(ਸਮਾਜ ਵੀਕਲੀ)
ਜਦੋਂ ਰਾਖੇ ਖਾ ਜਾਣ
ਖੇਤਾਂ ਦੇ ਹੱਕ,
ਤਾਂ ਚੁੱਪ ਉੱਠ ਖੜ੍ਹਦੀ ਹੈ,
ਤਹਿਰੀਕ ਜਾਗਦੀ ਹੈ।
ਮਜ਼ਬੂਰੀ ਆ ਬਹਿੰਦੀ ਹੈ ਸੜਕਾਂ ਉੱਤੇ,
ਤੁਰ ਪੈਂਦੇ ਨੇ ਰੋਹ ਦੇ ਪਹੀਏ,
ਜ਼ਮੀਰਾਂ ਦੇ ਸਿਆੜ ਕੱਢਣ।
ਭਾਲਦੇ,
ਕਿਸੇ ਅਦਲੀ ਭੋਂਏਂ ਦਾ
ਕੋਈ ਜ਼ਰਖੇਜ਼ ਕੋਨਾ
“ਜਿੱਥੇ ਪੁੰਗਰੇ
ਇਨਸਾਫ਼ ਦੀ ਫ਼ਸਲ।”
ਜਦ ਤੱਕ
ਮੁਨਸਫ਼ ਅੱਖਾਂ ਨਹੀਂ ਖੋਲ੍ਹਦਾ,
ਇਹ ਦਿੰਦੇ ਰਹਿਣਗੇ ਛਿੱਟਾ,
ਬੀਜਦੇ ਰਹਿਣਗੇ
ਹੱਕਾਂ ਦਾ ਬੀਜ
ਸੜਕਾਂ ਉੱਤੇ।
ਦੀਪ ਸੰਧੂ
+61 459 966 392



