ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਦਰੱਖਤ ਸਾਨੂੰ ਭੋਜਨ, ਦਵਾਈ, ਲੱਕੜ ਅਤੇ ਹੋਰ ਕਈ ਲਾਭਦਾਇਕ ਚੀਜ਼ਾਂ ਵੀ ਦਿੰਦੇ ਹਨ। ਫਲ, ਸਬਜ਼ੀਆਂ, ਅਨਾਜ- ਇਹ ਸਾਰੇ ਸਾਨੂੰ ਪੌਦਿਆਂ ਤੋਂ ਹੀ ਮਿਲਦੇ ਹਨ, ਜੋ ਸਾਡੇ ਰੋਜ਼ਾਨਾ ਦੇ ਜੀਵਨ ਦਾ ਅਨਿੱਖੜਵਾਂ ਹਿੱਸਾ ਹਨ। ਪਰ ਇਨਸਾਨ ਆਪਣੇ ਥੋੜ੍ਹੇ ਜਿਹੇ ਫਾਇਦੇ ਲਈ ਐਨਾਂ ਅੰਨਾ ਹੋ ਗਿਆ ਹੈ ਕੇ ਉਹ ਆਪਣੀ ਹਰੀ ਭਰੀ ਧਰਤੀ ਨੂੰ ਦਰਖਤਾਂ ਦੀ ਕਟਾਈ ਕਰਕੇ ਉਜਾੜ ਬਨਾਉਣ ਵਿੱਚ ਲਗਾ ਹੋਇਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ “ਸੱਭਿਆਚਾਰ ਸੰਭਾਲ ਸੁਸਾਇਟੀ” ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾਂ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਅੱਜ ਵੱਧ ਰਹੇ ਪ੍ਰਦੂਸ਼ਣ,ਧਰਤੀ ਹੇਠਲੇ ਪਾਣੀ ਦਾ ਘੱਟਣਾ, ਮੌਸਮ, ਵਿਚ ਬਦਲਾਅ, ਹੜ੍ਹ ਭੁਚਾਲ ਅਤੇ ਹੋਰ ਵੀ ਅਨੇਕਾਂ ਮਸੀਬਤਾਂ ਦਾ ਸਾਹਮਣਾ ਕਰਨ ਲਈ ਮਨੁੱਖ ਦਰੱਖਤਾਂ ਦੀ ਧੜਾ ਧੜ ਕਟਾਈ ਕਰ ਰਿਹਾ ਹੈ ਪਰ ਇਨਸਾਨ ਅੱਜ ਵੀ ਆਪਣੇ ਹਸ਼ਰ ਤੋਂ ਅਨਜਾਣ ਹੈ । ਉਹਨਾਂ ਕਿਹਾ ਕਿ ਅੱਜ ਜੰਗਲਾਂ ਦੀ ਕਟਾਈ ਕਾਰਣ ਹੀ ਸਾਡੀ ਆਉਣ ਵਾਲੀ ਪੀੜ੍ਹੀ ਤੇ ਖਤਰਾ ਮੰਡਰਾ ਰਿਹਾ ਹੈ। ਸਾਨੂੰ ਆਪਣੀ ਸੁਰੱਖਿਆ ਲਈ ਲੋਕਾਂ ਨੂੰ ਦਰੱਖਤ ਲਗਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਅਮੂਲ ਧਰੋਹਰ ਦਾ ਲਾਭ ਲੈ ਸਕਣ ਦਰੱਖਤਾਂ ਨੂੰ ਬਚਾਉਣਾ ਅਤੇ ਨਵੇਂ ਦਰੱਖਤ ਲਗਾਉਣਾ, ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ।ਉਹਨਾਂ ਕਿਹਾ ਕਿ ਗੁਰਬਾਣੀ ਵਿਚ ਵੀ ਕੁਦਰਤ ਅਤੇ ਦਰੱਖਤ ਦੀ ਸਾਭ ਸੰਭਾਲ ਤੇ ਜੋਰ ਦਿੱਤਾ ਗਿਆ ਹੈ ਗੁਰਬਾਣੀ ਵਿੱਚ ਕੁਦਰਤ ਬਾਰੇ ਬਹੁਤ ਕੁਝ ਲਿਖਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਰੀ ਸ੍ਰਿਸ਼ਟੀ (ਕੁਦਰਤ) ਪਰਮਾਤਮਾ ਦੀ ਰਚਨਾ ਹੈ ਅਤੇ ਉਹ ਆਪ ਹੀ ਇਸ ਵਿੱਚ ਵਸਿਆ ਹੋਇਆ ਹੈ।”ਬਲਿਹਾਰੀ ਕੁਦਰਤਿ ਵਸਿਆ ਜਿਸ ਦਾ ਅਰਥ ਹੈ ਮੈਂ ਉਸ ਕੁਦਰਤ ‘ਤੇ ਕੁਰਬਾਨ ਜਾਂਦਾ ਹਾਂ, ਜਿਸ ਵਿੱਚ ਪਰਮਾਤਮਾ ਆਪ ਵਸਿਆ ਹੋਇਆ । ਅੱਜ ਅਸੀਂ ਆਪਣੇ ਘਰ ਵਿਚ ਏਸੀ ਲਗਾਉਣ ਲਈ ਜਗ੍ਹਾ ਰੱਖਦੇ ਹਾਂ ਪਰ ਦਰੱਖਤ ਲਗਾਉਣ ਦੀ ਲੋੜ ਨਹੀਂ ਸਮਝਦੇ।
ਦਰੱਖਤ ਸਾਨੂੰ ਜ਼ਿੰਦਗੀ ਸੰਵਾਰਨ ਲਈ ਭੋਜਨ,ਆਕਸੀਜਨ,ਲੱਕੜ ਅਤੇ ਹੋਰ ਕਈ ਲਾਭਦਾਇਕ ਚੀਜ਼ਾਂ ਦਿੰਦੇ ਹਨ : ਮਾਸਟਰ ਕੁਲਵਿੰਦਰ ਸਿੰਘ ਜੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


