HOME ਪੰਜਾਬ ਸਰਕਾਰ ਵੱਲੋਂ ਖੜੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਨਾ...

ਪੰਜਾਬ ਸਰਕਾਰ ਵੱਲੋਂ ਖੜੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਨਾ ਮਨਜ਼ੂਰ ਸੇਵਾਵਾਂ ਰੱਖਣਗੇ ਜਾਰੀ

2
ਆਪ ਵਿਧਾਇਕਾਂ ਅਨਮੋਲ ਗਗਨ ਮਾਨ

ਚੰਡੀਗੜ੍ਹ   (ਸਮਾਜ ਵੀਕਲੀ)  – ਖੜੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ। ਪੰਜਾਬ ਸਰਕਾਰ ਵੱਲੋਂ ਅਨਮੋਲ ਗਗਨ ਮਾਨ ਨਾਲ ਪਰਿਵਾਰ ਮਹੋਲ ਵਿਚ ਗਲਬਾਤ ਕੀਤੀ ਗਈ। ਜਿਸ ਤੋਂ ਬਾਅਦ ਅਨਮੋਲ ਗਗਨ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਵਾਵਾਂ ਜਾਰੀ ਰਖਣ ਦਾ ਐਲਾਨ ਕੀਤਾ। ਯਾਦ ਰਹੇ ਕਿ ਅਸਤੀਫ਼ੇ ਨੂੰ ਲੈ ਕੇ ਅਨਮੋਲ ਗਗਨ ਮਾਨ ਵੱਲੋਂ ਕੀਤੇ ਟਵੀਟ ਤੋਂ ਬਾਅਦ ਸਿਆਸਤ ਵਿੱਚ ਹਲਚਲ ਮਚ ਗਈ ਸੀ ਤੇ ਕਈ ਤਰਾਂ ਦੀਆਂ ਚਰਚਾਵਾਂ ਚਲ ਪਈਆ ਸਨ। ਇਸ ਅਸਤੀਫ਼ੇ ਨੂੰ ਲੈ ਕੇ   ਅਲੋਚਨਾਂ ਵੀ ਚਲਣੀ ਪਈ , ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਅਸਤੀਫ਼ਾ ਵਾਪਸ ਲੈਣ ਤੋਂ ਬਾਅਦ ਖੜੜ  ਇਕ ਵਾਰ ਤਾਂ ਜਿੰਮਨੀ ਚੌਣ ਤੋਂ  ਬਚ ਗਿਆ ਹੈ ਹੁਣ ਅਨਮੋਲ ਗਗਨ ਮਾਨ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵੱਲ  ਧਿਆਨ ਦੇਣਾ ਪਵੇਗਾ। ਦੇਖਣਾ ਹੋਵੇਗਾ ਕਿ ਇਕ ਵਾਰ ਯੂ ਟਰਨ ਲੈਣ ਤੋਂ ਬਾਅਦ ਅਨਮੋਲ ਗਗਨ ਮਾਨ ਲੋਕਾਂ ਦੀਆਂ ਉਮੀਦਾਂ ਤੇ ਕਿੰਨਾ ਖਰਾ ਉਤਰੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੜ੍ਹੇ ਲਿਖੇ ਵਰਗ ਨੂੰ ਅਣਦੇਖਾ ਕਰਨਾ ਸਰਕਾਰ ਦੀ ਨਲਾਇਕੀ ਨਹੀਂ ਤਾਂ ਹੋਰ ਕੀ ਹੈ ? _ ਪ੍ਰਧਾਨ ਜਸਕਰਨ ਸਿੰਘ ਮੋਰਾਂਵਾਲੀ
Next articleਧਨਖੜ ਦੇ ਅਸਤੀਫ਼ੇ ਤੋਂ ਬਾਅਦ ਅਗਲਾ ਉਪ ਰਾਸ਼ਟਰਪਤੀ ਕੌਣ ਬਣੇਗਾ? ਸਭ ਤੋਂ ਅੱਗੇ ਇੱਕ ਨਾਮ