HOME ਡਾ. ਅੰਬੇਡਕਰ ਸਕੂਲ ਬੁਲੰਦਪੁਰ ‘ਚ ਵਿਦਿਆਰਥਣਾਂ ਨੇ ਲੜਕਿਆਂ ਦੇ ਰੱਖੜੀਆਂ ਬੰਨ੍ਹ ਕੇ...

ਡਾ. ਅੰਬੇਡਕਰ ਸਕੂਲ ਬੁਲੰਦਪੁਰ ‘ਚ ਵਿਦਿਆਰਥਣਾਂ ਨੇ ਲੜਕਿਆਂ ਦੇ ਰੱਖੜੀਆਂ ਬੰਨ੍ਹ ਕੇ ਭੈਣ -ਭਰਾ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕੀਤਾ

ਜਲੰਧਰ   (ਸਮਾਜ ਵੀਕਲੀ)   (ਪਰਮਜੀਤ ਜੱਸਲ)-ਭੈਣ -ਭਰਾ ਦੇ ਪਿਆਰ ਦੇ ਪ੍ਰਤੀਕ “ਰੱਖੜੀ ” ਦੇ ਸ਼ੁੱਭ ਮੌਕੇ ‘ਤੇ ਡਾ.ਬੀ. ਆਰ . ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਰੱਖੜੀ ਦੇ ਪਵਿੱਤਰ ਤਿਉਹਾਰ ‘ਤੇ ਲੜਕੀਆਂ ਨੇ ਕਲਾਸ ਦੇ ਵਿਦਿਆਰਥੀਆਂ ਦੇ ਰੱਖੜੀ ਬੰਨ੍ਹ ਕੇ ਭੈਣ- ਭਰਾ ਦੇ ਪਿਆਰ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਰੱਖਣ ਦੀ ਪਿਰਤ ਪਾਈ ਹੈ ਅਤੇ ਭਰਾਵਾਂ ਨੇ ਵੀ ਆਪਣੀ ਭੈਣ ਦੀ ਇੱਜ਼ਤ ਦੀ ਰਾਖੀ ਕਰਨ ਦਾ ਸੱਚੇ ਦਿਲੋਂ ਪ੍ਰਣ ਲਿਆ ਹੈ ਅਤੇ ਭੈਣਾਂ ਨੂੰ ਪੈਨ , ਪੈਨਸਲਾਂ, ਟਾਫੀਆਂ, ਚੌਕਲੇਟ ਆਦਿ ਗਿਫਟ ਦਿੱਤੇ।ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਹੈ ਕਿ ਲੜਕੀਆਂ ਨੂੰ ਰੱਖੜੀ ਦੇ ਨਾਲ- ਨਾਲ “ਹਿੰਦੂ ਕੋਡ ਬਿੱਲ” ਜਰੂਰ ਪੜ੍ਹਨਾ ਚਾਹੀਦਾ ਹੈ। ਇਸ ਬਿੱਲ ਦੇ ਪਾਸ ਨਾ ਹੋਣ ਕਰਕੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਕਾਨੂੰਨ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧ ਵਿਹਾਰ ਸਿਧਾਰਥ ਨਗਰ ਤੋਂ “ਮਿਸ਼ਾਲ ਮਾਰਚ ” ਅੱਜ ‌ * ਆਜ਼ਾਦੀ ,ਬਰਾਬਰੀ, ਭਾਈਚਾਰੇ ‘ਚ ਯਕੀਨ ਰੱਖਣ ਵਾਲੇ ਬੁੱਧੀਜੀਵੀਆਂ ਨੂੰ ਸਮੇਂ ਸਿਰ ਪਹੁੰਚਣ ਦਾ ਸੱਦਾ- ਸਾਂਪਲਾ
Next articleਭਾਰਤੀ ਅਦਾਕਾਰਾ ਅਤੇ ਗਾਇਕਾ ਪਦਮਨੀ ਕੋਲਹਾਪੁਰੀ ਦਾ ਹਵਾਈ ਅਡੇ ਤੇ ਅਖੰਡ ਹੋਮਜ਼ ਵਲੋ ਸਵਾਗਤ 10 ਅਗਸਤ ਐਤਵਾਰ ਸ਼ਾਮ 6 ਵਜੇ ਦੇਰ ਰਾਤ ਤੱਕ ਰਾਤ ਦੇ ਖਾਣੇ ਤੇ ਵਿਸ਼ੇਸ਼ ਮੀਟ ਐਂਡ ਗ੍ਰੀਟ ਸਮਾਗਮ