ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਮਹਿਤਪੁਰ ਇਲਾਕੇ ਵਿਚ ਦਿਨੋਂ ਦਿਨ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਤੇ ਚਿੰਤਾ ਜਾਹਰ ਕਰਦਿਆਂ ਬੀਕੇਯੂ ਦੁਆਬਾ ਵੱਲੋਂ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਦੀ ਅਗਵਾਈ ਹੇਠ ਥਾਣਾ ਮੁਖੀ ਬਲਬੀਰ ਸਿੰਘ ਨਾਲ ਗੱਲਬਾਤ ਕੀਤੀ। ਇਸ ਮੌਕੇ ਗਲਬਾਤ ਕਰਦਿਆਂ ਕਸ਼ਮੀਰ ਸਿੰਘ ਪੰਨੂ ਨੇ ਥਾਣਾ ਮੁਖੀ ਮਹਿਤਪੁਰ ਨੂੰ ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਬਾਬਤ ਜਾਣੂੰ ਕਰਵਾਇਆ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਹਿਲਾਂ ਮੋਟਰਾਂ ਦੀਆਂ ਕੇਬਲਾਂ, ਸਟਾਟਰ, ਟਰਾਂਸਫਾਰਮਰਾਂ, ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਹੁਣ ਇਲਾਕੇ ਵਿੱਚ ਚੋਰਾਂ ਦੇ ਹੋਂਸਲੇ ਇਹਨੇ ਵੱਧ ਗਏ ਹਨ ਕਿ ਘਰਾਂ ਦੀਆਂ ਕੰਧਾਂ ਵਿੱਚ ਪਾੜ ਪਾ ਕੇ ਘਰਾਂ ਵਿੱਚ ਚੋਰੀਆਂ ਕੀਤੀਆਂ ਜਾ ਰਹੀਆਂ। ਪੰਨੂ ਵੱਲੋਂ ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਪਛਾੜੀਆ 13 ਤੋਲੋ ਸੋਨਾ ਦੋ ਲੱਖ ਰੁਪਏ ਨਗਦ , ਅਵਾਣ ਖਾਲਸਾ 6 ਤੋਲੋ ਸੋਨਾ ਢਾਈ ਲੱਖ ਰੁਪਏ ਨਗਦ, ਸਿੰਘ ਪੁਰ ਸਾਡੇ ਅੱਠ ਤੋਲੋ ਸੋਨਾ ਤੇ ਨਗਦੀ, ਹਰਬੰਸ ਸਿੰਘ ਸ਼ਾਹਪੁਰ ਦੀ ਮਰੂਤੀ ਕਾਰ ਆਦਿਕ ਵੱਡੇ ਪੱਧਰ ਤੇ ਹੋਈਆਂ ਚੋਰੀਆਂ ਹੋਈਆਂ ਹਨ। ਯੂਨੀਅਨ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਚੋਰਾਂ ਤੇ ਪ੍ਰਸ਼ਾਸਨ ਸਰਕਾਰ ਕਾਰਵਾਈ ਕਰੇ ਤੇ ਲੋਕਾਂ ਦਾ ਚੋਰੀ ਹੋਇਆ ਸੋਨਾ ਨਗਦੀ ਤਰੁੰਤ ਵਾਪਸ ਕਰਾਇਆ ਜਾਵੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਯੂਨੀਅਨ ਵਲੋਂ 14 ਜੁਲਾਈ ਨੂੰ ਐਸ ਐਸ ਪੀ ਜਲੰਧਰ ਨੂੰ ਮਿਲਿਆ ਜਾਵੇਗਾ ਜੇਕਰ ਫ਼ੇਰ ਵੀ ਕੋਈ ਕਾਰਵਾਈ ਨਾ ਹੋਈ ਕਿਸਾਨ ਯੂਨੀਅਨ ਲੋਕਾਂ ਨੂੰ ਨਾਲ ਲੈਕੇ ਸਘੰਰਸ਼ ਕਰਨ ਲਈ ਮਜਬੂਰ ਹੋਵੇਗੀ । ਇਸ ਮੌਕੇ ਮਹਿਤਪੁਰ ਥਾਣੇ ਦੇ ਮੁੱਖ ਅਫਸਰ ਬਲਬੀਰ ਸਿੰਘ ਨੇ ਪ੍ਰੈਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਤੇ ਪੁਲਿਸ ਪ੍ਰਸ਼ਾਸਨ ਵਲੋਂ ਪੂਰੀ ਮੁਸਤੈਦੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਉਨ੍ਹਾਂ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਬਹੁਤ ਜਲਦ ਚੋਰ ਪੁਲਿਸ ਦੀ ਪਕੜ ਵਿੱਚ ਹੋਣਗੇ।ਮੌਕੇ ਕਸ਼ਮੀਰ ਸਿੰਘ ਪੰਨੂ ਤੰਦਾਉਰਾ, ਨਰਿੰਦਰ ਸਿੰਘ ਉਧੋਵਾਲ, ਬਲਵੀਰ ਸਿੰਘ ਉਧੋਵਾਲ ,ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਸਤਨਾਮ ਸਿੰਘ ਮਡਿਆਲਾ ,ਗੁਰਮੇਜ ਸਿੰਘ ਪਛਾੜੀਆ, ਹੀਰਾ ਸਿੰਘ, ਜਸਵੰਤ ਸਿੰਘ ਸਿੰਘਾਪੁਰ, ਬਲਜੀਤ ਸਿੰਘ ਬਾਲੋਕੀ, ਗੁਰਨਾਮ ਸਿੰਘ, ਭਜਨ ਸਿੰਘ,ਹਰਬੰਸ ਸਿੰਘ ਤੰਦਾਉਰਾ ,ਬਲਵਿੰਦਰ ਸਿੰਘ ਬਾਠ ਕਲਾ ਆਦਿ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



