HOME ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ ਹੁਸ਼ਿਆਰਪੁਰ ਵੱਲੋਂ “ਰੁੱਖ ਲਗਾਓ ਤੇ ਸੰਭਾਲੋ”...

ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ ਹੁਸ਼ਿਆਰਪੁਰ ਵੱਲੋਂ “ਰੁੱਖ ਲਗਾਓ ਤੇ ਸੰਭਾਲੋ” ਮੁਹਿੰਮ ਜਾਰੀ

5
ਫੋਟੋ ਅਜਮੇਰ ਦੀਵਾਨਾ

• ਦੂਜੇ ਪੜਾਅ ‘ਚ ਦੁਰਲੱਭ ਬੇਰ ਪ੍ਰਜਾਤੀ ਦੇ ਫਲਦਾਰ ਰੁੱਖ ਲਾਏ ਜਾਣਗੇ : ਸਾਬਕਾ ਪ੍ਰਿੰ ਬਲਵੀਰ ਸੈਣੀ 

ਹੁਸ਼ਿਆਰਪੁਰ   (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਬਰਸਾਤ ਦੇ ਮੌਸਮ ਵਿੱਚ ਵਣ ਵਿਭਾਗ ਵੱਲੋਂ ਹਰ ਸਾਲ ਰੁੱਖ ਲਾਉਣ ਲਈ ਵੱਖ-ਵੱਖ ਕਿਸਮਾਂ ਦੇ ਲੱਖਾਂ ਹੀ ਬੂਟੇ/ ਰੁੱਖ ਮੁਫਤ ਵਿੱਚ ਵੰਡੇ ਜਾਂਦੇ ਹਨ ਤਾਂ ਕਿ ਖਾਲੀ ਪਈਆਂ ਸਾਂਝੀਆਂ ਥਾਵਾਂ ਤੇ ਸਜਾਵਟੀ, ਮੈਡੀਕੇਟਡ, ਛਾਂਦਾਰ ਤੇ ਫਲਦਾਰ ਰੁੱਖ ਲਗਾ ਕੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦੇ ਨਾਲ ਤਾਜ਼ਾ ਫਲ ਦੇਣ ਵਾਲੇ ਅਤੇ ਦਵਾਈਆਂ ਦੇ ਤੌਰ ਤੇ ਪ੍ਰਯੋਗ ਆਉਣ ਵਾਲੇ ਰੁੱਖਾਂ ਦੇ ਲਾਭ ਲਏ ਜਾ ਸਕਣ । ਇਸੇ ਹੀ ਤਰ੍ਹਾਂ ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ ਵੀ ਪਿਛਲੇ ਸਾਲ ਤੋਂ “ਰੁੱਖ ਲਗਾਓ ਤੇ ਸੰਭਾਲੋ” ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਮੁਹੱਲਾ ਟਿੱਬਾ ਸਾਹਿਬ, ਬਿਜਲੀ ਬੋਰਡ ਫੁੱਟਬਾਲ ਗਰਾਉਂਡ ਦੇ ਨਜ਼ਦੀਕ 50 ਦੇ ਕਰੀਬ ਰੁੱਖ ਲਗਾਏ ਗਏ ਹਨ | ਇਸੇ ਮੁਹਿੰਮ ਦੇ ਦੂਜੇ ਪੜਾਅ ਤਹਿਤ ਇਸ ਵਾਰ ਵੀ ਬਿਜਲੀ ਬੋਰਡ ਦੀ ਫੁੱਟਬਾਲ ਗਰਾਉਂਡ ਵਿਖ਼ੇ ਰੁੱਖ ਲਗਾਉਣ ਦੀ ਆਰੰਭਤਾ ਕੀਤੀ ਗਈ ਇਸ ਮੌਕੇ ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਬਲਵੀਰ ਸਿੰਘ ਸੈਣੀ,ਵਾਤਾਵਰਣ ਪ੍ਰੇਮੀ , ਗੁਰਬਿੰਦਰ ਸਿੰਘ ਪਲਾਹਾ, ਹਰਭਜਨ ਸਿੰਘ ਫੌਜੀ ਅਤੇ ਹੋਰਨਾਂ ਕਲੱਬ ਮੈਂਬਰਾਂ ਵੱਲੋਂ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਤਹਿਤ ਰਾਜਸਥਾਨੀ ਬੇਰੀਆਂ ਦੇ ਬੂਟੇ ਲਗਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਰੀਪੀਰੀ ਸੇਵਾ ਸਿਮਰਨ ਕਲੱਬ ਰਜਿ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਸਾਬਕਾ ਪ੍ਰਿੰ. ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਵਿੱਚੋਂ ਬੇਰੀਆਂ ਦੇ ਰੁੱਖ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਅਤੇ ਇਸੇ ਕਰਕੇ ਹੀ ਬਾਜ਼ਾਰ ਵਿੱਚ ਬੇਰ ਵੀ ਟਾਵੇ ਟੱਪੇ ਹੀ ਮਿਲਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਸ ਵਾਰ ਅਜਿਹੇ ਦੁਰਲੱਭ ਫਲਦਾਰ ਰੁੱਖ ਲਗਾਉਣ ਦੇ ਯਤਨ ਕੀਤੇ ਜਾਣਗੇ ਉਨ੍ਹਾਂ ਦੱਸਿਆ ਕਿ ਮੀਰੀ ਪੀਰੀ ਕਲੱਬ ਕਲੱਬ ਵੱਲੋਂ ਪਿਛਲੇ ਸਾਲ ਵੀ ਜਿਹੜੇ ਰੁੱਖ ਲਗਾਏ ਗਏ ਸਨ ਉਹਨਾਂ ਨੂੰ ਪਾਲਣ ਤੇ ਸੇਵਾ ਸੰਭਾਲ ਦਾ ਪੂਰਾ ਯਤਨ ਕੀਤਾ ਗਿਆ ਹੈ ਜਿਸ ਦੀ ਬਦੌਲਤ ਇਹ ਰੁੱਖ ਹੁਣ ਕਾਫੀ ਵੱਡੇ ਹੋ ਚੁੱਕੇ ਹਨ। ਲੋਕਾਈ ਦੇ ਹਿੱਤ ਵਿੱਚ ਅਜਿਹੇ ਯਤਨ ਸੁਸਾਇਟੀ ਵੱਲੋਂ ਲਗਾਤਾਰ ਹੀ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਵਾਤਾਵਰਣ ਪ੍ਰੇਮੀਆ ਵੱਲੋਂ ਇਨ੍ਹਾਂ ਰੁੱਖਾਂ ਦੀ ਸੰਭਾਲ ਲਈ ਟ੍ਰੀ ਗਾਰਡਾਂ ਦੀ ਸੇਵਾ ਕਰਵਾਈ ਗਈ ਸੀ ਜੋ ਅਜਿਹੇ ਵਾਤਾਵਰਣ ਪ੍ਰੇਮੀਆਂ ਦੀ ਬਦੌਲਤ ਹੁਣ ਵੀ ਜਾਰੀ ਰਹੇਗੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਰੱਖਤ ਸਾਨੂੰ ਜ਼ਿੰਦਗੀ ਸੰਵਾਰਨ ਲਈ ਭੋਜਨ,ਆਕਸੀਜਨ,ਲੱਕੜ ਅਤੇ ਹੋਰ ਕਈ ਲਾਭਦਾਇਕ ਚੀਜ਼ਾਂ ਦਿੰਦੇ ਹਨ : ਮਾਸਟਰ ਕੁਲਵਿੰਦਰ ਸਿੰਘ ਜੰਡਾ
Next articleਦਾਣਾ ਮੰਡੀ ਹੁਸ਼ਿਆਰਪੁਰ ਵਿਖੇ 3.50 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ