HOME ਦਿਆਲਪੁਰ ਵਿੱਚ ਬੂਟੇ ਲਗਾ ਕੇ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸਹੀਦੀ...

ਦਿਆਲਪੁਰ ਵਿੱਚ ਬੂਟੇ ਲਗਾ ਕੇ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸਹੀਦੀ ਦਿਹਾੜਾ

2

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਨਜ਼ਦੀਕ ਪਿੰਡ ਦਿਆਲਪੁਰ ਵਿਖ਼ੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਛਾਂਦਾਰ ਤੇ ਫਲਦਾਰ ਰੁੱਖ ਲਗਾਏ। ਇਸ ਮੋਕੇ ਸਰਪੰਚ ਗੁਰਵਿੰਦਰ ਰਾਮ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਜੇਕਰ ਰੁੱਖ ਇਸੇ ਤਰ੍ਹਾਂ ਕੱਟੇ ਜਾਂਦੇ ਰਹੇ ਅਤੇ ਨਵੇਂ ਰੁੱਖ ਨਾ ਲਗਾਏ ਗਏ ਤਾਂ ਭਵਿੱਖ ਵਿੱਚ ਮੀਂਹ ਨਹੀਂ ਪਵੇਗਾ ਅਤੇ ਪੂਰੀ ਧਰਤੀ ਬੰਜਰ ਹੋ ਜਾਵੇਗੀ ਇਸ ਲਈ ਰੁੱਖਾਂ ਨੂੰ ਕੱਟਣ ਦੇ ਨਾਲ-ਨਾਲ,ਰੁੱਖ ਲਗਾਉਣਾ ਵੀ ਜ਼ਰੂਰੀ ਹੈ, ਇੰਨਾ ਹੀ ਨਹੀਂ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਰੱਖਿਆ ਕਰਨਾ ਵੀ ਸਾਡਾ ਫਰਜ਼ ਹੈÐ | ਇਸ ਮੌਕੇ ਸਰਪੰਚ ਗੁਰਵਿੰਦਰ ਰਾਮ, ਪੰਚ ਸਤਪਾਲ, ਗੁਰਵਿੰਦਰ ਪੰਜਾਬ ਪੁਲਿਸ,  ਪੰਚ ਦਵਿੰਦਰ ਰਾਮ, ਭਾਗ ਮੱਲ, ਸਰੂਪ ਲਾਲ, ਕਰਨ, ਲਾਡੀ ਆਦਿ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਚੱਕ ਸਾਹਬੂ ਦੇ ਛਿੰਝ ਮੇਲੇ ‘ਚ ਖੂਨਦਾਨ ਕੈਂਪ 16 ਅਗਸਤ ਤੋਂ ਲੈ ਕੇ 17 ਅਗਸਤ ਤੱਕ
Next article25% ਟਰੰਪ ਟੈਰਿਫ ਦਾ ਖ਼ਤਰਾ ਟਲ ਗਿਆ ਹੈ, ਭਾਰਤ ਸਮੇਤ ਸਾਰੇ ਦੇਸ਼ਾਂ ਨੂੰ ਇੱਕ ਹਫ਼ਤੇ ਦੀ ਰਾਹਤ ਮਿਲੀ ਹੈ, ਹੁਣ ਇਸ ਤਾਰੀਖ ਤੋਂ ਲਾਗੂ ਕੀਤਾ ਜਾਵੇਗਾ