ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਨਾਮ ਤੇ ਸਮਾਜ ਸੇਵਾ ਦੇ ਕੰਮ ਕਰਨ ਵਾਸਤੇ ਬਣਾਈ ਬਾਬੂ ਕਾਂਸ਼ੀ ਰਾਮ ਸਮਾਜ ਭਲਾਈ ਸੰਸਥਾ ਵਲੋਂ ਪੜ੍ਹਾਈ ਵਿੱਚ ਵੱਡੀਆਂ ਮੱਲਾਂ ਮਾਰਨ ਤੇ ਸਮਾਜ ਦੀਆਂ ਦੋ ਹੋਣਹਾਰ ਬੱਚੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਿੱਕੂ ਰਾਮ ਜਨਾਗਲ, ਚੇਅਰਮੈਨ ਮਨਜੀਤ ਰਾਜੂ, ਕੈਸ਼ੀਅਰ ਸੰਦੀਪ ਸਿੰਘ ਕਲੇਰ, ਜਨਰਲ ਸਕੱਤਰ ਦੇਸ ਰਾਜ ਨੌਰਦ, ਸਹਿਯੋਗੀ ਸਾਥੀ ਤਰਸੇਮ ਲੱਧੜ ਕੈਨੇਡਾ, ਸਰਪੰਚ ਡਾਕਟਰ ਸੱਤਪਾਲ ਸਿੰਘ ਜੱਸੀ ਤੇ ਧਰਮਪਾਲ ਬਾਲੀ ਵਲੋਂ ਹੋਣਹਾਰ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਗਗਨਦੀਪ ਕੌਰ ਪੁੱਤਰੀ ਪ੍ਰਗਟ ਸਿੰਘ 2024-2025 1+2 ਵਿੱਚੋਂ 95% ਪਾਸ ਵਿਸ਼ਾ ਕਾਮਰਸ ਨੂੰ ਇੱਕ ਲੈਪਟੌਪ ਤੇ 11,000 ਰੁਪਏ ਨਗਦ ਇਨਾਮ, ਦੂਸਰੀ ਲੜਕੀ ਤਮੰਨਾ+2 ਆਰਟਸ ਨੂੰ 11,000 ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਿੱਕੂ ਰਾਮ ਜਨਾਗਲ ਨੇ ਬੱਚੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਇਹ ਬੱਚੀਆਂ ਨੂੰ ਸਨਮਾਨਿਤ ਕਰਨ ਦਾ ਮਤਲਬ ਇਹ ਹੈ ਕਿ ਅੱਗੇ ਤੋਂ ਹੋਰ ਸਖ਼ਤ ਮਿਹਨਤ ਕਰਕੇ ਆਪਣਾ ਮਾਂ ਬਾਪ ਤੇ ਸਮਾਜ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਉਣ। ਇਹਨਾਂ ਦੀ ਸਖ਼ਤ ਮਿਹਨਤ ਤੇ ਬੁਲੰਦੀਆਂ ਤੇ ਪਹੁੰਚਣਾ ਹੀ ਸਾਡੀ ਤੇ ਇਹਨਾਂ ਮਾਂ ਬਾਪ ਦੀ ਖੁਸ਼ੀ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



