HOME ਤੈਨੂੰ ਯਾਦ ਕਰਾਂ

ਤੈਨੂੰ ਯਾਦ ਕਰਾਂ

ਦਿਲਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ)
ਮੈ ਤੈਨੂੰ ਯਾਦ ਕਰਾਂ
ਵਾਰ ਵਾਰ ਕਰਾਂ
ਹਰ ਪਲ ਕਰਾਂ
ਹਰ ਪਾਹਰ ਕਰਾਂ
ਦੱਸ ਕਿਉ ਕਰਾਂ?
ਕੀ ਤੂੰ ਦੂਰ ਏ ਮੇਰੇ ਤੋ?
ਇਹ ਮੇਰੇ ਮਹਿਬੂਬ
ਕੰਨਾਂ ਨੂੰ ਸੁਣਦਾ ਸ਼ੋਰ
ਅੱਖਾਂ ਦੇਖ ਰਹੀਆ ਦੌਰ
ਜੀਭ ਲੈ ਰਹੀ ਸੁਆਦ
ਦਿਮਾਗ ਮਾਣ ਰਿਹਾ ਗਿਆਨ
ਹੱਥ ਘਾਲ ਰਹੇ ਨੇ ਘਾਲ
ਪੈਰਾਂ ਦੀ ਚੰਗੀ ਹੈ ਚਾਲ
ਕਾਰਜ ਇੰਦਰੀਆਂ ਕਰ ਰਹੀਆਂ।
ਹਵਾਵਾਂ ਨੂੰ ਸੁਣ ਰਹੀਆਂ
ਅੰਬਰਾਂ ਤੇ ਉੱਡ ਰਹੀਆਂ
ਸਮੁੰਦਰਾਂ ਤੇ ਤਰ ਰਹੀਆਂ
ਤੇਰੇ ਕਰਕੇ ਪਰਵਾਜ਼ ਭਰ ਰਹੀਆਂ
ਤੂੰ ਮੇਰੇ ਅੰਦਰ ਤੇ ਬਾਹਰ
ਹਰ ਕਣ ਚ’ ਮੌਜੂਦ ਹੈ
ਤਾਂ ਫਿਰ ਕਿਉ ਯਾਦ ਕਰਾ ?
ਯਾਦ ਤਾਂ ਵਿੱਛੜੇ ਨੂੰ ਕਰਿਆ ਜਾਂਦਾ
ਇਹ ਚੱਲਦੇ ਸਾਹ ਨੇ ਗਵਾਹ
ਆਤਮਾ ‘ਚ ਏ ਪ੍ਰਮਾਤਮਾ
ਇਸ ਸਰੀਰ ਤੇ ਕੁਦਰਤ ਨੂੰ ਪਿਆਰ ਕਰੀਏ
ਕਾਦਰ ਦੀ ਹਰ ਕਲਾ ਦਾ ਸਤਿਕਾਰ ਕਰੀਏ
ਉਹ ਵਿੱਛੜਿਆ ਨਹੀ ਵਿਸਰਿਆ ਏ
ਆਪਣੇ ਅੰਦਰ ਉਸਦੀ ਭਾਲ ਕਰੀਏ ।
ਦਿਲਪ੍ਰੀਤ ਗੁਰੀ
Previous articleਯਾਦਾਂ ਦੇ ਝਰੋਖੇ ‘ਚੋਂ 
Next articleਮੋਹਾਲੀ ਦੇ ਉਦਯੋਗਿਕ ਖੇਤਰ ਵਿੱਚ ਜ਼ਬਰਦਸਤ ਧਮਾਕਾ, 2 ਲੋਕ ਉੱਡ ਗਏ, ਕਈ ਜ਼ਖਮੀ, ਇਲਾਕੇ ਵਿੱਚ ਹਫੜਾ-ਦਫੜੀ