜਾਂ ਮਾਣੀਆਂ ਨੇ,
ਦੇਖ ਦਿਵਾਲੀ ਮੇਲਾ,
ਰੌਣਕਾਂ ਖ਼ੂਬ ਲਗਾਈਆਂ ਨੇ,
ਪਾ – ਪਾ ਗਿੱਧੇ ਤੀਆਂ ਦੇ,
ਧਰਤੀ ਨੂੰ ਅੱਡੀਆਂ ਨਾ ਲਾਈਆਂ ਨੇ।
ਪੜਨਾ ਲਿਖਣਾ ਸ਼ੌਂਕ ਹੈ ਸਾਡਾ,
ਕੋਈ ਸਾਡੀ ਮਜਬੂਰੀ ਨਹੀਂ,
ਪਰ ਜੋ ਮੌਜ – ਮਸਤੀਆਂ ਦੇ ਵਿੱਚ ਦਿਨ ਲੰਘੇ,
ਉਹ ਬਣ ਕੇ ਯਾਦਾਂ ਰਹਿ ਜਾਣੀਆਂ,
ਮੌਜਾਂ ਦੇ ਵਿੱਚ ਬਚਪਨ ਬੀਤਿਆ,
ਇਹ ਵੀ ਇੱਕ ਨਜ਼ਾਰਾ ਏ,
ਅਧਿਆਪਕ ਦੀਆਂ ਝਿੜਕਾਂ ਦੇ ਵਿੱਚ,
ਸਵਰਗ ਹੀ ਬੜਾ ਨਿਆਰਾ ਏ,
ਅਲਪਾਈਨ ਮੇਰਾ ਮੈਨੂੰ ਜ਼ਿੰਦਗੀ ਤੋਂ ਵੱਧ ਪਿਆਰਾ ਏ।
ਮੌਜਾਂ – ਮਸਤੀਆਂ ਦੇ ਵਿੱਚ ਮੇਰੇ ਦਿਨ ਲੰਘੇ,
ਚੰਗਾ – ਮਾੜਾ ਟਾਈਮ ਵੀ ਆਇਆ,
ਜਿੱਥੇ ਹੋਣਹਾਰ ਅਧਿਆਪਕਾਂ ਨੇ ਮੇਰਾ ਦਿਲੋਂ ਸਾਥ ਨਿਭਾਇਆ ਏ,
ਮੈਂ ਕਦੇ ਨਾ ਭੁੱਲ ਸਕਾਂ ਇਹਨਾਂ ਅਹਿਸਾਨਾਂ ਨੂੰ,
ਜਿਨਾਂ ਨੇ ਮੈਨੂੰ ਪੜ੍ਹਾਈ ਦੇ ਨਾਲ ਇੱਕ ਚੰਗਾ ਅਨੁਸ਼ਾਸਨ ਵੀ ਸਿਖਾਇਆ ਏ,
ਕਿਤਾਬਾਂ ਤਾਂ ਹਰ ਕੋਈ ਪੜ੍ਹਦਾ,
ਪਰ ਇਹਨਾਂ ਅਧਿਆਪਕਾਂ ਨੇ ਮੈਨੂੰ ਜ਼ਿੰਦਗੀ ਨਾਲ ਲੜਨ ਦਾ ਅਹਿਸਾਸ ਕਰਵਾਇਆ ਏ,
ਕਿਵੇਂ ਭੁੱਲਾਂ ਇਹਨਾਂ ਬੀਤੇ ਹੋਏ ਪਲਾਂ ਨੂੰ,
ਜਿਹਦੇ ਵਿੱਚ ਮੇਰੀਆਂ ਯਾਦਾਂ ਖਰੀਆਂ ਨੇ,
ਅਲਪਾਈਨ ਮੇਰਾ ਮੈਨੂੰ ਜ਼ਿੰਦਗੀ ਤੋਂ ਪਿਆਰਾ ਏ,
ਜਿੱਥੇ ਸਧਰਾਂ ਮੇਰੀਆਂ ਪਲੀਆਂ ਨੇ।
ਲਕਸ਼ਿਤਾ ਸ਼ਰਮਾ
ਭਵਾਨੀਗੜ੍ਹ, ਜ਼ਿਲ੍ਹਾ :-ਸੰਗਰੂਰ



