HOME ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਚੱਕ...

ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਚੱਕ ਸਾਹਬੂ ਦੇ ਛਿੰਝ ਮੇਲੇ ‘ਚ ਖੂਨਦਾਨ ਕੈਂਪ 16 ਅਗਸਤ ਤੋਂ ਲੈ ਕੇ 17 ਅਗਸਤ ਤੱਕ

9

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਚੱਕ ਸਾਹਬੂ ਵਿਖੇ ਸਥਿਤ ਸ਼ਾਹੀ ਦਰਬਾਰ ਗੁੱਗਾ ਦਾਹਰ ਪੀਰ ਜੀ ਦੇ ਅਸਥਾਨ ‘ਤੇ ਹੋ ਰਹੇ ਛਿੰਝ ਮੇਲੇ ਦੌਰਾਨ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਖੂਨਦਾਨ ਕੈਂਪ 16 ਅਗਸਤ ਤੋਂ ਲੈ ਕੇ 17 ਅਗਸਤ ਤੱਕ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਸੇਵਾਦਾਰਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਬਲੱਡ ਟੀਮ ਨਵਾਂਸ਼ਹਿਰ, ਗ੍ਰਾਮ ਪੰਚਾਇਤ ਤੇ ਸਮੂਹ ਗੁੱਗਾ ਜਾਹਰ ਪੀਰ ਛਿੰਝ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਕੈਂਪ ਮਿਤੀ 16 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਤੋਂ ਲੈ ਕੇ 17 ਅਗਸਤ ਦਿਨ ਐਤਵਾਰ ਸ਼ਾਮ ਤੱਕ ਲਗਾਇਆ ਜਾਵੇਗਾ | ਇਸ ਮੌਕੇ ਇਲਾਕੇ ਭਰ ਦੇ ਖੂਨਦਾਨੀ ਸਵੈ-ਇਛੁੱਕ ਖੂਨਦਾਨ ਕਰ ਸਕਦੇ ਹਨ | ਇਸ ਮੌਕੇ ਰਿਫ਼ਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਪਰਾ ‘ਚ ਇੱਕ ਵਾਰ ਫਿਰ ਤੋਂ ਪੰਚਾਇਤੀ ਜ਼ਮੀਨ ‘ਤੇ ਚੱਲਿਆ ‘ਪੀਲਾ ਪੰਜਾ’
Next articleਦਿਆਲਪੁਰ ਵਿੱਚ ਬੂਟੇ ਲਗਾ ਕੇ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸਹੀਦੀ ਦਿਹਾੜਾ