HOME ਰਿਸ਼ਤੇ

ਰਿਸ਼ਤੇ

5
ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) 
ਇਕਦਮ ਨਹੀਂ
 ਮਰਦੇ
ਕਈ ਚਿਰ
ਬਿਮਾਰ ਰਹਿੰਦੇ
ਜਿਵੇਂ ਨਜ਼ਲਾ ਜਿਹਾ
ਹੋ ਜਾਂਦਾ
ਹੌਲੀ ਹੌਲੀ
ਬਿਮਾਰੀ ਜੜ੍ਹ ਫੜਦੀ
ਅੰਦਰੋ ਅੰਦਰ
ਜਿਵੇਂ ਸਿਉਂਕ
ਦਰੱਖਤ ਨੂੰ
ਜੜ੍ਹਾਂ ਖਾ ਜਾਂਦੀ
ਤਣਾ ਖੋਖਲਾ ਹੋ ਜਾਂਦਾ
ਇੱਕ ਦਿਨ
ਅਚਾਨਕ
ਤੇਜ਼ ਹਵਾ ਵਿੱਚ
ਡਿੱਗ ਜਾਂਦਾ
ਵੱਡਾ ਬਿਰਖ
ਠੀਕ ਇਸੇ ਤਰ੍ਹਾਂ
ਹੌਲੀ ਹੌਲੀ
ਮਰ ਜਾਂਦੇ
ਰਿਸ਼ਤੇ
ਬਸ
ਪਤਾ ਲੱਗਦਾ
ਇੱਕ ਦਿਨ
ਅਚਾਨਕ  !!!
ਹਰਪ੍ਰੀਤ ਕੌਰ ਸੰਧੂ 
Previous articleਕਾਸ਼! ਕੱਫਣ ਨੂੰ ਜੇਬ ਹੁੰਦੀ ?
Next articleਆਰ ਸੀ ਐਫ ਵਿੱਚ ਸ਼ੈੱਲ ਕੋਚ ਡਿੱਗਣ ਤੋਂ ਬਾਅਦ ਕਰਮਚਾਰੀਆਂ ਦਾ ਜ਼ੋਰਦਾਰ ਰੋਸ ਪ੍ਰਦਰਸ਼ਨ