HOME ਰੋਟਰੀ ਕਲੱਬ ਡੇਰਾਬੱਸੀ ਨੇ ਡਾਕਟਰਜ਼ ਡੇਅ ਅਤੇ ਸੀਏ ਡੇਅ ਮਨਾਉਂਦਿਆਂ ਸ਼ਖਸ਼ੀਅਤਾਂ ਨੂੰ...

ਰੋਟਰੀ ਕਲੱਬ ਡੇਰਾਬੱਸੀ ਨੇ ਡਾਕਟਰਜ਼ ਡੇਅ ਅਤੇ ਸੀਏ ਡੇਅ ਮਨਾਉਂਦਿਆਂ ਸ਼ਖਸ਼ੀਅਤਾਂ ਨੂੰ ਕੀਤਾ ਸਨਮਾਨਿਤ 

2
ਡੇਰਾਬੱਸੀ   (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ) ਰੋਟਰੀ ਇੰਟਰਨੈਸ਼ਨਲ (ਜ਼ਿਲ੍ਹਾ 3080) ਦੇ ਰੋਟਰੀ ਕਲੱਬ ਡੇਰਾਬੱਸੀ ਟਾਊਨ ਵੱਲੋਂ ਸਾਲ 2025-26 ਦੀ ਸ਼ੁਰੂਆਤ ਮੌਕੇ ਪਹਿਲੀ ਜੁਲਾਈ ਨੂੰ ਨੈਸ਼ਨਲ ਡਾਕਟਰ ਡੇਅ ਅਤੇ ਸੀਏ ਦਿਵਸ ਮਨਾਇਆ ਗਿਆ l ਇਸ ਮੌਕੇ ਰੋਟਰੀ ਕਲੱਬ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ l ਕਲੱਬ ਦੇ ਪ੍ਰੈੱਸ ਸਕੱਤਰ ਰੋਟੇਰੀਅਨ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕੀ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਅਮਿਤ ਬਿੰਦਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਡੇਰਾਬੱਸੀ ਦੇ ਐਸਐਮਓ ਡਾਕਟਰ ਧਰਮਿੰਦਰ ਸਿੰਘ ਦੀਆਂ ਸਮਾਜ ਪ੍ਰਤੀ ਅਣਥੱਕ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ l ਇਸੇ ਤਰ੍ਹਾਂ ਡੇਰਾਬੱਸੀ ਦੇ ਸਥਾਨਕ ਹੋਟਲ ਪਾਰਸ ਵਿਖੇ ਰਾਸ਼ਟਰੀ ਸੀਏ ਦਿਵਸ ਮਨਾਉਂਦਿਆਂ ਮਸ਼ਹੂਰ ਸੀਏ ਸੁਧੀਰ ਚੋਪੜਾ ਅਤੇ ਸੀਏ ਪਵਨ ਕੁਮਾਰ ਨੂੰ ਕਲੱਬ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ l ਕਲੱਬ ਦੇ ਪ੍ਰਧਾਨ ਰੋਟੇਰੀਅਨ ਭੁਪਿੰਦਰ ਸੈਣੀ ਨੇ ਕਿਹਾ ਕਿ ਡਾਕਟਰਾਂ ਅਤੇ ਸੀਏ ਸਮਾਜ ਲਈ ਬਹੁਤ ਮਹੱਤਵਪੂਰਨ ਹਨ। “ਇੱਕ ਪਾਸੇ ਜਿੱਥੇ ਸਿਹਤਮੰਦ ਜੀਵਨ ਲਈ ਚੰਗੀ ਸਿਹਤ ਜ਼ਰੂਰੀ ਹੈ, ਉਥੇ ਦੂਜੇ ਪਾਸੇ ਲੇਖਾ ਜੋਖਾ ਇੱਕ ਸਥਿਰ ਆਰਥਿਕ ਪ੍ਰਣਾਲੀ ਲਈ ਜਰੂਰੀ ਹੈ l ਇਸ ਮੌਕੇ ਕਲੱਬ ਦੇ ਪ੍ਰਧਾਨ ਸਟੇਟ ਅਵਾਰਡੀ ਰੋਟੇਰੀਅਨ ਭੁਪਿੰਦਰ ਸੈਣੀ, ਸਕੱਤਰ ਹਰਿੰਦਰ ਹਨੀ, ਕੌਂਸਲਰ ਐਡਵੋਕੇਟ ਵਿਕਰਾਂਤ, ਕੌਂਸਲਰ ਹਰਵਿੰਦਰ ਸਿੰਘ ਪਿੰਕਾ, ਅਮਰ ਚਾਵਲਾ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੱਖਣਪੁਰੀਆਂ ਨੇ ਰਾਮਪਾਲ ਦੇ ਚੇਲਿਆਂ ਦੀ ਖੁੰਬ ਠੱਪੀ  ਸਰਪੰਚ ਨੇ ਪਿੰਡੋਂ ਬਾਹਰ ਦਾ ਰਸਤਾ ਦਿਖਾਇਆ
Next articleਦੁਆਬਾ ਯੂਨੀਅਨ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਥਾਣਾ ਮੁਖੀ ਨਾਲ ਗੱਲਬਾਤ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ – ਕਸ਼ਮੀਰ ਸਿੰਘ ਪੰਨੂ