ਬਲਾਚੌਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ:-295ਬਲਾਕ ਬਲਾਚੌਰ ਦੀ ਅੱਜ ਮਹੀਨਾਵਾਰ ਮੀਟਿੰਗ ਪ੍ਰਧਾਨ ਡਾਕਟਰ ਮੰਗਤ ਰਾਮ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਜੀ ਗੁਰੂ ਘਰ ਬਲਾਚੌਰ ਵਿਖੇ ਕੀਤੀ ਗਈ। ਅੱਜ ਦੀ ਮੀਟਿੰਗ ਸ਼ਹੀਦ ਊਧਮ ਸਿੰਘ ਜੀ ਨੂੰ ਸਮਰਪਿਤ ਕੀਤੀ ਗਈ। ਜੱਥੇਬੰਦੀ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ ਗਈ ਤੇ ਡਾਕਟਰ ਸਾਥੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਕੱਠ ਨੂੰ ਬਣਾਕੇ ਰੱਖੋ। ਨਵੇਂ ਮੈਂਬਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਡਾਕਟਰ ਰਜੇਸ਼ ਮੇਨਕਾ ਜੀ ਦੇ ਘਰ ਉਨ੍ਹਾਂ ਦਾ ਹਾਲ ਪੁੱਛਣ ਗਏ,ਜੋ ਪਿਛਲੇ ਦੋ ਮਹੀਨੇ ਤੋਂ ਡਿਸਕ ਦੀ ਬਿਮਾਰੀ ਨਾਲ ਜੂਝ ਰਹੇ ਹਨ।ਸਰਕਾਰ ਤੋਂ ਮੰਗ ਕੀਤੀ ਗਈ ਕਿ ਹੇ ਪੰਜਾਬ ਦੀਏ ਸਰਕਾਰੇ ਤੂੰ ਕਹਿੰਦੀ ਸੀ ਕਿ ਤੁਹਾਡੇ ਮਸਲੇ ਦਾ ਹੱਲ ਸਹੁੰ ਚੁੱਕ ਕੇ ਪਹਿਲ ਦੇ ਆਧਾਰ ਤੇ ਕਰਾਂਗੇ , ਆਉਂਦੇ ਆਉਂਦੇ ਤਾਂ ਨਹੀਂ ਕੀਤਾ ਹੁਣ ਜਾਂਦੇ ਜਾਂਦੇ ਹੀ ਕਰ ਜਾਵੋ! ਇਸ ਮੌਕੇ ਪ੍ਰਧਾਨ ਡਾਕਟਰ ਮੰਗਤ ਰਾਮ,ਜਨਰਲ ਸਕੱਤਰ ਡਾਕਟਰ ਰਾਮਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਚੇਅਰਮੈਨ ਡਾਕਟਰ ਰਾਮਪਾਲ ਚੀਮਾ, ਵਾਈਸ ਪ੍ਰਧਾਨ ਡਾਕਟਰ ਰਣਧੀਰ ਸਿੰਘ,ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ,ਵਾਈਸ ਚੇਅਰਮੈਨ ਡਾਕਟਰ ਪਵਨ ਕੁਮਾਰ ਤਾਜੋਵਾਲ, ਪ੍ਰੈਸ ਸਕੱਤਰ ਡਾਕਟਰ ਸੰਜੀਵ ਕੁਮਾਰ, ਮੁੱਖ ਸਲਾਹਕਾਰ ਡਾਕਟਰ ਸੁਰਜੀਤ ਚੀਮਾ,ਡਾਕਟਰ ਭੁਪਿੰਦਰ ਸਿੰਘ ਸਿਆਣ,ਡਾਕਟਰ ਅਮਜ਼ਦ ਅਲੀ,ਡਾਕਟਰ ਦਵਿੰਦਰ ਸੈਣੀ, ਡਾਕਟਰ ਸੁਰਿੰਦਰ ਬਾਗੋਵਾਲ, ਡਾਕਟਰ ਰਕੇਸ਼ ਕੁਮਾਰ ਚੂਹੜਪੁਰ, ਡਾਕਟਰ ਰੋਸ਼ਨ ਗੁਪਤਾ,ਡਾਕਟਰ ਨਾਰੇਸ ਕੁਮਾਰ ਕੰਗਣਾ ਤੇ ਲੇਡੀ ਡਾਕਟਰ ਕਿਰਨ ਬਾਲਾ ਹਾਜ਼ਰ ਹੋਏ।



