HOME ਬਣਾ ਲੈਂਦੇ ਲੋਕ 

ਬਣਾ ਲੈਂਦੇ ਲੋਕ 

ਗੁਰਮੀਤ ਸਿੰਘ ਸੋਹੀ 
      (ਸਮਾਜ ਵੀਕਲੀ) 
     ਵਗਦੀ  ਹਵਾ  ਨੂੰ  ਨ੍ਹੇਰੀ  ਬਣਾ  ਲੈਂਦੇ ਨੇ ਲੋਕ
     ਨਿੱਕੀ ਜਿਹੀ ਗੱਲ ਲੰਮੇਰੀ ਬਣਾ ਲੈਂਦੇ ਨੇ ਲੋਕ
     ਸੱਚ  ਦੀ  ਤਕੜੀ  ਤੇ  ਇੱਥੇ  ਕੋਈ  ਨਾ ਤੋਲਦਾ
     ਪਾਈਆ  ਝੂਠ  ਨੂੰ  ਪੰਸੇਰੀ ਬਣਾ ਲੈਂਦੇ ਨੇ ਲੋਕ
     ਘਰੇਲੂ ਕਲੇਸ਼ ਨੂੰ  ਮੁੱਖ ਖ਼ਬਰਾਂ ਵਾਂਗ ਪੇਸ਼ ਕਰਦੇ
     ਸੋਸ਼ਲ ਮੀਡੀਆ ਨੂੰ ਕਚਹਿਰੀ ਬਣਾ ਲੈਂਦੇ ਨੇ ਲੋਕ
     ਪੰਜ ਆਬਾਂ ਦੀ ਧਰਤੀ ਖੁਸ਼ਕ ਹੋ ਕੇ ਰਹਿ ਗਈ
     ਪੀਣ ਵਾਲਾ ਪਾਣੀ  ਜ਼ਹਿਰੀ ਬਣਾ ਲੈਂਦੇ ਨੇ ਲੋਕ
     ਜਿਨ੍ਹਾਂ  ਰੁੱਖਾਂ  ਦੀਆਂ  ਛਾਂਵਾਂ  ਸਦਾ ਮਾਣਦੇ ਰਹੇ
     ਵੱਡ ਵੱਡ  ਰਾਖ਼  ਦੀ ਢੇਰੀ  ਬਣਾ  ਲੈਂਦੇ ਨੇ ਲੋਕ
     ਇੱਕ  ਦੂਜੇ  ਤੋਂ  ਮੂਹਰੇ  ਨਿਕਲਣ  ਲਈ ‘ਸੋਹੀ’
     ਆਪਣਿਆਂ  ਨੂੰ  ਹੀ ਵੈਰੀ  ਬਣਾ  ਲੈਂਦੇ ਨੇ ਲੋਕ
           ਗੁਰਮੀਤ ਸਿੰਘ ਸੋਹੀ 
           ਪਿੰਡ- ਅਲਾਲ(ਧੂਰੀ)
Previous articleਗੱਲ ਪੇਕਿਆਂ ਸਹੁਰਿਆਂ ਦੀ।
Next articleਨਵੀਆਂ ਕਲਮਾਂ ਨਵੀਂ ਉਡਾਣ, ਬੱਚਿਆਂ ਨੂੰ ਦਿੱਤੀ ਪਹਿਚਾਣ।