HOME ਅੱਪਰਾ ‘ਚ ਇੱਕ ਵਾਰ ਫਿਰ ਤੋਂ ਪੰਚਾਇਤੀ ਜ਼ਮੀਨ ‘ਤੇ ਚੱਲਿਆ ‘ਪੀਲਾ ਪੰਜਾ’

ਅੱਪਰਾ ‘ਚ ਇੱਕ ਵਾਰ ਫਿਰ ਤੋਂ ਪੰਚਾਇਤੀ ਜ਼ਮੀਨ ‘ਤੇ ਚੱਲਿਆ ‘ਪੀਲਾ ਪੰਜਾ’

2

*3 ਕਨਾਲ 14 ਮਰਲੇ ਪੰਚਾਇਤੀ ਜ਼ਮੀਨ ‘ਚ 30 ਮਰਲੇ ਜ਼ਮੀਨ ਦਾ ਨਜ਼ਾਇਜ਼ ਕਬਜ਼ਾ ਛੁਡਵਾਇਆ

*ਜਲਦ ਹੀ ਹੋਰ ਪੰਚਾਇਤੀ ਜਮੀਨਾਂ ਦੇ ਕਬਜ਼ੇ ਛੁਡਾ ਕੇ ਕੀਤਾ ਜਾਵੇ ਪਿੰਡ ਦੇ ਸਪੁਰਦ-ਸਰਪੰਚ ਵਿਨੈ ਕੁਮਾਰ ਬੰਗੜ*

ਫਿਲੌਰ/ਅੱਪਰਾ   (ਸਮਾਜ ਵੀਕਲੀ)  (ਦੀਪਾ)-ਬੀਤੇ ਕੁਝ ਦਿਨ ਪਹਿਲਾਂ ਗ੍ਰਾਮ ਪੰਚਾਇਤ ਅੱਪਰਾ ਨੇ ਪੰਚਾਇਤ ਵਿਭਾਗ ਫਿਲੌਰ ਦੀ ਦੇਖ ਰੇਖ ਹੇਠ ਪੰਚਾਇਤ ਮਾਰਕੀਟ ਨੂੰ  ‘ਅਸੁਰੱਖਿਅਤ’ (ਅਨਸੇਫ) ਘੋਸ਼ਿਤ ਕਰਕੇ ਢਹਿ ਢੇਰੀ ਕਰ ਦਿੱਤਾ ਸੀ | ਜਦਕਿ ਇਸ ਦੇ ਪਿੱਛੇ ਅਸਲ ਕਾਰਣ ਦੁਕਾਨਦਾਰਾਂ ਵਲੋਂ ਕਿਰਾਇਆ ਨਾ ਦੇਣਾ ਤੇ ਨਾ ਹੀ ਕਬਜ਼ਾ ਛੱਡਣਾ ਸੀ | ਹੁਣ ਫਿਰ ਗ੍ਰਾਮ ਪੰਚਾਇਤ ਅੱਪਰਾ ਨੇ ਗ੍ਰਾਮ ਪੰਚਾਇਤ ਦੀ ਜ਼ਮੀਨ ‘ਤੇ ਹੋਏ ਨਜ਼ਾਇਜ਼ ਕਬਜ਼ੇ ‘ਤੇ ‘ਪੀਲਾ ਪੰਜਾ’ ਚਲਾ ਕੇ ਆਪਣੇ ਕਬਜ਼ੇ ‘ਚ ਲੈ ਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿੰਆਂ ਸਰਪੰਚ ਵਿਨੈ ਕੁਮਾਰ ਬੰਗੜ ਨੇ ਦੱਸਿਆ ਕਿ ਪੁਰਾਣੀ ਸਬਜ਼ੀ ਮੰਡੀ (ਨੇੜੇ ਅਜ਼ਾਦ ਗੇਟ) ਤੋਂ ਸੀ. ਐੱਚ. ਸੀ ਅੱਪਰਾ ਰੋਡ ‘ਤੇ ਪੰਚਾਇਤ ਦੀ 3 ਕਨਾਲ 14 ਮਰਲੇ ਜਮੀਨ ਸਥਿਤ ਹੈ | ਇਸ ਜ਼ਮੀਨ ‘ਤੇ ਇੱਕ ਪਰਿਵਾਰ ਵਲੋਂ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਨੇ ਗ੍ਰਾਮ ਪੰਚਾਇਤ ਨਾਲ ਸਹਿਮਤੀ ਜਤਾ ਦਿੱਤਾ | ਇਸ ਤਰਾਂ ਗ੍ਰਾਮ ਪੰਚਾਇਤ ਅੱਪਰਾ ਨੇ ਜੇ. ਸੀ. ਬੀ ਚਲਾ ਕੇ ਉਕਤ ਨਜ਼ਾਇਜ਼ ਕਬਜ਼ੇ ਨੂੰ  ਹਟਾ ਦਿੱਤਾ | ਇਸ ਮੌਕੇ ਬੋਲਦਿਆਂ ਸਰਪੰਚ ਵਿਨੈ ਕੁਮਾਰ ਬੰਗੜ ਨੇ ਕਿਹਾ ਕਿ ਗ੍ਰਾਮ ਪੰਚਾਇਤ ਅੱਪਰਾ ਦਾ ਮੁੱਖ ਮਕਸਦ ਪਿੰਡ ਲਈ ਆਮਦਨ ਦੇ ਵਸੀਲਿਆਂ ਨੂੰ  ਹੋਰ ਬੇਹਤਰ ਬਣਾਉਣਾ ਤੇ ਵਧਾਉਣਾ ਹੈ | ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਗ੍ਰਾਮ ਪੰਚਾਇਤ ਅੱਪਰਾ ਦੀ ਜ਼ਮੀਨ ‘ਤੇ ਹੋਏ ਹੋਰ ਵੀ ਨਜ਼ਾਇਜ਼ ਕਬਜ਼ੇ ਹਟਾ ਕੇ ਜ਼ਮੀਨ ਨੂੰ  ਪਿੰਡ ਦੇ ਸਪੁਰਦ ਕੀਤਾ ਜਾਵੇਗਾ | ਇਸ ਮੌਕੇ ਨੀਲਮ ਦੇਵੀ ਪੰਚ, ਸੀਮਾ ਰਾਣੀ ਪੰਚ, ਹਰਬੰਸ ਲਾਲ ਪੰਚ, ਰੂਪ ਲਾਲ ਪੰਚ, ਮੌਹਣ ਲਾਲ ਪੰਚ, ਕੁਲਦੀਪ ਸਿੰਘ ਜੌਹਲ ਪੰਚ, ਪਰਮਜੀਤ ਸਿੰਘ ਕਾਲਾ ਪੰਚ, ਹਰਜੀਤ ਸਿੱਧੂ ਪੰਚ, ਕਾਜਲ ਅਰੋੜਾ ਪੰਚ, ਪਰਮਜੀਤ ਪੰਚ, ਲਖਨਜੀਤ ਕੌਰ ਦਾਦਰਾ ਪੰਚ, ਮੁਕੇਸ਼ ਦਾਦਰਾ ਭਾਜਪਾ ਆਗੂ, ਰੂਪ ਲਾਲ ਬੰਗੜ, ਸੋਮ ਨਾਥ ਸਾਬਕਾ ਪੰਚ, ਬਿ੍ਜ ਮੋਹਨ ਜਸਰਾ, ਰਾਜੇਸ਼ ਕੁਮਾਰ ਜੌਨੀ, ਸਨੀ ਅਪਰਾ ਤੇ ਹੋਰ ਮੋਹਤਬਰ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਔਟਵਾ ਨੇੜੇ ਛੋਟਾ ਹਵਾਈ ਜਹਾਜ਼ ਕਰੈਸ਼ ਹੋਣ ਮਗਰੋਂ ਜਹਾਜ ਚ ਸਵਾਰ ਦੋ ਲੋਕ ਜਖਮੀ ਇੱਕ ਲਾਪਤਾ
Next articleਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਚੱਕ ਸਾਹਬੂ ਦੇ ਛਿੰਝ ਮੇਲੇ ‘ਚ ਖੂਨਦਾਨ ਕੈਂਪ 16 ਅਗਸਤ ਤੋਂ ਲੈ ਕੇ 17 ਅਗਸਤ ਤੱਕ