HOME ਜਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ

ਜਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ

ਫੋਟੋ ਕੈਪਸਨ- ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਐਸੋਸੀਏਸ਼ਨ ਦੇ ਸਰਪ੍ਰਸਤ- ਕਮ -ਪ੍ਰਧਾਨ ਮਾਸਟਰ ਜਰਨੈਲ ਸਿੰਘ ਹਾਂਡਾ, ਪ੍ਰਿੰਸੀਪਲ ਲਵੀਨਾ ਰਾਜਪੂਤ, ਵਾਈਸ ਪ੍ਰਧਾਨ ਮੁਕੇਸ਼ ਚੌਧਰੀ ਅਤੇ ਹੋਰ

ਸੀਨੀਅਰ ਵਰਗ ਦੇ 10 ਮੀਟਰ ਪਿਸਤੌਲ ਮੁਕਾਬਲੇ ‘ਚ ਵਿਨਾਇਕ ਸਿੰਘ ਨੇ ਜਿੱਤਿਆ ਸੋਨੇ ਦਾ ਤਗਮਾ

ਕਪੂਰਥਲਾ, (ਸਮਾਜ ਵੀਕਲੀ)  ( ਕੌੜਾ )-ਡਿਸਟ੍ਰਿਕਟ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਕਪੂਰਥਲਾ ਵੱਲੋਂ ਕਰਵਾਈ ਗਈ ਜਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ। ਆਰਮੀ ਪਬਲਿਕ ਸਕੂਲ ਬਿਆਸ ਵਿਖੇ ਪ੍ਰਿੰਸੀਪਲ ਲਾਵੀਨਾ ਰਾਜਪੂਤ ਦੀ ਦੇਖਰੇਖ ਹੇਠ ਅਤੇ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਬਲਜਿੰਦਰ ਸਿੰਘ ਧੰਜੂ ਦੀ ਅਗਵਾਈ ਵਿੱਚ ਕਰਵਾਈ ਗਈ ਇਸ ਇੱਕ ਰੋਜ਼ਾ ਚੈਂਪੀਅਨਸ਼ਿਪ ਦੌਰਾਨ ਡਿਸਟ੍ਰਿਕਟ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਕਪੂਰਥਲਾ ਦੇ ਸਰਪ੍ਰਸਤ-ਕਮ-ਪ੍ਰਧਾਨ ਮਾਸਟਰ ਜਰਨੈਲ ਸਿੰਘ ਹਾਂਡਾ ਸ਼ਾਹਵਾਲਾ ਬਤੌਰ ਮੁੱਖ ਮਹਿਮਾਨ ਤਸ਼ਰੀਫ ਲਿਆਏ। ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਏਅਰ ਈਵੈਂਟ ਦੇ ਵਾਈਸ ਪ੍ਰਧਾਨ ਮੁਕੇਸ਼ ਚੌਧਰੀ ਨੇ ਦੱਸਿਆ ਕਿ ਡਾ. ਭੁਪਿੰਦਰ ਸਿੰਘ ਹਾਂਡਾ, ਜਨਰਲ ਸਕੱਤਰ ਪਰਮੀਤ ਸਿੰਘ, ਕਰਨੈਲ ਸਿੰਘ ਹਾਂਡਾ ਕਨੇਡਾ, ਵਾਈਸ ਪ੍ਰਧਾਨ ਲਖਵਿੰਦਰ ਸਿੰਘ, ਪ੍ਰਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਕਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਗਈ ਇਸ ਚੈਂਪੀਅਨਸ਼ਿਪ ਦੌਰਾਨ ਸੀਨੀਅਰ, ਜੂਨੀਅਰ, ਯੂਥ ਅਤੇ ਸਬ ਯੂਥ ਵਰਗ ਦੇ ਮਰਦਾਂ ਅਤੇ ਔਰਤਾਂ ਦੇ ਏਅਰ ਰਾਈਫਲ ਅਤੇ ਏਅਰ ਪਿਸਤੌਲ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਮਰਦਾਂ ਦੇ 10 ਮੀਟਰ ਪਿਸਤੌਲ ਮੁਕਾਬਲੇ ਦੌਰਾਨ ਸਬ ਯੂਥ ਵਰਗ ਵਿੱਚ ਵਿਦਾਂਤ ਅਧਵ, ਯੂਥ ਵਰਗ ‘ਚ ਸਵਾਸਤਿਕ ਸੁਡਾਨ, ਜੂਨੀਅਰ ਵਰਗ ‘ਚ ਹਰਪ੍ਰੀਤ ਸਿੰਘ ਬੱਲ ਅਤੇ ਸੀਨੀਅਰ ਵਰਗ ਵਿੱਚ ਵਿਨਾਇਕ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ 10 ਮੀਟਰ ਰਾਈਫਲ ਮੁਕਾਬਲੇ ਵਿੱਚ ਪ੍ਰਭਦੀਪ ਸਿੰਘ, ਆਰਵ ਸੰਦੀਲਾ, ਇਰਫਾਨ ਜਾਫਰ ਅਤੇ ਕਾਮਰਾਨ ਮਜ਼ੀਦ ਨੇ ਕ੍ਰਮਵਾਰ ਸਬ ਯੂਥ, ਯੂਥ, ਜੂਨੀਅਰ ਅਤੇ ਸੀਨੀਅਰ ਵਰਗ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਔਰਤਾਂ ਦੇ 10 ਮੀਟਰ ਰਾਈਫਲ ਮੁਕਾਬਲੇ ਵਿੱਚ ਸਬ ਯੂਥ ਵਰਗ ‘ਚ ਗੁਲਨਾਜ ਕੌਰ, ਯੂਥ ਵਰਗ ‘ਚ ਤਰੰਨਮ ਕੌਰ ਥਿੰਦ, ਸੀਨੀਅਰ ਵਰਗ ‘ਚ ਅਰਚਿਤਾ ਵਡੇਰਾ ਨੇ ਗੋਲਡ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਔਰਤਾਂ ਦੇ 10 ਮੀਟਰ ਪਿਸਤੌਲ ਮੁਕਾਬਲੇ ‘ਚ ਸਬ ਯੂਥ ਵਰਗ ‘ਚ ਮੀਨਾਕਸ਼ੀ ਦੇਵੀ, ਯੂਥ ਵਰਗ ‘ਚ ਮਹਿਕ ਫਾਰੂਕ ਅਤੇ ਜੂਨੀਅਰ ਵਰਗ ‘ਚ ਜਪਨੀਤ ਕੌਰ ਨੇ ਸਭ ਤੋਂ ਵੱਧ ਅੰਕ ਹਾਸਲ ਕਰਕੇ ਜਿਲੇ ਭਰ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਅੰਤ ਵਿੱਚ ਐਸੋਸੀਏਸ਼ਨ ਦੇ ਸਰਪ੍ਰਸਤ ਮਾਸਟਰ ਜਰਨੈਲ ਸਿੰਘ ਹਾਂਡਾ ਸ਼ਾਹਵਾਲਾ, ਪ੍ਰਿੰਸੀਪਲ ਲਾਵੀਨਾ ਰਾਜਪੂਤ ਅਤੇ ਵਾਈਸ ਪ੍ਰਧਾਨ ਏਅਰ ਈਵੈਂਟ ਮੁਕੇਸ਼ ਚੌਧਰੀ ਵੱਲੋਂ ਸਾਂਝੇ ਤੌਰ ‘ਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।। ਇਸ ਮੌਕੇ ਸ਼ੂਟਿੰਗ ਕੋਚ ਸੁਮਿਤ, ਪੀਟੀਆਈ ਰਸ਼ਪਾਲ ਸਿੰਘ ਅਤੇ ਟੂਰਨਾਮੈਂਟ ਦੇ ਕੁਆਰਡੀਨੇਟਰ ਰੁਪਿੰਦਰ ਸਿੰਘ ਨਿੱਝਰ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਵੱਲੋਂ ਮੈਡੀਕਲ ਸਿੱਖਿਆ ਸੈਮੀਨਾਰ ਕਰਵਾਇਆ ਗਿਆ।
Next articleਲੋਕ ਕੀ ,ਕਿਉਂ,ਕਿਵੇਂ ਆਦਿ ਵਿਗਿਆਨਕ ਗੁਣ ਅਪਨਾਉਣ -ਤਰਕਸ਼ੀਲ