HOME ਖੂਨੀ ਕੱਟ ਦੇ ਖਿਲਾਫ ਜਲਦ ਕਰਾਂਗੇ ਵੱਡਾ ਸੰਘਰਸ਼ – ਲੋਕ ਇਨਸਾਫ ਮੰਚ

ਖੂਨੀ ਕੱਟ ਦੇ ਖਿਲਾਫ ਜਲਦ ਕਰਾਂਗੇ ਵੱਡਾ ਸੰਘਰਸ਼ – ਲੋਕ ਇਨਸਾਫ ਮੰਚ

2

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਵੇਰਕਾ ਪਲਾਟ ਦੇ ਬਿਲਕੁਲ ਕੋਲ  ਜੋ ਖੂਨੀ ਕੱਟ ਜੋ ਕਿ ਬੜੀ ਦੇਰ ਤੋ ਲੋਕਾਂ ਦੀਆਂ ਜਾਨਾ ਲੈ ਰਿਹਾ ਹੈ ਅਤੇ ਬਹੁਤ ਲੋਕ ਜਖਮੀ ਵੀ ਹੋਏ ਹਨ । ਵਾਰ ਵਾਰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਉਸ ਦਾ ਕੋਈ ਪੱਕਾ ਹੱਲ ਨਹੀ ਹੋ ਪਾਇਆ ਲੋਕ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅੱਜ ਲੋਕ ਇਨਸਾਫ ਮੰਚ ਦੇ ਸਕੱਤਰੇਤ ਆਗੂ ਅਮਰਜੀਤ ਲਾਡੀ ਮਹਿਸਮਪੁਰ ਵੀ ਉਸ ਖੂਨੀ ਕੱਟ ਤੇ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਹਾਦਸੇ ਦੌਰਾਨ ਉਹਨਾ ਨੂੰ ਗੰਭੀਰ ਸੱਟ ਲੱਗੀ ਹੈ । ਸੋ ਅਸੀ ਲੋਕ ਇਨਸਾਫ ਮੰਚ ਵਲੋਂ ਜਲਦ ਤੋ ਜਲਦ ਉਸ ਖੂਨੀ ਕੱਟ ਦਾ ਕੋਈ ਢੁਕਵਾਂ ਹੱਲ ਕੱਢਣ ਲਈ ਪ੍ਰਸ਼ਾਸ਼ਨ ਨੂੰ ਬੇਨਤੀ ਕਰਦੇ ਹਾਂ ਤਾਂ ਜੋ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ ।  ਇਸ ਮੌਕੇ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਅਤੇ ਸਕੱਤਰ ਪਰਸ਼ੋਤਮ ਫਿਲੌਰ ਨੇ ਪ੍ਰੈਸ ਬਿਆਨ ਦਿੰਦਿਆ ਕਿਹਾ ਕਿ ਇਥੋ ਦੀਆਂ ਸਰਕਾਰਾਂ ਅਤੇ ਪ੍ਰਸ਼ਾਸ਼ਨ ਲਈ ਆਮ ਲੋਕਾਂ ਦੀਆਂ ਜਾਨਾ ਦੀਆਂ ਕੋਈ ਕੀਮਤ ਨਹੀ ਹੈ ਇਹ ਖੂਨੀ ਕੱਟ ਪਹਿਲਾਂ ਵੀ ਬਹੁਤ ਜਾਨਾ ਲੈ ਚੁੱਕਾ ਹੈ ਅਤੇ ਕਿੰਨੇ ਹੀ ਲੋਕ ਜਖਮੀ ਹੋ ਚੁੱਕੇ ਹਨ ਪਤਾ ਨਹੀ ਪ੍ਰਸ਼ਾਸ਼ਨ ਦਾ ਕਦੋਂ ਇਸ ਪਾਸੇ ਧਿਆਨ ਜਾਵੇਗਾ ਜੇਕਰ ਪ੍ਰਸ਼ਾਸ਼ਨ ਨੇ ਇਸ ਸਬੰਧੀ ਕੋਈ ਫੌਰੀ ਕਦਮ ਨਾ ਚੁੱਕਿਆ ਤਾਂ ਲੋਕ ਇਨਸਾਫ ਮੰਚ ਇਸ ਮਸਲੇ ਨੂੰ ਲੋਕਾਂ ਵਿੱਚ ਲੈ ਕੇ ਜਾਵਾਂਗੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਮਸਲੇ ਲਈ ਵੱਡਾ ਅੰਦੋਲਨ ਉਲੀਕਾਂਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖੁਸ਼ਖਬਰੀ: ਸੋਨੇ ‘ਤੇ ਕੋਈ ਟੈਰਿਫ ਨਹੀਂ ਲੱਗੇਗਾ, ਡੋਨਾਲਡ ਟਰੰਪ ਨੇ ਐਲਾਨ ਕੀਤਾ
Next articleਲੋਕ ਇਨਸਾਫ਼ ਮੰਚ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਡੇਰਾ ਮਈਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਧਰਨਾਕਾਰੀ 36ਵੇਂ ਦਿਨ ਵੀ ਡੱਟੇ ਰਹੇ