ਹਰਪ੍ਰੀਤ ਪੱਤੋ
ਸਕੂਲ ਵਾਲਾ ਕੰਮ ਤੁਸੀਂ ਪੂਰਾ ਕਰਿਆ,
ਛੁੱਟੀਆਂ ਦੇ ਵਿੱਚ ਹੈ ਜੋ ਵੀ ਪੜ੍ਹਿਆ।
ਜਾ ਟੀਚਰਾਂ ਤੋਂ ਚੈੱਕ ਕਰਵਾਓ ਬੱਚਿਓ,
ਮਾਪਿਆਂ ਨੂੰ ਗੁੱਡਾਂ ਲ਼ੈ ਦਿਖਾਇਓ ਬੱਚਿਓ।
ਵਿਹਲੇ ਰਹਿ ਮੌਜਾਂ ਤੁਸੀਂ ਬਹੁਤ ਮਾਣੀਆਂ,
ਦਾਦੀ, ਨਾਨੀ ਕੋਲੋਂ ਸੁਣੀਆਂ ਕਹਾਣੀਆਂ।
ਕੋਈ ਮਾਮੇ ਪਿੰਡ, ਭੂਆਂ ਕੋਲ ਗਿਆ ਸੀ,
ਕੰਮ ਕਾਰ ਕਰ ਕੋਈ ਘਰੇ ਰਿਹਾ ਸੀ
ਬਹਾਨਾ ਕੋਲੋਂ ਕੋਈ ਨਾ ਲਾਇਓ ਬੱਚਿਓ,
ਕੋਈ ਗੱਲ ਕੋਲੋਂ ਨਾ ਬਣਾਇਓ ਬੱਚਿਓ।
ਕਈ ਬੱਚੇ ਜੀ ਕੰਮ ਤੋਂ ਚਰਾਉਂਦੇ ਨੇ,
ਖੇਡਣ ‘ਦੇ ਵਿੱਚ ਛੁੱਟੀਆਂ ਬਿਤਾਉਂਦੇ ਨੇ।
ਅੱਜ ਵਾਲਾ ਕੰਮ ਕੱਲ ਤੇ ਨੀਂ ਛੱਡੀ ਦਾ,
ਕਾਮਯਾਬੀ ਵਾਲਾ ਸਦਾ ਝੰਡਾ ਗੱਡੀ ਦਾ।
ਅੱਜ ਦਾ ਜ਼ਮਾਨਾ ਬੱਚਿਓ ਪੜ੍ਹਾਈ ਦਾ,
ਕਦੇ ਵੀ ਪੜ੍ਹਨ ਤੋਂ ਚਿੱਤ ਨੀ ਚੁਰਾਈ ਦਾ।
‘ਪੱਤੋ’ ਆਖੇ ਬਣ ਜਾਉ ਸਿਆਣੇ ਬੱਚਿਓ,
ਫਿਰ ਚੰਗੇ ਮਿਲ਼ਦੇ ਟਿਕਾਣੇ ਬੱਚਿਓ।
ਸੰਪਰਕ 94658-21417



