HOME ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਨੇ ਹਾਸ਼ਿਲ ਕੀਤੇ ਰੱਸਾਕਸ਼ੀ,ਕੁਸ਼ਤੀ ਅਤੇ ਰੈਲਿੰਗ ਵਿੱਚੋਂ...

ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਨੇ ਹਾਸ਼ਿਲ ਕੀਤੇ ਰੱਸਾਕਸ਼ੀ,ਕੁਸ਼ਤੀ ਅਤੇ ਰੈਲਿੰਗ ਵਿੱਚੋਂ ਗੋਲਡ ਮੈਡਲ ।

3

   (ਸਮਾਜ ਵੀਕਲੀ)   ਸੰਦੀਪ ਸਿੰਘ ਬਖੋਪੀਰ:-ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਝੀ ਵਿਖੇ ਹੋਏ ਰੱਸਾਕਸ਼ੀ ਮੁਕਾਬਲਿਆਂ ਵਿੱਚੋਂ ਸਕੂਲ ਦੀਆਂ 17 ਸਾਲ ਲੜਕੀਆਂ ਅਤੇ ਸਕੂਲ ਦੇ 14 ਸਾਲ ਲੜਕਿਆਂ ਦੀਆਂ ਟੀਮਾਂ ਨੇ ਗੋਲਡ ਮੈਡਲ ਹਾਸਲ ਕੀਤੇ ,ਸਕੂਲ ਦੀ 19 ਸਾਲਾਂ ਲੜਕੀਆਂ ਅਤੇ 17 ਸਾਲ ਲੜਕਿਆਂ ਦੀਆਂ ਰੱਸਾਕਸ਼ੀ ਟੀਮਾਂ ਨੇ ਦੂਸਰਾ ਸਥਾਨ ਹਾਸਿਲ ਕਰਕੇ ਦੋ ਸਿਲਵਰ ਮੈਡਲ ਹਾਸਲ ਕੀਤੇ, ਇੱਥੇ ਹੀ ਹੋਏ ਕੁਸ਼ਤੀ ਮੁਕਾਬਲੇ ਵਿੱਚੋਂ ਸਕੂਲ ਦੇ ਵਿਦਿਆਰਥੀਆਂ  ਅਸ਼ਮੀਤ ਸਿੰਘ ਨੇ 92 ਕਿਲੋ ਵਜ਼ਨ ਵਿੱਚੋਂ ਗੋਲਡ ਮੈਡਲ ਹਾਸਿਲ ਕੀਤਾ, ਮਨਰੀਤ ਸਿੰਘ ਨੇ 90 ਕਿਲੋ ਵਜ਼ਨ ਵਿੱਚ ਖੇਡਦਿਆਂ ਹੋਇਆਂ ਦੂਸਰਾ ਗੋਲਡ ਮੈਡਲ ਹਾਸਲ ਕੀਤਾ, ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ  ਭਵਾਨੀਗੜ੍ਹ ਵਿਖੇ ਹੋਏ ਬੌਕਸਿੰਗ ਮੁਕਾਬਲਿਆਂ ਵਿੱਚੋਂ ਵੀ ਮਨਪ੍ਰੀਤ ਸਿੰਘ ਨੇ 52 ਕਿਲੋ ਵਜ਼ਨ ਵਿੱਚ ਖੇਡਦਿਆਂ  ਗੋਲਡ ਮੈਡਲ ਹਾਸਿਲ ਕੀਤਾ ਕੁੱਲ ਮਿਲਾ ਕੇ ਦੋ ਦਿਨਾਂ ਵਿੱਚ ਜੋਨ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਨੇ 5 ਗੋਲਡ ਮੈਡਲ ਦੋ ਸਿਲਵਰ ਮੈਡਲ ਹਾਸਿਲ ਕੀਤੇ। ਉਪਰੋਕਤ ਪ੍ਰਾਪਤੀਆਂ ਸਬੰਧੀ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਵੱਲੋਂ ਪ੍ਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ ਅਤੇ ਸਕੂਲ ਦੇ ਡੀ.ਪੀ ਅਧਿਆਪਕ ਅਵਤਾਰ ਸਿੰਘ ਤਾਰੀ ਮੈਡਮ ਮਨਪ੍ਰੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਵੱਖ-ਵੱਖ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਲਈ ਅਸ਼ੀਰਵਾਦ ਦਿੱਤਾ ਅਤੇ ਮਾਪਿਆਂ ਨੂੰ ਵਧਾਈ ਪੇਸ਼ ਕੀਤੀ। ਅਗਾਂਹ ਤੋਂ ਭਵਿੱਖ ਵਿੱਚ ਇਸ ਜਿੱਤ ਦੇ ਸਿਲਸਿਲੇ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਖੂਬ ਹੱਲਾਸ਼ੇਰੀ ਦਿੱਤੀ, ਮੌਕੇ ਉੱਤੇ ਸਕੂਲ ਕੁਆਰਡੀਨੇਟਰ ਮੈਡਮ ਬਲਜੀਤ ਕੌਰ ਪੰਜਾਬੀ ਅਧਿਆਪਕ ਸੰਦੀਪ ਸਿੰਘ ਅਤੇ ਇਨਾਮ ਹਾਸਿਲ ਕਰਨ ਵਾਲੇ ਸਮੂਹ ਵਿਦਿਆਰਥੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੋਨ ਪੱਧਰੀ ਸਿਲਵਰ ਵਾਟਿਕਾ ਪਬਲਿਕ ਸਕੂਲ ਦੀ ਕਬੱਡੀ ਦੀ ਟੀਮ ਰਹੀ ਜੇਤੂ
Next articleਪਿੰਗਲਵਾੜਾ ਦੇ ਬਾਨੀ -ਭਗਤ ਪੂਰਨ ਸਿੰਘ ਜਾਂ ਸੇਵਾ ਦੇ ਪੁੰਜ ਸਨ -ਭਗਤ ਪੂਰਨ ਸਿੰਘ