HOME ਲੋਕ ਇਨਸਾਫ਼ ਮੰਚ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਡੇਰਾ ਮਈਆ ਭਗਵਾਨ ਦੇ ਸਾਹਮਣੇ...

ਲੋਕ ਇਨਸਾਫ਼ ਮੰਚ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਡੇਰਾ ਮਈਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਧਰਨਾਕਾਰੀ 36ਵੇਂ ਦਿਨ ਵੀ ਡੱਟੇ ਰਹੇ

3

*ਧਰਨੇ ਵਿੱਚ ਸੀ ਪੀ ਆਈ ਐਮ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ, ਜਨਵਾਦੀ ਨੌਜਵਾਨ ਸਭਾ ਤੇ ਆਗਨਵਾੜੀ ਵਰਕਰ ਯੂਨੀਅਨ ਅਤੇ ਆਲ ਇੰਡੀਆ ਕਿਸਾਨ ਸਭਾ ਵਲੋਂ ਭਰਵੀਂ ਸ਼ਮੂਲੀਅਤ।*15 ਅਗਸਤ ਨੂੰ ਸ਼ਹਿਰ ਫਿਲੌਰ ਵਿੱਚ ਕਾਲ਼ੇ ਝੰਡੇ ਲੈਕੇ ਵਿਸ਼ਾਲ ਮਾਰਚ ਦੀ ਤਿਆਰੀ ਸ਼ੁਰੂ*

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀ ਓ ਦਫਤਰ ਫਿਲੌਰ ਸਾਹਮਣੇ ਪੱਕੇ ਧਰਨੇ  ਅੱਜ 36ਵੇਂ ਦਿਨ ਵੀ ਜਾਰੀ ਰਿਹਾ। ਇਸ  ਧਰਨੇ ਵਿੱਚ ਵੱਖ ਵੱਖ ਪਿੰਡਾਂ ਦੇ ਲੋਕਾਂ ਅਤੇ ਸੀ ਪੀ ਆਈ ਐਮ, ਜਨਵਾਦੀ ਨੌਜਵਾਨ ਸਭਾ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ, ਆਲ ਇੰਡੀਆ ਕਿਸਾਨ ਸਭਾ, ਆਗੰਨਵਾਰੀ ਵਰਕਰ ਯੂਨੀਅਨ ਅਤੇ ਜਨਰਲ ਮਜਦੂਰ ਯੂਨੀਅਨ ਵਲੋ ਵੱਡੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੁਖਵਿੰਦਰ ਸਿੰਘ ਨਾਗੀ ਸੂਬਾ ਕਮੇਟੀ ਮੈਂਬਰ ਸੀ ਪੀ ਆਈ ਐਮ, ਸੁਖਵੀਰ ਸਿੰਘ ਜਿਲ੍ਹਾ ਪ੍ਰਧਾਨ ਜਨਵਾਦੀ ਨੌਜਵਾਨ ਸਭਾ ਜ਼ਿਲ੍ਹਾ ਜਲੰਧਰ, ਮਾਸਟਰ ਮੂਲ਼ ਚੰਦ ਸਰਹਾਲੀ ਜਿਲ੍ਹਾ ਪ੍ਰਧਾਨ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ, ਕਾਮਰੇਡ ਪਿਆਰਾ ਸਿੰਘ ਲਸਾੜਾ ਸੂਬਾਈ ਆਗੂ ਆਲ ਇੰਡੀਆ ਕਿਸਾਨ ਸਭਾ, ਕਮਲਜੀਤ ਸਿੰਘ ਜਿਲ੍ਹਾ ਸਕੱਤਰ ਜਨਵਾਦੀ ਨੌਜਵਾਨ ਸਭਾ ਜ਼ਿਲ੍ਹਾ ਜਲੰਧਰ, ਨਿਰਲੇਪ ਕੌਰ ਜਿਲ੍ਹਾ ਪ੍ਰਧਾਨ ਆਗਣਵਾਰੀ ਵਰਕਰ ਯੂਨੀਅਨ, ਹਰਮੇਸ਼ ਕੁਮਾਰ ਜਿਲ੍ਹਾ ਆਗੂ ਸੀ ਪੀ ਆਈ ਐਮ, ਸੋਮਾ ਰਾਣੀ ਬਲਾਕ ਸਕੱਤਰ ਆਗਨਵਾਰੀ ਵਰਕਰ ਯੂਨੀਅਨ, ਪਰਵਿੰਦਰ ਫਲਪੋਤਾ ਜਨਰਲ ਮਜਦੂਰ ਯੂਨੀਅਨ ਆਦਿ ਵਲੋਂ ਖ਼ਾਸ ਤੌਰ ਤੇ ਸੰਭੋਧਨ ਕੀਤਾ ਗਿਆ।ਇਸ ਮੌਕੇ ਆਗੂਆਂ  ਲੋਕ ਇਨਸਾਫ਼ ਮੰਚ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ 15 ਅਗਸਤ ਨੂੰ ਅਜ਼ਾਦੀ ਦਿਹਾੜੇ ਤੇ ਕਾਲ਼ੇ ਝੰਡੇ ਲੈਕੇ ਸ਼ਹਿਰ ਫਿਲੌਰ ਵਿੱਚ ਵਿਸ਼ਾਲ ਰੋਸ ਮਾਰਚ ਕਰਨ ਦੀ ਤਿਆਰੀ ਵੱਡੇ ਪੱਧਰ ਤੇ ਸ਼ਰੂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜਲਦੀ ਹੀ ਬੀ ਡੀ ਪੀ ਓ ਫ਼ਿਲੌਰ ਦੇ ਘਰ ਸਾਹਮਣੇ ਰਾਤ ਦਾ ਜਗਰਾਤਾ ਕੀਤਾ ਜਾਵੇਗਾ। ਅੱਜ ਦੇ ਧਰਨੇ ਵਿੱਚ  ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਧਰਨੇ ਦੀ ਅਗਵਾਈ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਡਾਕਟਰ ਸੰਦੀਪ ਕੁਮਾਰ,  ਰਾਜਵਿੰਦਰ ਸਿੰਘ ਮੁਠੱਡਾ ਕਲਾਂ, ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਰਾਮਜੀ ਦਾਸ ਗੰਨਾ ਪਿੰਡ, ਸੋਮ ਨਾਥ ਸ਼ੇਖੂਪੁਰ, ਮੁਠੱਡਾ, ਰਵੀ ਦਲੇਰ, ਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਸੁਨੀਲ ਗੰਨਾ ਪਿੰਡ ਆਦਿ ਨੇ  ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾਂ ਇਹ ਧਰਨਾ ਪੱਕੇ ਤੌਰ ਤੇ ਚਲਦਾ ਰਹੇਗਾ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਜਨਸੰਪਰਕ ਮੁਹਿੰਮ ਸ਼ਰੂ ਕੀਤੀ ਗਈ ਹੈ। ਧਰਨੇ ਵਿੱਚ ਸੰਦੀਪ ਕੁਮਾਰੀ ਸਰਪੰਚ ਰਾਮਗੜ੍ਹ, ਕਰਨੈਲ ਫਿਲੌਰ,  ਸ਼ਰਨਜੀਤ ਲੰਬੜਦਾਰ ਸ਼ੇਖੂਪੁਰ,  ਗੁਰਨਾਮ ਮੁਠੱਡਾ, ਗੌਬਿੰਦ ਰਾਮ ਫਿਲੌਰ, ਸਰੂਪ ਕਲੇਰ, ਗੁਲਸ਼ਨ ਗੰਨਾ ਪਿੰਡ, ਪਰਵਿੰਦਰ ਫ਼ਲਪੋਤਾ, ਜਸਵਿੰਦਰ ਪਾਲ ਰਵੀਦਾਸ ਪੁਰਾ, ਬਲਜੀਤ ਸਿੰਘ ਕੰਗ ਅਰਾਈਆਂ, ਮੱਘਰ ਜਗਪਤਪੁਰਾ, ਅਜੇ ਸਿੰਘ ਨਾਗੀ, ਤਰਸੇਮ ਲਾਲ ਸੰਤ ਨਗਰ, ਕਸ਼ਮੀਰੀ ਲਾਲ ਰਵਿਦਸਪੁਰਾ, ਜੋਗਿੰਦਰ ਪਵਾਰ, ਸਰੂਪਾ ਗੰਨਾ ਪਿੰਡ, ਗੁਰਬਚਨ ਰਵਿਦਸਪੁਰ, ਸੁਨੀਤਾ ਫਿਲੌਰ, ਕਾਮਲਜੀਤ ਕੌਰ, ਅੰਜੂ ਵਿਰਦੀ, ਹੰਸ ਕੌਰ, ਕਮਲਾ ਰਾਣੀ, ਗੇਜੋ ਫਿਲੌਰ , ਬਿੰਦਰ ਫ਼ਿਲੌਰ, ਜਸਵਿੰਦਰ ਬਿੱਲੂ , ਗਗਨ ਕੁਮਾਰ, ਵਿਸ਼ਾਲ ਅਲੋਵਾਲ, ਹੈਰੀ ਡੇਰਾ ਮਈਆ ਭਗਵਾਨ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖੂਨੀ ਕੱਟ ਦੇ ਖਿਲਾਫ ਜਲਦ ਕਰਾਂਗੇ ਵੱਡਾ ਸੰਘਰਸ਼ – ਲੋਕ ਇਨਸਾਫ ਮੰਚ
Next articleबहुमत के अत्याचार पर डॉ. आंबेडकर के क्या विचार थे?