ਡਾ: ਪਰਮਜੀਤ ਸਿੰਘ ਮਾਨ ਬਤੌਰ ਨਿਰੀਖਕ ਹਾਜ਼ਰ ਰਹੇ
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਇੰਡੀਅਨ ਮੈਡੀਕਲ ਐਸੋਸੀਏਸ਼ਨ ਇਕਾਈ ਬੰਗਾ ਵੱਲੋਂ ਡਾਕਟਰ ਨਿਰੰਜਨ ਪਾਲ ਹਿਉ ਦੀ ਪ੍ਰਧਾਨਗੀ ਹੇਠ ਕਲਾਇਓ ਮਦਰ ਐਂਡ ਚਾਇਲਡ ਇੰਸਟੀਟਿਊਟ ਲੁਧਿਆਣਾ ਦੇ ਸਹਿਯੋਗ ਨਾਲ ਮੈਡੀਕਲ ਸਿੱਖਿਆ ਸੈਮੀਨਾਰ ਕਰਵਾਇਆ ਗਿਆ। ਵਾਹ ਪੰਜਾਬ ਮੈਡੀਕਲ ਕੌਂਸਲ ਚੰਡੀਗੜ੍ਹ ਵੱਲੋਂ ਡਾਕਟਰ ਪਰਮਜੀਤ ਸਿੰਘ ਮਾਨ ਬਤੌਰ ਨਿਰੀਖਕ ਹਾਜ਼ਰ ਹੋਏ। ਡਾਕਟਰ ਮਾਨ ਨੇ ਕਿਹਾ ਕਿ ਅਜਿਹੇ ਸੈਮੀਨਾਰ, ਡਾਕਟਰਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਅਤੇ ਜ਼ਰੂਰੀ ਹਨ ਤਾਂ ਕਿ ਜੋ ਕਿ ਡਾਕਟਰ ਆਪਣੇ ਮਰੀਜ਼ਾਂ ਦਾ ਇਲਾਜ ਆਧੁਨਿਕ ਤਕਨੀਕਾਂ ਨਾਲ ਕਰ ਸਕਣ। ਇਸ ਮੌਕੇ ਕਲਾਈਓ ਮਦਰ ਐਂਡ ਚਾਇਲਡ ਇੰਸਟੀਟਿਊਟ ਲੁਧਿਆਣਾ ਦੇ ਮਾਹਿਰ ਡਾਕਟਰ ਵੀਨਸ ਵਾਂਸਲ ਵੱਲੋਂ ਔਰਤਾਂ ਦੀਆਂ ਬਿਮਾਰੀਆਂ ਦਾ ਦੂਰਬੀਨ ਰਾਹੀਂ ਇਲਾਜ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਡਾਕਟਰ ਵਿਕਾਸ ਵਾਂਸਲ ਵੱਲੋਂ ਨਮੰ ਜੰਮੇ ਬੱਚਿਆਂ ਦੀਆਂ ਬਿਮਾਰੀਆਂ ਦੇ ਗੰਭੀਰ ਲੱਛਣਾਂ ਅਤੇ ਗੰਭੀਰ ਬਿਮਾਰੀਆਂ ਦੌਰਾਨ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿੱਚ ਆਧੁਨਿਕ ਮਸ਼ੀਨਾਂ ਰਾਹੀਂ ਸੁਰੱਖਿਤ ਸਿਫਟ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਡਾਕਟਰ ਗੁਰਪ੍ਰੀਤ ਸਿੰਘ ਕੋਛੜ ਵੱਲੋਂ ਬੱਚਿਆਂ ਵਿੱਚ ਮਿਰਗੀ ਦੇ ਦੌਰੇ ਅਤੇ ਹੋਰ ਦੂਸਰੇ ਦੌਰਿਆਂ ਦੇ ਪੈਣ ਦੇ ਕਾਰਨ ਅਤੇ ਇਲਾਜ, ਡਾਕਟਰ ਮਹਿਰ ਬਾਂਸਲ ਵੱਲੋਂ ਨਵਜਾਤ ਅਤੇ ਬੱਚਿਆਂ ਦੇ ਖਰਾਬ ਗੁਰਦਿਆਂ ਦੀਆਂ ਬਿਮਾਰੀਆਂ ਦਾ ਡਾਇਲ ਸਿਸ ਰਾਹੀਂ ਸਫਲ ਲਾਜ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ ਨਿਰੰਜਨ ਪਾਲ ਹਿਊ ,ਡਾ ਦਵਿੰਦਰ ਕੌਰ ਚੀਮਾ, ਡਾ ਅਮਰੀਕ ਸਿੰਘ ਰਾਣੂ, ਡਾ ਹਰਜਿੰਦਰ ਦੁਗ, ਡਾ ਹਰਦੀਪ ਕੁਮਾਰ, ਡਾ ਮਿਸਿਜ ਭਨੋਟ, ਡਾ ਬਖਨੀਸ਼ ਸਿੰਘ , ਡਾ ਬਲਵੀਰ ਕੌਰ, ਡਾ ਪੀ ਐਨ ਪਾਲ, ਡਾਕਟਰ ਧਰਮਪਾਲ, ਡਾ ਰਵਿੰਦਰ ਸਿੰਘ, ਡਾ ਕਵਿਦਰਾ ਸੂਦ, ਡਾ ਕਸ਼ਮੀਰ ਚੰਦ, ਡਾ ਨਵਨੀਤ ਸਹਿਰਾਲ, ਡਾ ਸੁਖਵਿੰਦਰ ਸਿੰਘ ਹੀਰਾ, ਡਾ ਚਰਨਜੀਤ ਕੁਮਾਰ, ਡਾ ਸੁਨੀਤਾ, ਡਾ ਅਮਰੀਕ ਸਿੰਘ, ਡਾ ਨੀਨਾ, ਡਾ ਆਕਾਸ਼ਦੀਪ ਸਿੰਘ, ਡਾ ਪਰਮਿੰਦਰ ਵਾਰੀਆ, ਡਾ ਧਰਮਿੰਦਰ ਸਿੰਘ, ਡਾ ਮਨਦੀਪ ਸਿੰਘ, ਡਾ ਬਲਕਾਰ ਸਿੰਘ, ਡਾ ਕਮਲਜੀਤ ਸਿੰਘ, ਡਾ ਜੈਸਮੀਨ ਚੀਮਾ, ਡਾ ਗੁਰਦੀਪ ਸੈਲੋਪਾਲ , ਡਾ ਵਿਜੇ ਕੁਮਾਰ, ਡਾ ਨਵਰਾਜਨ ਪਾਲ , ਡਾ ਮੋਹਿਤਾ, ਡਾ ਗੌਰਵ ਸੱਦੀ, ਡਾ ਲਵਲੀਨ, ਡਾ ਸੁਰਿੰਦਰ ਕੁਮਾਰ, ਡਾਕਟਰ ਅਮਰਦੀਪ ਲੌਂਗੀਆ ਆਦਿ ਹਾਜ਼ਰ ਸਨ। ਆਈ ਐਮ ਏ ਬੰਗਾ ਵੱਲੋਂ ਡਾਕਟਰ ਪਰਮਜੀਤ ਸਿੰਘ ਮਾਨ ਅਤੇ ਕਲਾਯੂ ਹਸਪਤਾਲ ਦੇ ਡਾਕਟਰਾਂ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਡਾਕਟਰ ਹੀਰਾ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।



