HOME ਬਾਬਾ ਸੁੰਦਰ ਦਾਸ ਜੀ ਮੇਲਾ ਤੱਖਰਾਂ ਵਿੱਚ ਲੱਗੀਆਂ ਰੌਣਕਾਂ ਪਹਿਲੇ ਦਿਨ...

ਬਾਬਾ ਸੁੰਦਰ ਦਾਸ ਜੀ ਮੇਲਾ ਤੱਖਰਾਂ ਵਿੱਚ ਲੱਗੀਆਂ ਰੌਣਕਾਂ ਪਹਿਲੇ ਦਿਨ ਦੀਆਂ ਕੁਸ਼ਤੀਆਂ ਹੋਈਆਂ

2
ਮਾਛੀਵਾੜਾ ਸਾਹਿਬ  (ਸਮਾਜ ਵੀਕਲੀ)  (ਬਲਬੀਰ ਸਿੰਘ ਬੱਬੀ)  ਆਪਣੇ ਆਪ ਵਿੱਚ ਵੱਡੇ ਤੇ ਸਦੀਆਂ ਪੁਰਾਣੇ ਕੁਸ਼ਤੀ ਦੰਗਲ ਦੇ ਨਾਲ ਸਮੁੱਚੀ ਦੁਨੀਆਂ ਵਿੱਚ ਜਾਣੇ ਜਾਂਦੇ ਪਿੰਡ ਤੱਖਰਾਂ ਦੇ ਮੇਲੇ ਨੂੰ ਕੌਣ ਨਹੀਂ ਜਾਣਦਾ। ਮਹਾਨ ਧਾਰਮਿਕ ਰੂਹ ਬਾਬਾ ਸੁੰਦਰ ਦਾਸ ਜੀ ਨੇ ਇਸ ਨਗਰ ਨੂੰ ਭਾਗ ਲਾਏ ਉਹਨਾਂ ਆਪਣੇ ਹੱਥੀ ਕੁਸ਼ਤੀਆਂ ਸ਼ੁਰੂ ਕਰਵਾਈਆਂ ਪਹਿਲਵਾਨਾਂ ਨੂੰ ਇੱਥੇ ਬੁਲਾਇਆ ਸੀ। ਬਾਬਾ ਜੀ ਦੀ ਯਾਦ ਦੇ ਵਿੱਚ ਹਰ ਸਾਲ ਹੀ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪੈਣ ਤੋਂ ਬਾਅਦ ਰਾਗੀ ਢਾਡੀ ਕੀਰਤਨ ਦਰਬਾਰ ਦੇ ਵਿੱਚ ਅਨੇਕਾ ਜਥਿਆਂ ਨੇ ਹਾਜਰੀ ਪਈ ਭਰੀ। ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰ ਚਲਾਏ ਗਏ। ਕੁਸ਼ਤੀਆਂ ਕਾਰਨ ਮਸ਼ਹੂਰ ਇਸ ਦੰਗਲ ਮੇਲੇ ਦੇ ਵਿੱਚ ਪਹਿਲਵਾਨ ਵੱਡੀ ਗਿਣਤੀ ਵਿੱਚ ਪੁੱਜਦੇ ਹਨ। ਅੱਜ ਪਹਿਲੇ ਦਿਨ ਦੀਆਂ ਕੁਸ਼ਤੀਆਂ ਹੋਈਆਂ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹਿਲਵਾਨਾਂ ਨੇ ਭਾਗ ਲਿਆ ਬਾਬਾ ਸੁੰਦਰ ਦਾਸ ਸਟੇਡੀਅਮ ਦੇ ਵਿੱਚ ਚੱਲ ਰਹੇ ਕੁਸ਼ਤੀ ਦੰਗਲ ਮੇਲੇ ਦਾ ਆਨੰਦ ਦਰਸ਼ਕਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਮਾਣਿਆਂ। ਅਲੱਗ ਅਲੱਗ ਕੁਸ਼ਤੀ ਅਖਾੜਿਆਂ ਦੇ ਭਲਵਾਨ ਕੁਸ਼ਤੀਆਂ ਦੇ ਨਾਲ ਸੰਬੰਧਿਤ ਰੈਫਰੀ ਤੇ ਪੁੱਜੇ ਹੋਏ ਸਨ ਮੰਚ ਸੰਚਾਲਕਾਂ ਨੇ ਆਪਣੀ ਸਾਇਰੋ ਸ਼ਾਇਰੀ ਸੁਣਾਈ।ਇਸ ਮੌਕੇ ਗੁਰਦੁਆਰਾ ਕਮੇਟੀ ਪੰਚਾਇਤ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ ਕੱਲ ਨੂੰ ਇਸ ਕੁਸ਼ਤੀ ਦੰਗਲ ਮੇਲੇ ਦੇ ਵਿੱਚ ਨਾਮੀਂ ਪਹਿਲਵਾਨ ਭਾਗ ਲੈਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਸਲ ਸੁਭਾਅ ਦੀ ਤਰਜ਼ਮਾਨੀ
Next article“ਅਭੁੱਲ ਯਾਦਾਂ”