(ਸਮਾਜ ਵੀਕਲੀ)
ਖੁੱਲ੍ਹ ਗਏ ਸਕੂਲ ਬੱਚਿਓ,
ਕਰ ਲਓ ਤਿਆਰ ਬਸਤਾ।
ਮੰਜ਼ਿਲਾਂ ਤੇ ਪਹੁੰਚਾ ਦੇਉਗਾ,
ਪੜ੍ਹਾਈ ਵਾਲਾ ਇਹ ਰਸਤਾ।
ਖੁੱਲ੍ਹ ਗਏ….
ਛੋਟੇ-ਛੋਟੇ ਬਾਲ ਹੁੰਦੇ ਹੋ,
ਸਿੱਖ ਕੇ ਮਹਾਨ ਹੁੰਦੇ ਹੋ।
ਹੌਲੀ-ਹੌਲੀ ਵੱਡੇ ਹੋ ਕੇ,
ਜਿੱਤਦੇ ਜਹਾਨ ਹੁੰਦੇ ਹੋ।
ਇਹ ਕੀਮਤੀ ਹੈ ਗਹਿਣਾ,
ਲੱਗਦਾ ਬੇਸ਼ਕ ਸਸਤਾ।
ਖੁੱਲ੍ਹ ਗਏ….
ਦੇਸ਼ ਕੌਮ ਦਾ ਸਰਮਾਇਆ,
ਤੁਸੀਂ ਪਿਆਰੇ ਬੱਚੇ ਹੋ।
ਕਰਨੀ ਤੁਸਾਂ ਤਰੱਕੀ ਬੜੀ,
ਮਨ ਦੇ ਸਾਫ ਸੱਚੇ ਹੋ।
ਗਿਆਨ ਚੰਗਾ ਮਿਲ਼ਦਾ,
ਚਿਹਰਾ ਜੇ ਹੋਵੇ ਹਸਤਾ।
ਖੁੱਲ੍ਹ ਗਏ…
ਬਸਤੇ ਦੇ ਭਾਰ ਦੇ ਹੇਠਾਂ,
ਚਾਨਣ ਦਾ ਸਵੇਰਾ ਹੈ।
ਥੋਡਿਆਂ ਹੀ ਸੁਪਨਿਆਂ ‘ਚ,
ਵਿਕਾਸ ਦਾ ਵਸੇਰਾ ਹੈ।
ਕਰ ਲਓ ਖੰਭ ਵੱਡੇ ‘ਮਨਜੀਤ’,
ਲਓ ਸੁਸਤ ਚਾਲ ਨੂੰ ਮਸਤਾ।
ਖੁੱਲ੍ਹ ਗਏ….
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059



