ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਥਾਨਕ ਦਰਬਾਰ ਬਾਬਾ ਸ਼ੇਖ ਨਸੀਰਾ ਵਿਖੇ ਸਾਲਾਨਾ ਦੋ ਦਿਨਾਂ ਮੇਲੇ ਦੌਰਾਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਸੇਵਾਦਾਰਾਂ ਵਲੋਂ ਪ੍ਰਬੰਧਕ ਕਮੇਟੀ ਦਰਬਾਰ ਬਾਬਾ ਸ਼ੇਖ ਨਸੀਰਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ | ਭਾਈ ਘਨਈਆ ਜੀ ਬਲੱਡ ਬੈਂਕ ਨਵਾਂਸ਼ਹਿਰ ਦੇ ਵਿਸ਼ੇਸ਼ ਸਹਿਯੋਗ ਨਾਲ ਅਯੋਜਿਤ ਕੀਤੇ ਗਏ ਇਸ ਕੈਂਪ ਦੌਰਾਨ 28 ਖੂਨਦਾਨੀਆਂ ਨੇ ਖੂਨਦਾਨ ਕੀਤਾ | ਰਾਜਾ ਸਾਹਿਬ ਸੇਵਾਦਾਰਾਂ ਵਲੋਂ ਖੁਨਦਾਨੀਆਂ ਨੂੰ ਵਿਸ਼ੇਸ਼ ਰਿਫਰੈਸ਼ਮੈਂਟ ਦਿੱਤੀ ਗਈ, ਪ੍ਰਸ਼ੰਸਾ ਪੱਤਰ ਅਤੇ ਉਪਹਾਰ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ | ਮੇਲਾ ਪ੍ਰਬੰਧਕਾਂ ਵਲੋਂ ਸਮੂਹ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਦੀ ਨਸ਼ੀਨ ਬਾਬਾ ਕਿਸ਼ਨ ਦਾਸ, ਪ੍ਰਧਾਨ ਰਾਜੇਸ਼ ਕੁਮਾਰ ਜੌਨੀ, ਲਾਲੀ ਬਾਸੀ ਅੱਪਰਾ, ਹਰਜੀਤ ਸਿੰਘ ਢਿਲੋਂ, ਮਨੋਜ ਕੁਮਾਰ ਡਿੰਪੀ ਮੰਡੀ, ਜੱਗੀ ਗਰਚਾ, ਨਰਿੰਦਰ ਸਿੰਘ ਨਿੰਦਰ ਸਹੋਤਾ ਅੱਪਰਾ, ਵਰਿੰਦਰ ਢੰਡਵਾੜ, ਕਾਲਾ ਕੇ.ਟੀ., ਛਿੰਦਾ ਕਾਰਪੇਂਟਰ, ਪਰਮਜੀਤ ਢਿਲੋਂ, ਲਵ ਨਵਾਂਸ਼ਹਿਰ, ਪਰਮਜੀਤ ਸਿੰਘ ਕਾਲਾ ਵਿਰਕ, ਅਮਨ ਚੀਮਾ, ਸਮੂਹ ਸੰਗਤ ਅਤੇ ਖੂਨਦਾਨੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



