ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਬੰਗਾ ਦੇ ਮੈਂਬਰ ਮੋਹਨ ਬੀਕਾ ਜੀ ਦੁਆਰਾ 7ਵੀ ਚੇਤਨਾ ਪਰਖ ਪ੍ਰੀਖਿਆ ਸਬੰਧੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖਾਨਖਾਨਾ ਵਿਖੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।ਇਸ ਪ੍ਰੀਖਿਆ ਤਹਿਤ ਬੱਚਿਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ , ਗਦਰੀ ਬਾਬਿਆਂ ਦੀਆਂ ਜੀਵਨੀਆਂ, ਕੌਮੀ ਸ਼ਹੀਦਾਂ ਬਾਰੇ ਜਾਣਕਾਰੀ ਅਤੇ ਵੱਖ ਵੱਖ ਵਿਗਿਆਨੀਆਂ ਸਬੰਧੀ ਜਾਣਕਾਰੀਆਂ ਨਾਲ ਭਰਪੂਰ ਕਿਤਾਬਾਂ ਬੱਚਿਆਂ ਨੂੰ ਪੜ੍ਹਨ ਵਾਸਤੇ ਦਿੱਤੀਆਂ ਜਾਂਦੀਆਂ ਹਨ। ਜਿਸ ਵਿੱਚੋਂ ਬੱਚੇ ਪੇਪਰ ਦੇ ਕੇ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਸੁਸਾਇਟੀ ਉਹਨਾਂ ਨੂੰ ਇਨਾਮ ਵੀ ਦਿੰਦੀ ਹੈ। ਸੁਖਵਿੰਦਰ ਲੰਗੇਰੀ ਵਲ੍ਹੋਂ ਬੱਚਿਆਂ ਨਾਲ ਜਾਦੂ ਇੱਕ ਕਲਾ ਬਾਰੇ ,ਦੇਸ਼ ਦੇ ਅਸਲ ਹੀਰੋ ਬਾਰੇ ਜਾਣਕਾਰੀ ਸਾਂਝੀ ਕੀਤੀ ਨਾਲ ਹੀ ਬੱਚਿਆਂ ਨੂੰ ਕਿਤਾਬਾਂ ਵੀ ਵੰਡੀਆਂ ਗਈਆਂ ਅਤੇ ਸਕੂਲ਼ ਦੇ ਹੈਡਮਾਸਟਰ ਸਰ ਪਰਦੀਪ ਕੁਮਾਰ ਜੀ ਨਾਲ ਸਾਰੇ ਅਧਿਆਪਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਮਾਸਟਰ ਸੰਜੂ ਕੁਮਾਰ, ਸੰਦੀਪ ਕੁਮਾਰ ,ਮੈਡਮ ਮਨਦੀਪ ਕੌਰ, ਮੈਡਮ ਰਵੀਨਾ ਜੀ , ਹਰਪ੍ਰੀਤ ਕੌਰ ਜੀ ਸ਼ਾਮਿਲ ਸਨ। ਮਾਨਸਿਕ ਰੋਗ ਵਿਭਾਗ ਸੁਖਵਿੰਦਰ ਲੰਗੇਰੀ 700989446
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



