HOME ਦੁਨੀਆਂ ਤੇ ਲੱਖਾਂ ਚਿਹਰੇ

ਦੁਨੀਆਂ ਤੇ ਲੱਖਾਂ ਚਿਹਰੇ

4
ਸੀਮਾ ਰਾਣੀ
(ਸਮਾਜ ਵੀਕਲੀ)
ਦੁਨੀਆਂ ਤੇ ਲੱਖਾਂ ਚਿਹਰੇ,
ਤੇਰੇ ਚਿਹਰੇ ਵਰਗਾ ਨੂਰ ਨਹੀਂ ਸੱਜਣਾ।
ਦਿਲ ਤੈਨੂੰ ਦੇਖਕੇ ਧੜਕਦਾ ਹੈ,
ਤੇਰੇ ਵਰਗਾ ਕੋਈ ਹੋਰ ਨਹੀਂ ਸੱਜਣਾ।
ਦਿਲ ਵਿੱਚ ਤੈਨੂੰ ਪਾਉਣ ਦੀ ਤਮੰਨਾ,
ਪਰ, ਕਿਸਮਤ ਤੇ ਕੋਈ ਜੋਰ ਨੀ ਸੱਜਣਾ।
ਜੱਗ ਦੇ ਅੰਦਰ ਕਿੰਨਾ ਰੌਲਾ,
ਪਰ, ਸਮੁੰਦਰ ਜਿੰਨਾ ਸ਼ੋਰ ਨੀ ਸੱਜਣਾ।
ਤੈਨੂੰ ਅਸੀਂ ਐਨਾ ਹਾਂ ਚਾਹੁੰਦੇ,
ਜਿਵੇਂ ਫੁੱਲ ਨੂੰ ਚਾਹੇ ਭੌਰ ਸੱਜਣਾ।
ਮੇਰੇ ਵੀ ਜ਼ਜ਼ਬਾਤ ਸਮਝ ਲੈ,
ਮੇਰੀ ਗੱਲ ਤੇ ਕਰ ਲੈ ਗੌਰ ਵੇ ਸੱਜਣਾ।
ਸੀਮਾ ਰਾਣੀ
ਬਰਨਾਲਾ।
Previous article*ਦ੍ਰਿਸ਼- ਗੁਰੂਦੁਆਰਾ ਕਮੇਟੀ ਦੀ ਚੋਣ ?*
Next articleਗਾਂਧੀ