HOME ਸਾਉਣ ਦਾ ਮਹੀਨਾ

ਸਾਉਣ ਦਾ ਮਹੀਨਾ

(ਸਮਾਜ ਵੀਕਲੀ)  

ਸਾਵਣ ਦਾ ਮਹੀਨਾ ਲੰਘ ਚੱਲਿਆ ਭਾਦੋਂ ਭੱਜੀ ਆਉਂਦੀ ਐ।
ਪ੍ਰਦੇਸ ਵਸੇਂਦਿਆ ਸੱਜਣਾ ਵੇ ਤੇਰੀ ਯਾਦ ਸਤਾਉਂਦੀ ਐ ।
ਦੂਰ ਵਸੇਂਦਿਆ ਸੱਜਣਾ ਵੇ ਜਿੰਦ ਸਾਡੀ ਤਰਲੇ ਪਾਉਂਦੀ ਐ।

ਨਾ ਤੂੰ ਖ਼ੁਦ ਆਇਆ ਨਾ ਹੀ ਸਾਨੂੰ ਕੋਲ਼ ਬੁਲਾਇਆ ਵੇ ।
ਵਾਅਦੇ ਜੋ ਵੀ ਕਰੇ ਸੀ ਇੱਕ ਨਾ ਪੂਰ ਚੜ੍ਹਾਇਆ ਵੇ ।
ਜਿੰਦ ਜੋਬਨ ਵਾਲ਼ੀ ਰੁੱਤ ਵਿੱਚ ਵੀ ਜਾਂਦੀ ਮੁਰਝਾਉਂਦੀ ਐ ।

ਸਾਡੇ ਤਨ ਤੇ ਮਨ ਦੀਆਂ ਸੱਧਰਾਂ ਹੋ ‘ਗੀਆਂ ਲੀਰਾਂ ਲੀਰਾਂ ਵੇ ।
ਅਸੀਂ ਦਿਲ ਦੇ ਰਾਜੇ ਹੋ ਕੇ ਬਹਿ ਗਏ ਵਾਂਗ ਫਕੀਰਾਂ ਵੇ ।
ਕੀ ਕਰਾਂ ਕਿੱਧਰ ਨੂੰ ਜਾਵਾਂ ਰੱਤਾ ਵੀ ਸਮਝ ਨਾ ਆਉਂਦੀ ਐ।

ਦੱਸ ਭਲਾਂ ਕੀ ਪੌਡਾਂ ਨੂੰ ਕਰਨਾ ਕੋਲ਼ ਜੇ ਹਾਣੀ ਨਾ ਹੋਵੇ ।
ਕੀ ਨੇ ਡਾਲਰ ਧੋ ਧੋ ਪੀਣੇਂ ਵਸਲ ਦਾ ਪਾਣੀ ਨਾ ਹੋਵੇ ।
ਸੀਨਾਂ ਭੱਠੀਆਂ ਵਾਂਗੂੰ ਤਪਦਾ ਏ ਨਾਲ਼ੇ ਰੂਹ ਕੁਰਲਾਉਂਦੀ ਐ।

ਤੇਰਾ ਪੱਗ ਵੱਟ ਦੋਸਤ ਰੁਲ਼ਦੂ ਰੋਜ਼ ਆ ਮੱਥਾ ਟੇਕੇ ਵੇ ।
ਤੇਰੀ ਮਾਂ ਨਾਲ਼ ਗੱਲਾਂ ਕਰਦਾ ਵੀ ਮੇਰੇ ਵੱਲ ਵੇਖੇ ਵੇ ।
ਇੱਕ ਪੀੜ ਅਵੱਲੀ ਨਿੱਤ ਨਵਾਂ ਕੋਈ ਗੀਤ ਲਿਖਾਉਂਦੀ ਐ।

ਤੇਰਾ ਪਿੰਡ ਰੰਚਣਾਂ ਤੇਰੇ ਬਿਨਾਂ ਹੈ ਸੁੰਨਾਂ ਜਾਪਦਾ ਵੇ ।
ਐਨਾ ਡੰਡ ਦਿੱਤਾ ਤੂੰ ਸਾਨੂੰ ਦੱਸ ਦੇ ਕਿਹੜੇ ਪਾਪ ਦਾ ਵੇ ।
ਤੈਨੂੰ ਸੁਪਨੇ ਵਿੱਚ ਨਿੱਤ ਵਾਜਾਂ ਮਾਰ ਤੇਰੀ ਜਾਨ ਬੁਲਾਉਂਦੀ ਐ।

ਮੂਲ ਚੰਦ ਸ਼ਰਮਾ। 99148 36037

Previous article‘ਸਿਹਤ ਸਮੱਸਿਆਵਾਂ ਅਤੇ ਹੋਮਿਓਪੈਥੀ’ ਵਿਸ਼ੇ ‘ਤੇ ਸੈਮੀਨਾਰ 27 ਜੁਲਾਈ ਨੂੰ
Next articleਭੀਣ ਸਕੂਲ ਵਿਖੇ ਲਗਾਈ ਗਈ ਵੈਦਿਕ ਗਣਿਤ ਦੇ ਮਾਡਲਾਂ ਦੀ ਪ੍ਰਦਰਸ਼ਨੀ