HOME ਮਿਸ਼ਨਰੀ ਗਾਇਕ ਜੀਵਨ ਮੈਹਮੀ ਦੇ ਘਰ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ...

ਮਿਸ਼ਨਰੀ ਗਾਇਕ ਜੀਵਨ ਮੈਹਮੀ ਦੇ ਘਰ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ।

4
ਮਿਸ਼ਨਰੀ ਗਾਇਕ ਜੀਵਨ ਮੈਹਮੀ ਜੀ
ਮਿਸ਼ਨਰੀ ਗਾਇਕ ਜੀਵਨ ਮੈਹਮੀ ਜੀ

 ਜਲੰਧਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਮਿਸ਼ਨ ਲਈ ਗਾਉਣਾ ਬਹੁਤ ਔਖਾਂ ਹੈ ਅਤੇ ਮਿਸ਼ਨਰੀ ਬਣਨਾਂ ਬਹੁਤ ਹੀ ਔਖਾ ਹੈ। ਇਥੇ ਮੈਂ ਕਾਫੀ ਲੰਮੇ ਅਰਸੇ ਤੋਂ ਦੇਖ ਰਿਹਾ ਹਾਂ ਕਿ ਆਪਣੀ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਮਿਸ਼ਨਰੀ ਗਾਇਕ ਜੀਵਨ ਮੈਹਮੀ ਜੀ ਜਿਸ ਦੇ ਗੀਤ ਸਾਰੇ ਦੇ ਸਾਰੇ ਮਿਸ਼ਨ ਦੀਆਂ ਗੱਲਾਂ ਬਾਤਾਂ ਵਿੱਚ ਪ੍ਰੋਏ ਹੋਏ ਹਨ। ਜੀਵਨ ਮੈਹਮੀ ਨੂੰ ਸੁਣਨਾ ਇੱਕ ਮਿਸ਼ਨਰੀ ਤਾਂ ਸੁਣ ਸਕਦਾ ਹੈ ਪਰ ਕਮਿਸਨਰੀ ਨਹੀਂ। ਮੈਂ ਇਸ ਨੂੰ ਦੋ ਚਾਰ ਜਗ੍ਹਾ ਤੇ ਸੁਣਿਆ ਹੈ ਮੇਰੇ ਮੰਨ ਨੂੰ ਤਾਂ ਇਹ ਪੂਰੀ ਤਰ੍ਹਾਂ ਮਿਸ਼ਨਰੀ ਲੱਗਾ ਮੈਂ ਇਸ ਨੂੰ ਹਰਈਆਬਾਦ, ਜੰਡਿਆਲਾ ਅਤੇ ਮਾਹਿਲ ਗਹਿਲਾਂ ਵਿਖੇ ਇਸ ਦੇ ਪ੍ਰੋਗਰਾਮ ਦੇਖੇ ਹਨ ਮੈਨੂੰ ਤਾਂ ਇਹ ਸੱਚਾ ਸੁੱਚਾ ਮਿਸ਼ਨਰੀ ਲੱਗਾ ਹੈ ਜੀਵਨ ਮੈਹਮੀ ਦੇ ਗੀਤਾਂ ਵਿੱਚ ਮੇਰੀ ਫੋਟੋ ਰੱਖ ਕੇ ਕੜਾਹ ਵੰਡੀ ਜਾਂਦੇ ਹੋ,ਦਿੱਲੀ ਵਾਲੇ ਰਸਤੇ ਕਿਉਂ ਨਹੀਂ ਤੁਰਦੇ ਹੋਰ ਇਨ੍ਹਾਂ ਦੇ ਸੈਂਕੜੇ ਗੀਤ ਹਨ ਜਿਨ੍ਹਾਂ ਵਿੱਚ ਜਾਤ ਪਾਤ, ਵਹਿਮ ਭਰਮ,ਊਚ ਨੀਚ ਪਾਖੰਡਵਾਦ ਦਾ ਵਿਰੋਧ ਕੀਤਾ ਹੈ ਜੋਂ ਕਿ ਗੁਰਬਾਣੀ ਵਿੱਚ ਕੀਤਾ ਗਿਆ ਹੈ ਤਥਾਗਤ ਬੁੱਧ, ਗੁਰੂ ਰਵਿਦਾਸ, ਸਤਿਗੁਰ ਕਬੀਰ ਸਾਹਿਬ, ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਬਾਬਾ ਸਾਹਿਬ ਡਾ ਅੰਬੇਡਕਰ ਜੀ,ਜੋਤੀਵਾ ਫੂਲੇ, ਸਵਿੱਤਰੀ ਬਾਈ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਅਨੇਕਾਂ ਗੀਤਾਂ ਵਿੱਚ ਇਨ੍ਹਾਂ ਨੇ ਜਾਨ ਪਾਈ ਲੱਗਦੀ ਹੈ।ਪਰ ਇਸ ਦੇ ਹਾਲਾਤ ਦੇਖ ਕੇ ਮੰਨ ਨੂੰ ਬਹੁਤ ਦੁੱਖ ਲੱਗਿਆ ਕਿ ਇਸ ਦੇ ਘਰ ਦੇ ਹਾਲਾਤ ਇੰਨੇ ਮਾੜੇ ਹਨ ਕਿ ਕਹਿਣ ਦੀ ਲੋੜ ਨਹੀਂ ਹੈ। ਜੀਵਨ ਮੈਹਮੀ ਜੀ ਨੇ ਫੇਸਬੁੱਕ ਤੇ ਵੀ ਆਪਣੇ ਘਰ ਦੇ ਹਾਲਾਤਾ ਵਾਰੇ ਦੱਸਿਆ ਸੀ ਜੋਂ ਕਿ ਮਿਸ਼ਨਰੀ ਸਾਥੀਆਂ ਨੂੰ ਅਪੀਲ ਹੈ ਕਿ ਇਸ ਮਿਸ਼ਨਰੀ ਗਾਇਕ ਦੀਆਂ ਦੋ ਖਣ ਡਿੱਗ ਪਏ ਹਨ ਇਸ ਗਾਇਕ ਦੀ ਮੱਦਦ ਕੀਤੀ ਜਾਵੇ ਤਾਂ ਕਿ ਇਹ ਮਿਸ਼ਨ ਪ੍ਰਤੀ ਵਧੀਆ ਸੋਚ ਨੂੰ ਦੂਨੀਆਂ ਸਾਹਿਮਣੇ ਰੱਖ ਸਕੇਂ ਇਸ ਗਾਇਕ ਕੋਲ ਦੋ ਖਣ ਹਨ ਇਸ ਲਈ ਮੈਂ ਸਾਰੇ ਮਿਸਨਰੀ ਸਾਥੀਆਂ ਨੂੰ ਅਪੀਲ ਕਰਦਾਂ ਹਾਂ ਕਿ ਇਸ ਨੇ ਅੱਜ ਤੱਕ ਜੋਂ ਵੀ ਗਾਇਆ ਹੈ ਉਹ ਮਹਾਂਪੁਰਸ਼ਾਂ ਰਹਿਬਰਾਂ ਦਾ ਮਿਸ਼ਨ ਗਾਇਆ ਹੈ।ਇਸ ਮਿਸ਼ਨਰੀ ਗਾਇਕ ਦੀ ਜਿੰਨੀ ਵੀ ਹੋ ਸਕੇ ਮੱਦਦ ਕੀਤੀ ਜਾਵੇ ਤਾਂ ਕਿ ਇਹ ਸਾਥੀ ਮਿਸ਼ਨ ਪ੍ਰਤੀ ਚੰਗਾ ਗਾ ਸਕੇਂ ਇਸ ਗਾਇਕ ਜੀਵਨ ਮੈਹਮੀ ਦਾ ਪਿੰਡ ਨਕੋਦਰ ਕੋਲ ਆਲੋਵਾਲ ਹੈ ਅਤੇ ਇਸ ਦਾ ਮੋਬਾਇਲ ਨੰਬਰ 9592003507 ਹੈ ਜੀ ਇਸ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਜੈ ਭੀਮ ਜੀ। ਇਸ ਮਿਸ਼ਨਰੀ ਗਾਇਕ ਨੂੰ ਪ੍ਰੋਗਰਾਮ ਵੀ ਦਿੱਤੇ ਜਾਣ ਤਾਂ ਕਿ ਇਹ ਪਹਿਲਾਂ ਦੀ ਤਰ੍ਹਾਂ ਹੀ ਰਹਿਬਰਾਂ ਦਾ ਮਿਸ਼ਨ ਗਾਂ ਸਕੇਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਵਿਤਾ**ਹਰਪ੍ਰੀਤ ਪੱਤੋ
Next articleਭੋਗ ਤੇ ਵਿਸ਼ੇਸ਼ (17.08.2025 ਲਈ)