HOME ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਕੈਬਿਨਟ ਚ ਅਦਲਾ ਬਦਲੀ ਜੈਸੀ ਸੁੰਨੜ ਨੂੰ ਸਿੱਖਿਆ...

ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਕੈਬਿਨਟ ਚ ਅਦਲਾ ਬਦਲੀ ਜੈਸੀ ਸੁੰਨੜ ਨੂੰ ਸਿੱਖਿਆ ਵਿਭਾਗ ਅਤੇ ਰਵੀ ਕਾਹਲੋ ਨੂੰ ਮਿਲੀ ਆਰਥਿਕ ਮੰਤਰਾਲੇ ਦੀ ਜਿਮੇਵਾਰੀ

ਕੈਪਸ਼ਨ। ਬ੍ਰਿਟਿਸ਼ ਕੋਲੰਬੀਆ ਦੇ ਮੌਜੂਦਾ ਪ੍ਰੀਮੀਅਰ ਡੇਵਿਡ ਏਬੀ ਦੀ ਇੱਕ ਤਸਵੀਰ|

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ )-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਡੇਵਿਡ ਐਬੀ ਵੱਲੋਂ ਆਪਣੀ ਸੂਬਾਈ ਸਰਕਾਰ ਦੀ ਕੈਬਿਨਟ ਚ ਫੇਰ ਬਦਲ ਕਰਦਿਆਂ ਕੁਝ ਮੰਤਰੀਆਂ ਨੂੰ ਨਵੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਤਾਜ਼ਾ ਫੇਰ ਬਦਲ ਅਨੁਸਾਰ ਪੰਜਾਬੀ ਮੂਲ ਦੇ ਰਵੀ ਕਾਹਲੋਂ ਜੋ ਕਿ ਪਹਿਲਾਂ ਹਾਊਸਸਿੰਗ ਅਤੇ ਮਿਊਸੀਪਲ ਮਾਮਲਿਆਂ ਵਿਭਾਗ ਦੇ ਮੰਤਰੀ ਸਨ ਉਨਾਂ ਨੂੰ ਹੁਣ ਨੌਕਰੀਆਂ ਅਤੇ ਆਰਥਿਕ ਵਿਕਾਸ ਦੇ ਮੰਤਰਾਲੇ ਦੀ ਜਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਜਨਤਕ ਸੁਰੱਖਿਆ ਮੰਤਰਾਲੇ ਦੀ ਮੰਤਰੀ ਜਨਰਲ ਗੈਰੀ ਬੈੱਗ ਤੋਂ ਇਹ ਵਿਭਾਗ ਵਾਪਸ ਲੈ ਕੇ ਨੀਨਾ ਕਰੀਗਰ ਨੂੰ ਸੌਂਪਿਆ ਗਿਆ ਹੈ। ਪੰਜਾਬੀ ਮੂਲ ਦੇ ਵਿਧਾਇਕ ਜੈਸੀ ਸੁੰਨੜ ਨੂੰ ਉੱਚ ਸਿੱਖਿਆ ਅਤੇ ਹੁਨਰ ਮੰਤਰੀ ਬਣਾਇਆ ਗਿਆ ਹੈ। ਸਰੀ ਸੈਂਟਰ ਤੋਂ ਵਿਧਾਇਕ ਆਮਨਾ ਸ਼ਾਹ ਨੂੰ ਨਸਲਵਾਦ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਰੋਕਥਾਮ ਦਾ ਮੰਤਰਾਲਾ ਸੌਂਪਿਆ ਗਿਆ ਹੈ। ਕ੍ਰਿਸ਼ਟੀਨ ਬੋਇਲ ਨੂੰ ਹਾਊਸਿੰਗ ਮੰਤਰਾਲਾ ਸੌਂਪਿਆ ਗਿਆ ਹੈ। ਡਾਇਨਾ ਗਿਬਸਨ ਰੁਜ਼ਗਾਰ ਮੰਤਰਾਲੇ ਦੀ ਬਜਾਏ ਹੁਣ ਨਾਗਰਿਕ ਮੰਤਰਾਲਾ ਸੰਭਾਲਣਗੇ| ਐਨੀ ਕਿਗ ਸੈਰ ਸਪਾਟਾ ਅਤੇ ਖੇਡ ਵਿਭਾਗ ਦੀ ਜਿੰਮੇਵਾਰੀ ਸੰਭਾਲਣਗੇ ਇਸੇ ਤਰ੍ਹਾਂ ਰਿਕ ਗਲੂਮਿਕ ਟੈਕਨੋਲਜੀ ਵਿਭਾਗ ਦੇ ਰਾਜ ਮੰਤਰੀ ਹੋਣਗੇ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleभारत माता एक बार फिर विवादों के घेरे में
Next articleਕਿਸਰਾਂ?