(ਸਮਾਜ ਵੀਕਲੀ) ਜਾਨ ਲੀ ਹਾਂਗ ਇਕ ਬਹੁਤ ਹੀ ਜਾਲਮ ਰਾਜਾ ਸੀ।ਜਿਹੜਾ ਵੀ ਉਸ ਦੇ ਬਾਰੇ ਵਿੱਚ ਕੋਈ ਗਲਤ ਬੋਲਦਾ ਜਾਂ ਉਸ ਦੇ ਵਿਰੋਧ ਵਿੱਚ ਬੋਲਦਾ,ਉਹ ਉਸ ਨੂੰ ਫੜ ਕੇ ਜੇਲ ਵਿੱਚ ਸੁੱਟ ਦਿੰਦਾ,ਜਾਂ ਚੀਨ ਵਿੱਚ ਮਜ਼ਦੂਰੀ ਦਾ ਕੰਮ ਕਰਨ ਲਈ ਭੇਜ ਦਿੰਦਾ,ਜਿੱਥੇ ਚੀਨ ਦੀ ਮਹਾਨ ਕੰਧ ਬਣਾਉਣ ਦਾ ਕੰਮ ਜੋਰਾਂ ਤੇ ਚੱਲ ਰਿਹਾ ਸੀ।ਉਹ ਬੁੱਧੀਮਾਨ ਲੋਕਾਂ ਨੂੰ ਬਹੁਤ ਨਫ਼ਰਤ ਕਰਦਾ ਸੀ।ਉਹ ਲੇਖਿਕਾ ਅਤੇ ਅਧਿਆਪਕਾਂ ਲਈ ਇਕ ਬਹਾਨਾ ਲੱਭਦਾ ਸੀ ਕਿ ਕਦੋਂ ਮੇਰੇ ਖਿਲਾਫ ਕੁਝ ਲਿਖਣ ਜਾਂ ਮੇਰੇ ਖਿਲਾਫ ਕੁਝ ਬੋਲਣ ਤਾਂ ਮੈ ਇਹਨਾਂ ਨੂੰ ਜੇਲ ਵਿੱਚ ਸੁੱਟਾਂ।
ਉਸ ਨੇ ਅਧਿਆਪਕ ਚੇਨ ਦੇ ਨਾਲ ਵੀ ਕੁਝ ਇਸ ਤਰਾਂ ਹੀ ਕੀਤਾ ਸੀ।
ਅਧਿਆਪਕ ਚੇਨ ਅਤੇ ਉਹਨਾਂ ਦੀ ਪਤਨੀ ਇਕ ਦੂਸਰੇ ਨਾਲ ਬਹੁਤ ਪਿਆਰ ਕਰਦੇ ਸਨ।ਦੋਹਾਂ ਦਾ ਬਚਪਕ ਇਕ ਹੀ ਪਿੰਡ ਵਿੱਚ ਬੀਤਿਆ ਸੀ।ਦੋਵੇਂ ਇਕੋ ਹੀ ਪਿੰਡ ਦੀਆਂ ਗਲੀਆਂ ਵਿੱਚ ਖੇਲ-ਕੁੱਦ ਕੇ ਵੱਡੇ ਹੋਏ,ਅਤੇ ਦੋਹਾਂ ਨੇ ਹੀ ਵਿਆਹ ਕਰਵਾ ਲਿਆ।
ਚੇਨ ਦੀ ਗ੍ਰਿਫਤਾਰ ਤੋਂੇ ਇਕ ਮਹੀਨੇ ਬਾਅਦ ਉਹਨਾਂ ਦੀ ਪਤਨੀ ਲੀ ਨੇ ਇਕ ਬੱਚੇ ਨੂੰ ਜਨਮ ਦਿੱਤਾ।ਅਜਿਹੇ ਸਮੇਂ ਵਿੱਚ ਲੀ ਨੂੰ ਚੇਨ ਦੀ ਗੈਰਹਾਜ਼ਰੀ ਬਹੁਤ ਯਾਦ ਆਉਦੀ ਸੀ।ਜਦੋਂ ਵੀ ਉਸ ਦੀ ਯਾਦ ਆਉਦੀ ਤਾਂ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ।ਉਸ ਨੇ ਨਵੇ ਜਨਮੇ ਬੱਚੇ ਦਾ ਨਾਮ ਚਿਨ ਰੱਖਿਆ ਸੀ।ਚੇਨ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਇਹ ਨਾਮ ਚੁਣ ਲਿਆ ਸੀ।
ਜਦੋਂ ਚਿਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਲੀ ਨੇ ਉਸ ਨੂੰ ਖੁਦ ਹੀ ਸਿਖਾਉਣਾ ਪੜਾਉਣਾ ਸ਼ੁਰੂ ਕੀਤਾ।ਉਸ ਨੇ ਚੇਨ ਦੀ ਕਿਤਾਬਾਂ ਵਾਲੀ ਵਾਲੀ ਅਲਮਾਰੀ ਵਿੱਚੋਂ ਕੁਝ ਬੱਚਿਆਂ ਵਾਲੀ ਕਿਤਾਬਾਂ ਕੱਢੀਆਂ,ਚਿਨ ਨੂੰ ਉਹ ਕਿਤਬਾਂ ਫੜਾਉਦੇ ਹੋਏ ਬੋਲੇ, ‘ਤੇਰੇ ਪਿਤਾ ਨੇ ਇਹ ਕਿਤਾਬਾਂ ਤੇਰੇ ਲਈ ਲਿਆਦੀਆਂ ਸੀ।’ਕਿਤਾਬਾਂ ਮਿਲਣ ਤੋਂ ਬਾਅਦ ਛੋਟੀ ਚਿਨ ਬਹੁਤ ਖੁਸ਼ ਸੀ,ਉਸ ਨੇ ਕਿਹਾ ਕਿ ‘ਮਾਂ ਤੁਸੀ ਮੈਨੂੰ ਪੜ੍ਹਾਓਗੇ,ਤਾਂ ਮੈਂ ਜਰੂਰ ਪੜ੍ਹਾਂਗਾ।’
ਚਿਨ ਇਕ ਹੁਸ਼ਿਆਰ ਬੱਚਾ ਸੀ।ਬੜੀ ਜਲਦੀ ਹੀ ਉਸ ਨੇ ਲਿਖਣਾ ਸਿੱਖ ਲਿਆ ਸੀ,ਅਤੇ ਕਿਤਾਬਾਂ ਪੜ੍ਹਣੀਆਂ ਸ਼ੁਰੂ ਕਰ ਦਿੱਤੀਆਂ ਸਨ।ਕਈ ਵਾਰ ਉਹ ਅੜ੍ਹ ਜਾਂਦਾ,ਜਿੱਦ ਕਰਦਾ ਕਿ ਮੈਂ ਆਪਣੇ ਪਾਪਾ ਨੂੰ ਮਿਲਣਾ ਚਾਹੁੰਦਾ ਹਾਂ, ‘ਉਦਾਸ ਹੋਈ ਲੀ ਕਹਿੰਦੀ ਕਿ ਤੁਸੀ ਅਜੇ ਆਪਣੇ ਪਾਪਾ ਨੂੰ ਨਹੀ ਮਿਲ ਸਕਦੇ ਕਿਉਂਕਿ ਉਹ ਵਿਦੇਸ ਗਏ ਹੋਏ ਹਨ?ਤਾਂ ਫਿਰ ਉਹ ਕਦੋਂ ਮਿਲ ਸਕਦੇ?
ਉਹ ਜਲਦੀ ਹੀ ਵਿਦੇਸ਼ ਤੋਂ ਵਾਪਸ ਆਉਣਗੇ।ਇਹ ਗੱਲ ਜਲਦੀ ਹੀ ਚਿਨ ਮੰਨ ਗਿਆ,ਅਤੇ ਆਪਣੀ ਜਿੱਦ ਛੱਡ ਦਿੱਤੀ।
ਜਦੋਂ ਚਿਨ ਸੌਂ ਜਾਂਦਾ ਸੀ ਤਾਂ ਲੀ ਉਸ ਦੇ ਬਿਸਤਰ ਦੇ ਨੇੜੇ ਹੀ ਗੋਡਿਆਂ ਭਾਰ ਬੈਠ ਕੇ ਆਪਣੇ ਪਤੀ ਚੇਨ ਦੀ ਤੰਦਰੁਸਤੀ ਦੀ ਪ੍ਰਾਥਨਾ ਕਰਦੀ ਅਤੇ ਹਰ ਸਮੇਂ ਉਸ ਦੀ ਸੁਰੱਖਿਆ ਦੀ ਪ੍ਰਮਾਤਮਾ ਕੋਲੋ ਭੀਖ ਮੰਗਦੀ।ਦਿਨ ਬੀਤ ਰਹੇ ਸਨ ਅਤੇ ਚਿਨ ਹੁਣ ਪੰਜ ਸਾਲ ਦਾ ਹੋ ਗਿਆ ਸੀ।
ਇਕ ਦਿਨ ਅਚਾਨਕ ਇਕ ਬਹੁਤ ਹੀ ਭਿਆਨਕ ਤੁਫਾਨ ਆ ਗਿਆ,ਦਰਵਾਜ਼ੇ ਅਤੇ ਖਿੜਕੀਆਂ ਵੱਜਣੀਆਂ ਸ਼ੁਰੂ ਹੋ ਗਈਆਂ।ਬੱਚਾ ਚਿਨ ਜਾਗ ਗਿਆ,ਅਤੇ ਡਰ ਨਾਲ ਰੋਣ ਲੱਗ ਗਿਆ।ਆਪਣੇ ਡਰ ਨੂੰ ਦੂਰ ਕਰਨ ਲਈ ਲੀ ਨੇ ਇਕ ਲਾਲਟੈਣ ਜਗਾਈ ਅਤੇ ਚਿਨ ਦੇ ਬਿਸਤਰ ਦੇ ਕੋਲ ਰੱਖ ਦਿੱਤੀ ਤਾਂ ਕਿ ਚਿਨ ਦਾ ਡਰ ਦੂਰ ਹੋ ਸਕੇ।
ਜਿਵੇਂ ਹੀ ਲੀ ਨੇ ਲਾਲਟੈਣ ਰੱਖ ਕੇ ਖਿੜਕੀਆਂ ਦਰਵਾਜ਼ੇ ਬੰਦਾ ਕਰਨ ਲਈ ਬਾਹਰ ਗਈ ਤਾਂ ਬੱਚਾ ਚਿਨ ਕੰਧ ਤੇ ਪੈਦੇ ਪ੍ਰਛਾਵੇਂ ਨੂੰ ਦੇਖ ਬੁਰੀ ਤਰਾਂ ਨਾਲ ਡਰ ਕੇ ਰੋਣ ਲੱਗ ਪਿਆ।ਆਪਣੇ ਡਰ ਨੂੰ ਦੂਰ ਕਰਨ ਲਈ ਲੀ ਨੇ ਬੱਚੇ ਨੂੰ ਬਹੁਤ ਸਮਝਾਇਆ,‘ਡਰ ਨਾ, ਇਹ ਤੇਰੇ ਪਿਤਾ ਜੀ ਹਨ’ ਚਿਨ ਬੱਚਾ ਝੱਟ ਦੇਣਾ ਮੰਜੇ ਤੋਂ ਉਤਰ ਗਿਆ।ਗਢਿਆਂ ਭਾਰ ਹੋ ਕੇ ਕੰਧ ਵੱਲ ਨੂੰ ਮੂੰਹ ਕਰਕੇ ਕੇ ‘ਮੇਰੇ ਪਿਤਾ ਜੀ,ਬਹੁਤ ਸਾਰਾ ਸਲਾਮ ਕਹਿ ਕੇ ਆਪਣੇ ਬਿਸਤਰ ਤੇ ਚਲਾ ਗਿਆ ਅਤੇ ਆਰਾਮ ਨਾਲ ਸੌਂ ਗਿਆ।
ਉਸ ਰਾਤ ਤੋਂ ਬਾਅਦ ਹਰ ਰੋਜ਼ ਹੀ ਇਹ ਤੁਫਾਨ ਵਾਲੀ ਘਟਨਾ ਹੋਣ ਲੱਗ ਗਈ ਸੀ।ਉਸ ਬੱਚੇ ਨੇ ਆਪਣੇ ਉਸ ਪ੍ਰਛਾਵੇਂ ਵਿੱਚੋ ਆਪਣੇ ਪਿਤਾ ਲੱਭ ਲਏ ਸਨ।
ਇਕ ਰਾਤ ਜਦੋਂ ਚਿਨ ਬੱਚਾ ਸੌਂ ਗਿਆ ਸੀ ਤਾਂ ਲੀ ਅਜੇ ਸੌਣ ਵਾਲੀ ਸੀ।ਉਸ ਨੂੰ ਇਕ ਮੰਦਰ ਤੋਂ ਫੋਨ ਆਇਆ ਕਿ ਪੁਜਾਰੀ ਨੇ ਉਸ ਨੂੰ ਮਿਲਣ ਲਈ ਬੁਲਾਇਆ ਹੈ।ਜਿਵੇਂ ਹੀ ਲੀ ਆਪਣੇ ਘਰ ਤੋਂ ਬਾਹਰ ਗਈ ਤੇ ਅਚਾਨਕ ਹੀ ਉਹ ਆਪਣੇ ਸਾਹਮਣੇ ਖੜੇ ਚੇਨ ਨੂੰ ਦੇਖ ਕੇ ਬਹੁਤ ਖੁਸ਼ ਹੋਈ, ‘ਤੁਸੀ?’
ਚੇਨ ਥੋੜਾ ਘਬਰਾਇਆ ਹੋਇਆ ਸੀ, ‘ਕਿੱਥੇ ਜਾ ਰਹੀ ਸੀ?’ਚੇਨ ਨੇ ਉਸ ਨੂੰ ਪੁੱਛਿਆ।
ਮੰਦਰ ਤੋਂ ਸੱਦਾ ਆਇਆ ਸੀ,ਕਿ ਆਓ’ ਚੇਨ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ, ‘ਮੈਂ ਜੇਲ ਵਿਚੋਂ ਦੌੜ ਕੇ ਆਇਆ ਹਾਂ,’
ਤੁਸੀ ਘਰ ਜਾਓ ਅਤੇ ਘਰ ਜਾ ਕੇ ਲੁਕ ਜਾਓ,ਮੈਂ ਜਲਦੀ ਮੰਦਰ ਹੋ ਕੇ ਆਉਦੀ ਹਾਂ।ਲੀ ਚੇਨ ਨੂੰ ਕਿਹਾ।
ਛੇਨ ਜਦੋਂ ਘਰ ਪਹੁੰਚਿਆਂ ਤਾਂ ਚਿਨ ਉਸ ਨੂੰ ਦੇਖ ਕੇ ਡਰ ਗਿਆ ਤਾਂ ਰੋਣ ਲੱਗ ਪਿਆ।ਚੇਨ ਤੋਂ ਬੱਚੇ ਦਾ ਰੋਣਾ ਦੇਖਿਆ ਨਹੀ ਜਾ ਰਿਹਾ ਸੀ।ਉਹ ਆਪਣੇ ਬੱਚੇ ਚਿਨ ਦੇ ਕੋਲ ਗਿਆ ਤਾਂ ‘ਕਿਹਾ ਕਿ ਬੇਟਾ ਡਰ ਨਾ ਮੈਂ ਤੇਰਾ ਪਿਤਾ ਹੀ ਹਾਂ,’
ਚਿਨ ਉਸ ਨੂੰ ਦੇਖ ਕੇ ਰੋਣਾ ਭੁੱਲ ਗਿਆ,ਅਤੇ ਗੁੱਸੇ ਵਿੱਚ ਆ ਕੇ ਬੋਲਿਆ ਕਿ ‘ਏਥੋਂ ਚਲੇ ਜਾਓ’ਤੁਸੀ ਮੇਰੇ ਪਿਤਾ ਨਹੀ ਹੋ,ਮੇਰੇ ਪਿਤਾ ਜੀ ਤਾਂ ਬਹੁਤ ਦੂਰ ਰਹਿੰਦੇ ਹਨ।ਪਰ ਉਹ ਹਰ ਰਾਤ ਮੇਰੇ ਕੋਲ ਆਉਦੇ ਹਨ।ਜਦੋਂ ਮੈਂ ਸੌ ਜਾਂਦਾ ਹਾਂ ਤਾਂ ਉਹ ਚਲੇ ਜਾਂਦੇ ਹਨ।ਇਹਨਾਂ ਕਹਿ ਕੇ ਚਿਨ ਨੇ ਆਪਣੇ ਪਿਤਾ ਨੂੰ ਯਾਦ ਕੀਤਾ ਤਾਂ ਸੌ ਗਿਆ।
ਪੁੱਤਰ ਦਾ ਇਹ ਜਵਾਬ ਸੁਣ ਕੇ ਚੇਨ ਬਹੁਤ ਹੈਰਾਨ ਹੋਇਆ।ਉਸ ਨੂੰ ਕੁਝ ਸਮਝ ਨਹੀ ਆ ਰਿਹਾ ਸੀ।ਲੀ ਉਸ ਨੂੰ ਮਿਲੀ ਪਰ ਉਹ ਮੰਦਰ ਜਾਣ ਦੀ ਜਲਦੀ ਵਿੱਚ ਸੀ।ਉਸ ਨੇ ਇਹ ਵੀ ਨਹੀ ਦੱਸਿਆ ਕਿ ਉਹ ਕਿਸ ਨੂੰ ਮਿਲਣ ਗਈ ਹੈ।ਏਥੇ ਉਸ ਦੇ ਬੱਚੇ ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਹੈ।ਉਸ ਨੇ ਤਾਂ ਇਹ ਕਹਿ ਦਿੱਤਾ ਹੈ ਕਿ ਉਸ ਦਾ ਪਿਤਾ ਕੋਈ ਹੋਰ ਹੈ,ਜੋ ਕਿ ਰਾਤ ਦੇ ਸਮੇਂ ਉਸ ਨੂੰ ਮਿਲਣ ਆਉਦਾ ਹੈ।ਜਦੋਂ ਲੀ ਮੰਦਰ ਤੋਂ ਵਾਪਸ ਆਈ ਤਾਂ ਦੇਖ ਕੇ ਘਬਰਾ ਗਈ,ਉਸ ਨੇ ਚੇਨ ਨੂੰ ਦੱਸਿਆਂ ਕਿ ਮੰਦਰ ਦਾ ਪੁਜਾਰੀ ਕਹਿ ਰਿਹਾ ਸੀ ਕਿ ਪੁਲਿਸ ਦੇ ਆਦਮੀ ਉਸ ਨੂੰ ਫੜਣ ਲਈ ਇਧਰ ਉਧਰ ਲੱਭ ਰਹੇ ਹਨ।ਉਸ ਨੂੰ ਘਰ ਚ ਹੀ ਲੁਕਾ ਕੇ ਰੱਖੋ,ਪਰ ਚੇਨ ਨੇ ਉਸ ਦੀਆਂ ਗੱਲਾਂ ਦਾ ਕੋਈ ਜਵਾਬ ਨਹੀ ਦਿੱਤਾ।
ਉਸ ਨੂੰ ਗੁਸੇ ਵਿੱਚ ਦੇਖ ਲੀ ਨੇ ਉਸ ਦਾ ਕਾਰਨ ਜਾਣਨਾ ਚਾਹਿਆ,ਬਹੁਤ ਵਾਰ ਪੁੱਛਣ ਤੇ ਉਸ ਨੇ ਲੀ ਤੇ ਸ਼ੱਕ ਪ੍ਰਗਟ ਕੀਤਾ ਤਾਂ ਲੀ ਦੀਆਂ ਗੱਲਾਂ ਦਾ ਜਵਾਬ ਦਿੱਤੇ ਬਿੰਨਾਂ ਹੀ ਉਹ ਉਥੌ ਵਾਪਸ ਚਲਾ ਗਿਆ।
ਲੀ ਸਮਝਦਾਰ ਸੀ ਅਤੇ ਇਹ ਸਾਰਾ ਮਾਮਲਾ ਉਸ ਦੀ ਸਮਝ ਵਿੱਚ ਆ ਗਿਆ ਸੀ।ਲੀ ਬਹੁਤ ਦੁੱਖੀ ਹੋਈ ਉਸ ਰਾਤ ਹੀ ਉਸ ਨੇ ਨਦੀ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ।
ਅਗਲੇ ਦਿਨ ਗੁਆਂਢੀਆਂ ਨੇ ਚਿਨ ਨੂੰ ਸੰਭਾਲਿਆ ਤਾਂ ਉਹ ਆਪਣੇ ਘਰ ਲੈ ਗਏ।
ਦੂਸਰੇ ਹੀ ਦਿਨ ਰਾਜਾ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜੈ ਕੈਦੀ ਲੇਖਿਕ,ਅਦਿਆਪਕ ਜਾਂ ਸਮਾਜ ਸੁਧਾਰਕ ਹਨ,ਉਹਨਾਂ ਨੂੰ ਮੁਆਫੀ ਦੇ ਕੇ ਰਿਹਾ ਕਰ ਦਿੱਤਾ ਗਿਆ ਹੈ।ਚੇਨ ਨੇ ਇਹ ਐਲਾਨ ਸੁਣ ਲਿਆ ਤਾਂ ਉਹ ਜਿੱਥੇ ਛੁੱਪਿਆ ਹੋਇਆ ਸੀ ਉਥੋ ਨਿਕਲ ਕੇ ਉਹ ਆਪਣੇ ਘਰ ਵੱਲ ਨੂੰ ਤੁਰ ਪਿਆ।ਰਸਤੇ ਵਿੱਚ ਉਸ ਨੂੰ ਆਪਣੀ ਪਤਨੀ ਲੀ ਬਾਰੇ ਇਹ ਦੁਖਦਾਈ ਘਟਨਾ ਦੀ ਖਬਰ ਮਿਲ ਗਈ।ਇਹ ਖਬਰ ਸੁਣ ਕੇ ਉਹ ਪਾਗਲ ਹੋ ਗਿਆ ਤਾਂ ਆਪਣੇ ਗੁਆਂਢੀਆਂ ਦੇ ਘਰ ਆਪਣੇ ਬੱਚੇ ਚਿਨ ਨੂੰ ਲੈਣ ਪਹੁੰਚ ਗਿਆ।
ਰਾਤ ਦਾ ਸਮਾਂ ਹੋ ਗਿਆ ਸੀ ਚਿਨ ਸੌਣ ਲਈ ਜਾ ਰਿਹਾ ਸੀ,ਚਿਨ ਨੇ ਆਪਣੇ ਮੰਜੇ ਤੇ ਚੜਣ ਤੋਂ ਪਹਿਲਾਂ ਆਪਣੇ ਪਿਤਾ ਨੂੰ ਬੁਲਾਇਆ,ਚੇਨ ਨੇ ਇਹ ਦੇਖਿਆ,ਤਾਂ ਉਸ ਨੇ ਸੈਲਫ ਤੋਂ ਲਾਲਟੈਣ ਉਤਾਰ ਕੇ ਆਪਣੇ ਮੰਜੇ ਦੇ ਕੋਲ ਪਏ ਮੇਜ਼ ਤੇ ਰੱਖ ਦਿੱਤੀ।ਪਰ ਜਿਵੇਂ ਹੀ ਉਹ ਬਾਹਰ ਜਾਣ ਲੱਗਾ ਤਾਂ ਲਾਲਟੈਣ ਦੀ ਰੌਸ਼ਨੀ ਵਿੱਚ ਉਸ ਦਾ ਪ੍ਰਛਾਵਾਂ ਕੰਧ ਤੇ ਦਿਖਾਈ ਦਿੱਤਾ।ਜਦੋਂ ਚਿਨ ਨੇ ਪ੍ਰਛਾਵਾ ਦੇਖਿਆ ਤਾਂ ਉਹ ਗੋਢਿਆਂ ਭਾਰ ਬੈਠ ਗਿਆ ਅਤੇ ਕਿਹਾ, ‘ਸ਼ੁਭ ਰਾਤ ਮੇਰੇ ਪਿਤਾ ਜੀ।’
ਚੇਨ ਇਹ ਸੱਭ ਸਮਝ ਗਿਆ ਸੀ ਕਿ ਦੂਸਰਾ ਪਿਤਾ ਸਿਰਫ਼ ਇਕ ਪ੍ਰਛਾਵਾਂ ਹੀ ਹੈ।ਲੀ ਨੇ ਸ਼ਾਇਦ ਚਿਨ ਨੂੰ ਖੁਸ਼ ਕਰਨ ਲਈ ਐਸਾ ਕੀਤਾ ਹੋਵੇ।ਉਸ ਨੇ ਆਪਣੀ ਠੋਡੀ ਨੂੰ ਛਾਤੀ ਨਾਲ ਦਬਾ ਲਿਆ ਤਾਂ ਫੁੱਟ-ਫੁੱਟ ਕੇ ਰੋਣ ਲੱਗਾ।ਉਸ ਨੇ ਹੈਰਾਨ ਚਿਨ ਨੂੰ ਦੱਸਿਆ ਕਿ ਉਹ ਉਸ ਦਾ ਪਿਤਾ ਹੀ ਹੈ ਜਿਹੜਾ ਵਿਦੇਸ਼ ਗਿਆ ਹੋਇਆ ਸੀ।
ਬੱਚੇ ਨੂੰ ਹੌਸਲਾ ਦੇਣ ਲਈ ਲਾਲਟੈਣ ਦੇ ਸਾਹਮਣੇ ਉਹੀ ਗੱਲ ਦੁਹਰਾਈ।ਫਿਰ ਪਿਓ-ਪੁੱਤਰ ਇਕ ਦੂਜੇ ਨੂੰ ਗਲੇ ਲਗਾ ਕੇ ਕਾਫੀ ਦੇਰ ਤੱਕ ਲੀ ਨੂੰ ਯਾਦ ਕਰਕੇ ਰੋਂਦੇ ਰਹੇ।
ਚੇਨ ਨੇ ਆਪਣੀ ਥੋੜੀ ਜਿਹੀ ਬਚਤ ਨਾਲ ਉਸੇ ਨਦੀ ਦੇ ਕੰਢੇ ਇਕ ਚੱਟਾਨ ਉਤੇ ਇਕ ਮੰਦਰ ਬਣਵਾਇਆ।ਹਰ ਰੋਜ਼ ਸ਼ਾਮ ਨੂੰ ਉਹ ਅਤੇ ਚਿਨ ਉਥੇ ਬੈਠਦੇ ਅਤੇ ਲੀ ਨੂੰ ਬਹੁਤ ਯਾਦ ਕਰਦੇ।ਉਹ ਸੋਚਦੇ ਹਨ ਕਿ ਲੀ ਉਥੇ ਹੈ।ਜਿਵੇਂ ਹੀ ਉਹ ਉਥੇ ਪਹੁੰਚਦੇ ਸਨ ਤਾਂ ਉਥੇ ਹੱਸਦੀ-ਹਸਾਉਦੀ ਉਹਨਾਂ ਦੇ ਕੋਲ ਆ ਕੇ ਬੈਠ ਜਾਂਦੀ।
ਪੇਸ਼ਕਸ਼:-ਅਮਰਜੀਤ ਚੰਦਰ ਲੁਧਿਆਣਾ



