HOME ਕਿਸਰਾਂ?

ਕਿਸਰਾਂ?

ਦੀਪਕ ਸ਼ੇਰਗੜ੍ਹ
(ਸਮਾਜ ਵੀਕਲੀ)
ਜਾਬ਼ਰ ਦਾ ਗਲ਼ ਰੱਸਾ ਭਾਅ ਜੀ।
ਦੱਸੋ  ਕਿਸਰਾਂ   ਹੱਸਾਂ  ਭਾਅ ਜੀ?
ਭੁੱਖੇ    ਘਰੇ   ਬਾਲ   ਉਡੀਕਣ।
ਦੱਸੋ  ਕਿਸਰਾਂ  ਨੱਸਾਂ  ਭਾਅ ਜੀ?
ਦੁੱਖ   ਖੜ੍ਹੇ   ਨੇ   ਬੂਹਾ   ਮੱਲੀ।
ਦੱਸੋ  ਕਿਸਰਾਂ  ਚੱਸਾਂ ਭਾਅ ਜੀ?
ਸੀਨੇ  ਅੰਦਰ ਸੱਧਰਾਂ  ਬਿਲਕਣ।
ਦੱਸੋ  ਕਿਸਰਾਂ  ਦੱਸਾਂ  ਭਾਅ ਜੀ?
ਆਪਣੇ ਹੀ  ਜਦ  ਟੋਏ   ਪੁੱਟਣ।
ਦੱਸੋ  ਕਿਸਰਾਂ  ਵੱਸਾਂ  ਭਾਅ ਜੀ?
ਕਰਮਾਂ  ਆਲ਼ੇ  ਪੇਚ   ਨੇ  ਢਿੱਲੇ।
ਦੱਸੋ ਕਿਸਰਾਂ  ਕੱਸਾਂ  ਭਾਅ  ਜੀ?
ਜਾਬ਼ਰ ਦਾ ਗਲ਼ ਰੱਸਾ  ਭਾਅ ਜੀ।
ਦੱਸੋ  ਕਿਸਰਾਂ   ਹੱਸਾਂ  ਭਾਅ ਜੀ?
✍️ਦੀਪਕ ਸ਼ੇਰਗੜ੍ਹ
Previous articleਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਕੈਬਿਨਟ ਚ ਅਦਲਾ ਬਦਲੀ ਜੈਸੀ ਸੁੰਨੜ ਨੂੰ ਸਿੱਖਿਆ ਵਿਭਾਗ ਅਤੇ ਰਵੀ ਕਾਹਲੋ ਨੂੰ ਮਿਲੀ ਆਰਥਿਕ ਮੰਤਰਾਲੇ ਦੀ ਜਿਮੇਵਾਰੀ
Next articleਇੱਕ ਬੰਦਾ ਵੀ ਇਤਿਹਾਸ ਬਦਲ ਸਕਦਾ ਹੈ! (ਅਮਰੀਕਾ ਦੇ ਕਾਲੇ ਇਨਕਲਾਬ ਦੀ ਦਾਸਤਾਨ)