ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ ) ਸਰਵਹਿੱਤਕਾਰੀ ਸਿੱਖਿਆ ਸਮਿਤੀ ਜਲੰਧਰ ਵੱਲੋਂ ਆਯੋਜਿਤ ਵਿਭਾਗ ਪੱਧਰੀ ਖੇਡ ਟੂਰਨਾਮੈਂਟ ਸ਼੍ਰੀ ਨਾਰਾਇਣ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਮਾਨਸਾ ਵਿੱਚ ਆਯੋਜਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਭੀਖੀ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਸਮਰਪਣ ਨਾਲ ਭਾਗ ਲੈਂਦਿਆਂ ਕਈ ਖੇਤਰਾਂ ਵਿੱਚ ਪ੍ਰਧਾਨ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਉਪਲਬਧੀਆਂ ਹੇਠ ਲਿਖੀਆਂ ਹਨ:
ਬੈਡਮਿੰਟਨ U-14 ਲੜਕੇ: ਪਹਿਲਾ ਸਥਾਨ
ਸਕੇਟਿੰਗ (ਕਵਾਡ) U-14: ਪ੍ਰਿੰਸ ਜੋਤ – ਪਹਿਲਾ ਸਥਾਨ
ਸਕੇਟਿੰਗ (ਇਨਲਾਈਨ) U-14: ਜਪਨੂਰ – ਪਹਿਲਾ ਸਥਾਨ, ਵਰਿੰਦਰ – ਦੂਜਾ ਸਥਾਨ
ਸਕੇਟਿੰਗ (ਕਵਾਡ) U-17: ਮਿੰਦਰ – ਦੂਜਾ ਸਥਾਨ
ਸਕੇਟਿੰਗ (ਇਨਲਾਈਨ) U-19: ਪ੍ਰੀਤਿੰਦਰ ਸਿੰਘ – ਪਹਿਲਾ ਸਥਾਨ, ਸ਼ਿਵਮ ਕੁਮਾਰ – ਦੂਜਾ ਸਥਾਨ
ਸਕੂਲ ਪ੍ਰਿੰਸੀਪਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾਵਾਂ ਨਿਰੰਤਰ ਮਿਹਨਤ ਅਤੇ ਕੋਚਾਂ ਦੀ ਸਚੀ ਅਗਵਾਈ ਦਾ ਨਤੀਜਾ ਹਨ। ਉਨ੍ਹਾਂ ਦੱਸਿਆ ਕਿ ਐਸੇ ਸਮਾਗਮ ਵਿਦਿਆਰਥੀਆਂ ਵਿੱਚ ਖੇਡਾਂ ਲਈ ਉਤਸ਼ਾਹ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਦੇ ਮਨੋਬਲ ਨੂੰ ਮਜ਼ਬੂਤ ਕਰਦੇ ਹਨ। ਸਕੂਲ ਪਰਿਵਾਰ ਵੱਲੋਂ ਸਾਰੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਉਡਾਣਾਂ ਦੀ ਕਾਮਨਾ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



