HOME ਸਕੂਲ ਸਿੱਖਿਆ ਵਿਭਾਗ ਦੀ ਮਾਣਮੱਤੀ ਸ਼ਖ਼ਸੀਅਤ ਡਾ. ਬਲਵੀਰ ਮੰਨਣ

ਸਕੂਲ ਸਿੱਖਿਆ ਵਿਭਾਗ ਦੀ ਮਾਣਮੱਤੀ ਸ਼ਖ਼ਸੀਅਤ ਡਾ. ਬਲਵੀਰ ਮੰਨਣ

3

  (ਸਮਾਜ ਵੀਕਲੀ)  ਕਿਸੇ ਵੀ ਵਿਭਾਗ ਵਿੱਚ ਕੁਝ ਸ਼ਖ਼ਸ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਵਿਲੱਖਣ ਕੰਮਾਂ ਕਰਕੇ ਪੂਰਾ ਮਾਣ-ਸਤਿਕਾਰ ਮਿਲਦਾ ਹੈ ਅਤੇ ਉਹ ਉਸ ਮਹਿਕਮੇ ਦੀ ਸ਼ਾਨ ਹੁੰਦੇ ਹਨ। ਅਜਿਹੀਆਂ ਸ਼ਖ਼ਸ਼ੀਅਤਾਂ ਵਿੱਚੋਂ ਇੱਕ ਨਾਮ ਹੈ ਡਾ. ਬਲਵੀਰ ਮੰਨਣ ਜਿਹੜੇ ਕਿ ਗੁਰਬਾਣੀ ਵਿਸ਼ੇ ਵਿੱਚ ਪੀ-ਐੱਚ ਡੀ. ਹਨ ਅਤੇ ਬਤੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਕੰਧਾਲਾ ਗੁਰੂ ਜ਼ਿਲ੍ਹਾ ਜਲੰਧਰ ਵਿੱਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਪੂਰਨ ਅਤੇ ਸੁਹਿਰਦ ਅਧਿਆਪਕ ਦੇ ਸਾਰੇ ਗੁਣ ਮੌਜੂਦ ਹਨ। ਉਹ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਸਮੇਂ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਪਾਸੋਂ ਪੜ੍ਹੇ ਹੋਏ ਵਿਦਿਆਰਥੀਆਂ ਨੇ ਵੱਖ-ਵੱਖ ਸੇਵਾ ਖੇਤਰਾਂ ਵਿੱਚ ਨਾਮ ਕਮਾਇਆ ਹੈ। ਉਨ੍ਹਾਂ ਪਾਸੋਂ ਪੜ੍ਹੇ ਹੋਏ ਵਿਦਿਆਰਥੀ ਨਾ ਸਿਰਫ਼ ਪੜ੍ਹਾਈ ਦੇ ਖੇਤਰ ਵਿੱਚ ਬਲਕਿ ਖੇਡਾਂ, ਸਿੱਖਿਆ ਸਹਾਇਕ ਗਤੀਵਿਧੀਆਂ ਅਤੇ ਸਮਾਜ ਨੂੰ ਜਾਗਰੂਕ ਕਰਨ ਵਿੱਚ ਵੀ ਨਾਮਣਾ ਖੱਟਦੇ ਹਨ। ਉਹ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਅਤੇ ਪੜ੍ਹਾਉਂਦੇ ਹਨ। ਪੜ੍ਹਾਉਣ ਦੇ ਨਾਲ-ਨਾਲ ਉਹ ਸਮਾਜ-ਸੇਵਾ ਦੇ ਖੇਤਰ ਵਿੱਚ ਵੀ ਨਾਮਵਰ ਸ਼ਖ਼ਸੀਅਤ ਹਨ। ਉਹ ਸਮਾਜ ਨੂੰ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾ ਵਧੀਆ ਸੇਧ ਦਿੰਦੇ ਹਨ। ਹੁਣ ਤੱਕ ਉਹ ਸੱਤ ਪੁਸਤਕਾਂ ਲਿਖ ਚੁੱਕੇ ਹਨ ਜਿਨ੍ਹਾਂ ਨੂੰ ਸਮਾਜ ਨੇ ਬਹੁਤ ਪਸੰਦ ਕੀਤਾ ਹੈ। ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ਦੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੇ ਹਨ। ਉਹ ਕਈ ਸਿਰਮੌਰ ਸਮਾਜ-ਸੇਵੀ ਸੰਸਥਾਵਾਂ ਦੇ ਅਹੁਦੇਦਾਰ ਹਨ। ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਇਕੱਠਾਂ ਵਿੱਚ ਉਨ੍ਹਾਂ ਦੇ ਵਿਚਾਰ ਬੜੇ ਗਹੁ ਨਾਲ ਸੁਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਮਾਨਤਾ ਦਿੰਦੇ ਹਨ। ਅਧਿਆਪਕਾਂ ਅਤੇ ਸਿੱਖਿਆ ਵਿਭਾਗ ਵਿੱਚ ਉਨ੍ਹਾਂ ਦਾ ਪੂਰਾ ਮਾਣ-ਸਤਿਕਾਰ ਹੈ। ਸਿੱਖਿਆ ਵਿਭਾਗ ਦੇ ਵੱਖ-ਵੱਖ ਮੰਚਾਂ ਉੱਪਰ ਉਨ੍ਹਾਂ ਨੂੰ ਜ਼ਿਲ੍ਹਾ ਜਲੰਧਰ ਦੀ ਆਨ-ਬਾਨ-ਸ਼ਾਨ ਆਖਿਆ ਜਾਂਦਾ ਹੈ। ਸਰਕਾਰੀ ਜੋਬ ਲੱਗਣ ਤੋਂ ਪਹਿਲਾਂ ਇਹਨਾਂ ਨੇ ਡਾਕਟਰ ਅੰਬੇਡਕਰ ਸਕੂਲ ਬੁਲੰਦਪੁਰ ਵਿੱਚ ਵੀ ਬਤੌਰ ਟੀਚਰ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ ਹਨ।ਸ਼ਾਲਾ! ਏਸੇ ਤਰ੍ਹਾਂ ਹੀ ਉਹ ਆਪਣੀਆਂ ਸੇਵਾਵਾਂ ਵਿਦਿਆਰਥੀਆਂ ਨੂੰ ਦਿੰਦੇ ਹੋਏ ਉਨ੍ਹਾਂ ਦਾ ਭਵਿੱਖ ਰੌਸ਼ਨ ਕਰਦੇ ਰਹਿਣ।

-ਪ੍ਰਿੰਸੀਪਲ ਪਰਮਜੀਤ ਜੱਸਲ    98721 80653

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਰਵਾਨਾ ਨੋਟ ਕਰਵਾਉਣ ਗਈ ਪੁਲਿਸ ਪਾਰਟੀ ‘ਤੇ ਹਮਲਾ , ਪੁਲਿਸ ਮੁਲਾਜ਼ਮਾਂ ਨੇ ਦੌੜ ਕੇ ਜਾਨ ਬਚਾਈ ।
Next articleਤੁਸੀਂ ਮਿਸ਼ਨ ਦੀ ਜੰਗ ਜਾਰੀ ਰੱਖਣਾ-ਮਦਨ ਸਰੋਏ ਯੂ.ਕੇ