HOME ਸੂਰਜ ਤੋਂ ਉਮੰਗ

ਸੂਰਜ ਤੋਂ ਉਮੰਗ

3
ਸਰਬਜੀਤ ਮੰਗੂਵਾਲ

(ਸਮਾਜ ਵੀਕਲੀ) 

1ਜਨਵਰੀ,2025
ਤੜਕੇ4:15
ਪਹਿਲਾਂ ਵਾਲੀ ਆਲਸ ਛੱਡ ਕੇ
ਨਵੀਂ ਲਈਏ ਅੰਗੜਾਈ,
ਤੱਕੀਏ ਓਸ ਸੂਰਜ ਦੇ ਵੱਲ ਜੋ
ਝੁੱਗੀਆਂ ਵਿੱਚ ਕਰੇ ਰੁਸ਼ਨਾਈ।

ਹਾਕਮ ਹੈ ਡਾਢਾ ਵੇ ਲੋਕੋ
ਜਾਵੇ ਵੰਡੀਆਂ ਪਾਈ,
ਅਸੀਂ ਹਾਂ ਸਾਰੇ ਭਾਈ-ਭਾਈ
ਸਮਝੋ ਉਸ ਦੀ ਚੁਤਰਾਈ,
ਤੱਕੀਏ ਓਸ ਸੂਰਜ ਦੇ ਵੱਲ ਜੋ
ਝੁੱਗੀਆਂ ਵਿੱਚ ਕਰੇ ਰੁਸ਼ਨਾਈ।

ਕਿਰਤ ਕਰੋ ਤੇ ਵੰਡ-ਛਕੋ ਦਾ
ਨਾਅਰਾ ਨਾਨਕ ਲਾਇਆ,
ਸਾਰਾ ਹੀ ਸਰਬੰਸ ਵਾਰ ਕੇ
ਗੋਬਿੰਦ ਨੇ ਦੁਹਰਾਇਆ,
ਬੰਦਾ ਸਿੰਘ ਬਹਾਦਰ ਨੇ ਫਿਰ
ਇੱਟ ਨਾਲ ਇੱਟ ਖੜਕਾਈ,
ਤੱਕੀਏ ਓਸ ਸੂਰਜ ਦੇ ਵੱਲ ਜੋ
ਝੁੱਗੀਆਂ ਵਿੱਚ ਕਰੇ ਰੁਸ਼ਨਾਈ।

ਯਾਦ ਕਰੋ ਓਹ ਗਦਰੀ ਬਾਬੇ
ਛੱਡ ਅਮਰੀਕਾ ਆਏ,
ਭਗਤ, ਸਰਾਭੇ ਤੇ ਊਧਮ ਨੇ
ਟੋਡੀ ਸਨ ਭਜਾਏ,
ਇਹ ਹਾਕਮ ਨੇ ਯਾਰ ਟੋਡੀ ਦੇ
ਜਾਣ ਭੁਲੇਖੇ ਪਾਈ,
ਤੱਕੀਏ ਓਸ ਸੂਰਜ ਦੇ ਵੱਲ ਜੋ
ਝੁੱਗੀਆਂ ਵਿੱਚ ਕਰੇ ਰੁਸ਼ਨਾਈ।

ਰਾਣੀ ਝਾਂਸੀ ਵਾਂਙੰ
ਲੜਨਾ ਪੈਣਾ,
ਹੁਣ ਦੁਰਗਾ ਭਾਬੀ
ਬਣਨਾ ਪੈਣਾ,
ਗੁਲਾਬ ਕੌਰ ਤੋਂ ਸਿਖ
ਲਓ ਸਾਰੇ
ਜੋ ਨਾਲ ਗਦਰੀਆਂ ਆਈ,
ਤੱਕੀਏ ਓਸ ਸੂਰਜ ਦੇ ਵੱਲ ਜੋ
ਝੁੱਗੀਆਂ ਵਿੱਚ ਕਰੇ ਰੁਸ਼ਨਾਈ।

ਕੱਠੇ ਹੋ ਜਾਓ ਕਿਰਤੀ ਲੋਕੋ
ਏਕਾ ਕਰਕੇ ਸਰਨਾ,
ਵਿੱਚ ਮੈਦਾਨੇ ਡਟ ਜਾਓ ਰਲ-ਮਿਲ
ਬੇਸ਼ੱਕ ਪੈ ਜਾਏ ਮਰਨਾ,
ਇਕਜੁੱਟ ਹੋ ਗਲਬਕੜੀ ਪਾ ਲਓ
ਛੱਡੋ ਸਭ ਲੜਾਈ,
ਤੱਕੀਏ ਓਸ ਸੂਰਜ ਦੇ ਵੱਲ ਜੋ
ਝੁੱਗੀਆਂ ਵਿੱਚ ਕਰੇ ਰੁਸ਼ਨਾਈ।
ਤੱਕੀਏ ਓਸ ਸੂਰਜ ਦੇ,,,
***
ਸਰਬਜੀਤ ਮੰਗੂਵਾਲ
9815301139 ਪੱਤਰਕਾਰ ਚਰਨਜੀਤ ਸੱਲ੍ਹਾਂ

Previous articleਬਾਬੂ ਕਾਂਸ਼ੀ ਰਾਮ ਸਮਾਜ ਭਲਾਈ ਸੰਸਥਾ ਰਜਿ: ਨੇ ਹੋਣਹਾਰ ਬੱਚੀਆਂ ਨੂੰ ਸਨਮਾਨਿਤ ਕੀਤਾ
Next articleਢਾਹਾਂ ਕਲੇਰਾਂ ਹਸਪਤਾਲ ਦੇ ਡਾ. ਵਿਵੇਕ ਗੁੰਬਰ ਨੇ ਹਾਰਟ ਫੇਲੀਅਰ ਨਾਲ ਜੂਝ ਰਹੇ 61 ਸਾਲਾ ਵਿਅਕਤੀ ਦੀ ਜਾਨ ਬਚਾਈ