HOME ਸਾਉਣ ਦਾ ਮਹੀਨਾ 

ਸਾਉਣ ਦਾ ਮਹੀਨਾ 

ਜੋਰਾ ਸਿੰਘ ਬਨੂੜ

  (ਸਮਾਜ ਵੀਕਲੀ)  ਦੇਸੀ ਮਹੀਨਿਆਂ ਅਨੁਸਾਰ ਅੱਜ ਸਾਉਣ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮਹੀਨੇ ਨੂੰ ਮੀਂਹਾਂ, ਤੀਆਂ, ਧੀਆਂ ਅਤੇ ਰੁੱਖਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਬਰਸਾਤ ਦੀਆਂ ਝੜੀਆਂ ਇਸ ਰੁੱਤੇ ਹੀ ਲਗਦੀਆਂ ਹਨ। ਇਨ੍ਹਾਂ ਦਿਨਾਂ ‘ਚ ਸਭ ਤੋਂ ਵੱਧ ਧਰਤੀ ਹੇਠ ਖੁੱਡਾਂ ‘ਚ ਰਹਿਣ ਵਾਲੇ ਜੀਵ ਖੁੱਡਾਂ ‘ਚ ਪਾਣੀ ਭਰਨ ਕਰਕੇ ਬਾਹਰ ਆਉਂਦੇ ਹਨ। ਸਭ ਤੋਂ ਵੱਧ ਜ਼ਹਿਰੀਲੇ ਸੱਪਾਂ ਦਾ ਡਰ ਵੀ ਬਰਸਾਤਾਂ ‘ਚ ਹੀ ਰਹਿੰਦਾ ਹੈ।

ਗੁਰਬਾਣੀ ਵਿੱਚ ਵੀ ਸਾਉਣ ਦੇ ਮੀਂਹਾਂ ਦਾ ਜ਼ਿਕਰ ਮਿਲਦਾ ਹੈ ਕਿ ਜਦੋਂ ਮੀਂਹ ਵਰ੍ਹਦਾ ਹੈ ਤਾਂ ਕੁਝ ਖੁਸ਼ ਹੁੰਦੇ ਹਨ ਤੇ ਕੁਝ ਦੁਖੀ।
ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥
ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥੧॥
~ ਮੀਂਹ ਪੈਣ ‘ਤੇ ਨਾਗ (ਸੱਪ) ਖੁਸ਼ ਹੁੰਦੇ ਹਨ ਕਿਉਂਕਿ ਜ਼ਿਆਦਾਤਰ ਸੱਪਾਂ ਨੂੰ ਠੰਡੀ ਥਾਂ ਅਤੇ ਠੰਡ ਪਸੰਦ ਹੁੰਦੀ ਹੈ, ਜੇਠ-ਹਾੜ ਦੀ ਅੱਤ ਦੀ ਗਰਮੀਂ ਸਹਿਣ ਮਗਰੋਂ ਸੱਪਾਂ ਨੂੰ ਸਾਉਣ ਵੇਲੇ ਰੁੱਤ ਬਦਲਣ ਦਾ ਚਾਅ ਚੜ੍ਹਦੈ, ਮਿਰਗ ਖੁਸ਼ ਹੁੰਦੇ ਹਨ ਕਿਉਂ ਕਿ ਉਨ੍ਹਾਂ ਲਈ ਨਵਾਂ ਤਾਜ਼ਾ ਹਰਾ ਚਾਰਾ ਉੱਗ ਪੈਂਦਾ, ਮੱਛੀਆਂ ਖੁਸ਼ ਹੁੰਦੀਆਂ ਕਿਉਂਕਿ ਸਮੁੰਦਰਾਂ, ਤਲਾਬਾਂ ‘ਚ ਨਵਾਂ ਪਾਣੀ ਆ ਜਾਂਦਾ ਤੇ ਰਸੀ ਉਹ ਲੋਕ ਜਿਨ੍ਹਾਂ ਕੋਲ ਚੰਗਾ ਧਨ ਹੁੰਦਾ, ਉਹ ਇਸ ਰੁੱਤੇ ਨਵੇਂ-ਨਵੇਂ ਸੁਆਦਲੇ ਪਕਵਾਨ ਬਣਾਕੇ ਖਾਂਦੇ ਹਨ।
ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥
ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥੨॥
~ ਮੀਂਹ ਪੈਣ ਕਾਰਨ ਗਾਈ ਪੁੱਤ (ਬਲਦ) ਪ੍ਰੇਸ਼ਾਨ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਖੇਤਾਂ ‘ਚ ਮੀਂਹ ਪਏ ਭਾਰ ਲੱਦ ਕੇ ਤੁਰਨਾ ਜਾਂ ਖੇਤ ‘ਚ ਹੋਰ ਕੰਮ ਕਰਨਾ ਔਖਾ ਹੋ ਜਾਂਦੈ।
ਨਿਰਧਨ ਦੁਖੀ ਹਨ, ਜਿਨ੍ਹਾਂ ਨੇ ਰੋਜ਼ ਕਮਾਕੇ ਫ਼ੇਰ ਹੀ ਖਾਣਾ, ਭਾਵ ਕਿ ਮਜ਼ਦੂਰਾਂ, ਦਿਹਾੜੀਦਾਰਾਂ ਜਾ ਉਹ ਜਿਨ੍ਹਾਂ ਦਾ ਮੀਂਹਾਂ ਕਾਰਨ ਕੰਮ ਰੁੱਕ ਜਾਂਦਾ ਉਹ ਵੀ ਦੁਖੀ ਹੁੰਦੀ ਹਨ।
ਪੰਥੀ ਵੀ ਦੁਖੀ ਹੁੰਦੇ ਹਨ ਕਿਉਂਕਿ ਜਿਨ੍ਹਾਂ ਨੇ ਕਿਤੇ ਦੂਰ ਦਾ ਪੈਂਡਾ ਤੈਅ ਕਰਨਾ ਹੋਵੇ ਤਾਂ ਮੀਂਹ ਪੈਂਦੇ ‘ਚ ਜਾਣਾ ਮੁਸ਼ਕਲ ਹੁੰਦੈ।
ਤੇ ਚਾਕਰ ਵੀ ਦੁਖੀ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਚਾਕਰੀ (ਨੌਕਰੀ) ਕਰਨ ਲਈ ਆਪਣੇ ਮਾਲਕ ਦੇ ਪਹੁੰਚਣਾ ਹੁੰਦਾ।
ਅੱਜ ਤੋਂ 10 ਸਾਲ ਪਹਿਲਾਂ ਦੇ ਪੰਜਾਬੀ ਗੀਤ ਸੁਣੋਂ, ਤੁਹਾਨੂੰ ਕਿੰਨੇ ਹੀ ਪੰਜਾਬੀ ਗੀਤਾਂ ‘ਚ ਸਾਉਣ ਮਹੀਨੇ ਦਾ ਜ਼ਿਕਰ ਮਿਲਦਾ ਹੈ। ਪੰਜਾਬੀ ਗਾਇਕ ਹੰਸਰਾਜ, ਸਾਬਰ ਕੋਟੀ, ਬੱਬੂ ਮਾਨ, ਹਰਭਜਨ ਮਾਨ, ਹਰਦੇਵ ਮਾਹੀਨੰਗਲ, ਗੁੱਡੂ ਗਿੱਲ ਅਤੇ ਕੁਝ ਹੋਰ ਗਾਇਕਾਂ ਨੇ ਸਾਉਣ ਮਹੀਨੇ ‘ਤੇ ਗੀਤ ਗਾਏ ਹਨ।
ਸਾਉਣ ‘ਚ ਰੁੱਖ ਲਗਾਉਣ ਦਾ ਸਭ ਤੋਂ ਵਧੀਆ ਸਮਾਂ ਹੈ।
ਸਾਉਣ ਬਾਰੇ Dr. Balwinder Singh Lakhewali -Environmentalist ਲਿਖਦੇ ਹਨ…
“ਆਇਆ ਸਾਉਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ”
ਜੋਰਾ ਸਿੰਘ ਬਨੂੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ੍ਰੀਮਤੀ ਸ਼ੁਸ਼ਮਾ ਘਈ ਸਾਬਕਾ ਮੈਂਬਰ ਪੰਚਾਇਤ ਅੱਪਰਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
Next articleਸੰਦੂਕੜੀ ਦਾ ਮਾਲ