HOME ਮਹਿਤਪੁਰ ਟ੍ਰੈਫਿਕ ਸਮੱਸਿਆ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ, ਪ੍ਰਸ਼ਾਸਨ ਕੁੰਭਕਰਨੀ ਨੀਂਦ...

ਮਹਿਤਪੁਰ ਟ੍ਰੈਫਿਕ ਸਮੱਸਿਆ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ – ਕਸ਼ਮੀਰ ਸਿੰਘ ਪੰਨੂ

3
ਕਸ਼ਮੀਰ ਸਿੰਘ ਪੰਨੂ

ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਦੁਆਬਾ ਦੇ ਨਿਧੜਕ ਤੇ ਨਿਡਰ ਜਰਨੈਲ ਕਿਸਾਨ ਆਗੂ ਬਲਾਕ ਪ੍ਰਧਾਨ ਮਹਿਤਪੁਰ ਜਥੇਦਾਰ ਕਸ਼ਮੀਰ ਸਿੰਘ ਪੰਨੂ ਨੇ ਮਹਿਤਪੁਰ ਦੀ ਟ੍ਰੈਫਿਕ ਸਮੱਸਿਆ ਤੇ ਚਿੰਤਾ ਜਾਹਰ ਕਰਦਿਆਂ ਇਸ ਨੂੰ ਮੰਦਭਾਗਾ ਦੱਸਦਿਆਂ। ਪੰਨੂ ਨੇ ਕਿਹਾ ਕਿ ਬੀਕੇਯੂ ਦੁਆਬਾ ਵੱਲੋਂ  ਮਹਿਤਪੁਰ ਦੀ ਟ੍ਰੈਫਿਕ ਸਮੱਸਿਆ ਬਾਬਤ ਸਬ ਤਹਿਸੀਲਦਾਰ ਮਹਿਤਪੁਰ, ਨਰਗ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫਸਰ, ਮਹਿਤਪੁਰ ਥਾਣਾ ਮੁਖੀ ਅਤੇ ਨਗਰ ਪੰਚਾਇਤ ਨੂੰ ਅਨੇਕਾਂ ਵਾਰ ਬੇਨਤੀ ਕਰ ਚੁੱਕੇ ਹਾ ਪਰ ਕਿਸੇ ਦੇ ਕੰਨ ਤੇ ਜੂੰ ਨਹੀ ਸਰਕੀ ਸਗੋਂ ਦਿਨੋਂ ਦਿਨ ਇਹ ਸਮੱਸਿਆ ਗੰਭੀਰ ਅਤੇ ਵਿਕਰਾਲ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ। ਪੰਨੂ ਨੇ ਆਖਿਆ ਕਿ ਮੇਨ ਰੋਡ ਤੇ ਦੁਕਾਨਦਾਰਾਂ ਵੱਲੋਂ ਪੀਲੀ ਪੱਟੀ ਦੀਆਂ ਧੱਜੀਆ ਉਡਾਉਂਦਿਆਂ ਮੇਨ ਰੋਡ ਤੱਕ ਸਮਾਨ ਰੱਖਿਆ ਹੋਇਆ ਹੈ ਇਸ ਤੋਂ ਅੱਗੇ ਰੇਹੜੀ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ। ਦਿਨ ਤਿਉਹਾਰ ਤੇ ਤਾਂ ਮੇਨ ਰੋਡ ਤੇ  ਲੰਘਣਾ ਕਿਸੇ ਜੋਖ਼ਮ ਤੋਂ ਘੱਟ ਨਹੀਂ ਹੁੰਦਾ। ਪੰਨੂ ਨੇ ਕਿਹਾ ਕਿ ਮਹਿਤਪੁਰ ਦਾ ਇਕੋ ਇਕ ਮੇਨ ਰੋਡ ਨਕੋਦਰ ਤੋਂ ਜਗਰਾਓਂ ਜੋਂ ਲੁਧਿਆਣਾ, ਬਰਨਾਲਾ, ਮੋਗਾ ਮਾਰਗ ਹੋਣ ਕਰਕੇ ਇਸ ਰੋਡ ਤੇ ਟਰਾਲੇ,ਟਰੱਕ, ਬੱਸਾਂ, ਕਾਰਾਂ , ਮੋਟਰਸਾਈਕਲ ਅਤੇ ਟਰੈਕਟਰ ਟਰਾਲੀਆਂ ਲੰਘਦੀਆਂ ਹਨ। ਜਿਸ ਕਰਕੇ ਭਾਰੀ ਜਾਮ ਲਗ ਜਾਂਦਾ ਹੈ ਤੇ ਸਕੂਲ ਬੱਸਾਂ, ਐਂਬੂਲੈਂਸ, ਫਾਇਰ ਬ੍ਰਿਗੇਡ ਆਦਿ ਦਾ ਲੰਘਣਾ ਮੁਹਾਲ ਹੋ ਜਾਂਦਾ ਹੈ। ਇਸ ਟ੍ਰੈਫਿਕ ਦੀ ਵਜ੍ਹਾ ਕਰਕੇ ਅਨੇਕਾਂ ਵਾਰ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕੁਝ ਸਾਲ ਪਹਿਲਾਂ ਪ੍ਰਸ਼ਾਸਨ ਵੱਲੋਂ ਰੋਡ ਖਾਲੀ ਕਰਵਾ ਕੇ ਪੀਲੀ ਪੱਟੀ ਲਗਾਈ ਗਈ ਸੀ ਪਰ ਪਰਨਾਲਾ ਉਥੇ ਦਾ ਉਥੇ ਹੈ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਇਸ ਟ੍ਰੈਫਿਕ ਸਮੱਸਿਆ ਦਾ ਹੱਲ ਕੱਢਿਆ ਜਾਵੇ ਤੇ ਰੋਡ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣ ਨਹੀ ਤਾਂ ਬੀਕੇਯੂ ਦੁਆਬਾ ਪਬਲਿਕ ਨੂੰ ਨਾਲ ਲੈਕੇ ਸੰਘਰਸ਼ ਲਈ ਮਜਬੂਰ ਹੋਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਆਰਸੀਐਫ ਐਂਪਲਾਈਜ਼ ਯੂਨੀਅਨ ਨੇ ਰੇਲਵੇ ਬੋਰਡ ਦੇ ਮੈਂਬਰ ਅੱਗੇ ਰੱਖੀਆਂ ਕਰਮਚਾਰੀਆਂ ਦੀਆਂ ਅਹਿਮ ਮੰਗਾਂ
Next articleਪਿੰਡ ਭਸੌੜ ਦਾ ਵਿੱਦਿਆ ਮੰਦਰ