HOME ਨਸ਼ਿਆਂ ਦੇ ਮਾਮਲੇ ਵਿੱਚ ਸਰਕਾਰ ਕਿਸੇ ਨੂੰ ਵੀ ਨਹੀਂ ਬਖਸ਼ੇਗੀ- ਮੰਤਰੀ ਧਾਲੀਵਾਲ

ਨਸ਼ਿਆਂ ਦੇ ਮਾਮਲੇ ਵਿੱਚ ਸਰਕਾਰ ਕਿਸੇ ਨੂੰ ਵੀ ਨਹੀਂ ਬਖਸ਼ੇਗੀ- ਮੰਤਰੀ ਧਾਲੀਵਾਲ

4
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਸਰਕਾਰ ਧੱਕੇ ਨਾਲ ਵਿਰੋਧੀਆਂ ਨੂੰ ਨਹੀਂ ਝੁਕਾ ਸਕਦੀ ਨਾ ਝੁਕਾਂਗੇ- ਬੀਬੀ ਬਾਦਲ

ਬੀਬਾ ਹਰਸਿਮਰਤ ਕੌਰ ਬਾਦਲ

 (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਵਿਸ਼ੇਸ਼ ਤੌਰ ਉੱਤੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਹੈ। ਤਿੰਨ ਮਹੀਨੇ ਤੋਂ ਉੱਪਰ ਦੇ ਸਮੇਂ ਦੌਰਾਨ ਸਮੁੱਚੇ ਪੰਜਾਬ ਦੇ ਵਿੱਚੋਂ ਨਸ਼ੇ ਨਾਲ ਸੰਬੰਧਿਤ ਅਨੇਕਾਂ ਵਿਅਕਤੀਆਂ ਨੂੰ ਫੜਿਆ ਗਿਆ ਹੈ ਨਸ਼ੇ ਦੀ ਬਰਾਮਦਗੀ ਹੋਈ ਹੈ ਕਈਆਂ ਨੂੰ ਜੇਲ ਭੇਜਿਆ ਗਿਆ ਹੈ ਤੇ ਕਈਆਂ ਦੇ ਘਰ ਤੱਕ ਢਾਹੇ ਗਏ ਹਨ ਜਦੋਂ ਇਹ ਕਾਰਵਾਈ ਚੱਲ ਰਹੀ ਸੀ ਤਾਂ ਕਈ ਸਿਆਸੀ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਅਕਸਰ ਇਹੀ ਬਿਆਨ ਆਉਂਦਾ ਸੀ ਕਿ ਉਹੀ ਸਰਕਾਰ ਛੋਟੇ ਮੋਟੇ ਨਸ਼ਾ ਕਰਨ ਵਾਲਿਆਂ ਨੂੰ ਫੜ ਰਹੀ ਹੈ। ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾ ਰਹੀ। ਇਹ ਜੋ ਯੁੱਧ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਹੈ ਇਸ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਚਾਹੇ ਕੋਈ ਵੱਡਾ ਹੋਵੇ ਚਾਹੇ ਕੋਈ ਛੋਟਾ ਇਹ ਸ਼ਬਦ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਉਸ ਵੇਲੇ ਸਾਂਝੇ ਕੀਤੇ ਜਦੋਂ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਹਿਰਾਸਤ ਵਿੱਚ ਲੈਣ ਦਾ ਮਾਮਲਾ ਭਖਿਆ। ਇਸ ਸਬੰਧੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲੰਬੀਆਂ ਚੌੜੀਆਂ ਗੱਲਾਂ ਕਰਦਿਆਂ ਹੋਇਆਂ ਕਿਹਾ ਕਿ ਜਗਦੀਸ਼ ਭੋਲੇ ਨੇ ਕਾਫੀ ਸਮਾਂ ਪਹਿਲਾਂ ਨਸ਼ਿਆਂ ਦੇ ਮਾਮਲੇ ਵਿੱਚ ਬਿਕਰਮਜੀਤ ਮਜੀਠੀਆ ਦਾ ਨਾਮ ਲਿਆ ਉਸ ਉਪਰ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਅਕਾਲੀਆਂ ਨੇ ਤਾਂ ਕਰਨੀ ਹੀ ਕੀ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਰੂਰ ਜਾਂਦੇ ਜਾਂਦੇ ਇਹ ਕਾਰਵਾਈ ਕਰਕੇ ਗਏ ਤੇ ਹੁਣ ਸਾਡੀ ਸਰਕਾਰ ਨੇ ਜੋ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਉਸ ਤਹਿਤ ਜਿਵੇਂ ਜਿਵੇਂ ਵੀ ਨਾਮ ਜਾਂ ਕੋਈ ਹੋਰ ਕਾਰਵਾਈ ਸਾਹਮਣੇ ਆ ਰਹੀ ਹੈ ਤਾਂ ਉਹਨਾਂ ਉੱਪਰ ਕਾਰਵਾਈ ਹੋ ਰਹੀ ਹੈ ਤੇ ਅੱਜ ਬਿਕਰਮਜੀਤ ਸਿੰਘ ਮਜੀਠੀਆ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਦੇ ਉੱਪਰ ਆਮਦਨ ਨਾਲੋਂ ਵੱਧ ਪੈਸੇ ਇਕੱਠੇ ਤੇ ਜਾਇਦਾਦਾਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੋਂ ਵੱਡੀ ਗਿਣਤੀ ਵਿੱਚ ਮੋਬਾਇਲ ਲੈਪਟਾਪ ਡਾਇਰੀਆਂ ਆਦਿ ਫੜੀਆਂ ਹੋਈਆਂ ਹਨ ਜਿਸ ਦੀ ਦੇਖ ਰੇਖ ਵਿਜੀਲੈਸ ਵਿਭਾਗ ਕਰ ਰਿਹਾ ਹੈ। ਵਿਰੋਧੀਆਂ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਸਬੰਧੀ ਬਿਆਨਬਾਜੀ ਦਾ ਜਵਾਬ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਦੇ ਉੱਪਰ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਨੂੰ ਵਿਰੋਧੀ ਪਾਰਟੀਆਂ ਦੇ ਲੋਕ ਸਹਿਯੋਗ ਦਿੰਦੇ ਪਰ ਹੋ ਉਲਟ ਰਿਹਾ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਵਿਰੋਧੀ ਪਾਰਟੀਆਂ ਵਾਲੇ ਬਹੁਤੇ ਆਗੂ ਨਸ਼ਿਆਂ ਦੇ ਮਾਮਲੇ ਉੱਪਰ ਹੋਈ ਕਾਰਵਾਈ ਨੂੰ ਗਲਤ ਦਰਸਾ ਰਹੇ ਹਨ। ਜੋ ਕਿ ਬਿਲਕੁਲ ਘਟੀਆ ਤੇ ਗਲਤ ਗੱਲ ਹੈ।  ਸਰਕਾਰ ਵਿਰੋਧੀਆਂ ਨੂੰ ਪੁਲਿਸ ਰਾਹੀਂ ਦਬਾਉਣਾ ਚਾਹੁੰਦੀ ਹੈ ਅਸੀਂ ਨਹੀਂ ਦਬਾਂਗੇ-ਬੀਬਾ ਬਾਦਲ  ਅੱਜ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਗਿਰਫਤਾਰੀ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਇੱਕਦਮ ਨਵੀਂ ਚਰਚਾ ਛਿੜ ਗਈ ਬਿਕਰਮਜੀਤ ਸਿੰਘ ਮਜੀਠੀਆ ਦੀ ਗਿਰਫਤਾਰੀ ਨੂੰ ਗਲਤ ਕਰਾਰ ਦਿੰਦਿਆਂ ਹੋਇਆਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਤੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਭੈਣ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਸਰਕਾਰ ਦੇ ਇਸ਼ਾਰੇ ਉੱਤੇ ਪੁਲਿਸ ਵੱਲੋਂ ਧੱਕੇਸ਼ਾਹੀ ਨਾਲ ਬਿਕਰਮ ਦੀ ਕੀਤੀ ਹੋਈ ਗਿਰਫਤਾਰੀ ਨੂੰ ਬਿਲਕੁਲ ਗਲਤ ਦੱਸਿਆ ਬੀਬਾ ਬਾਦਲ ਨੇ ਕਿਹਾ ਕਿ ਬਿਕਰਮਜੀਤ ਸਿੰਘ ਕੱਲੇ ਹੀ ਸਰਕਾਰ ਵਿਰੁੱਧ ਵਿਰੋਧੀ ਧਿਰ ਦਾ ਕੰਮ ਕਰ ਰਹੇ ਹਨ। ਉਹ ਸਰਕਾਰ ਦੇ ਗਲਤ ਕੰਮਾਂ ਦੀ ਨੁਕਤਾ ਚੀਨੀ ਕਰਦੇ ਹਨ ਸਰਕਾਰ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਬਹੁਤ ਹੱਥ ਗਲਤ ਹੱਥਕੰਡੇ ਅਪਣਾ ਰਹੀ ਹੈ। ਪੁਲਿਸ ਰਾਹੀਂ ਵਿਰੋਧੀਆਂ ਦੀ ਗ੍ਰਿਫਤਾਰੀ ਨੂੰ ਦਬਾਉਣ ਦਾ ਯਤਨ ਕਰ ਰਹੀ ਪੰਜਾਬ ਸਰਕਾਰ ਸਾਨੂੰ ਕਦੇ ਵੀ ਦਬਾਅ ਨਹੀਂ ਸਕਦੀ ਅਸੀਂ ਅਤੇ ਅਕਾਲੀ ਦਲ ਦੇ ਵਰਕਰ ਇਕੱਤਰ ਹੋ ਕੇ ਸਰਕਾਰ ਵਿਰੁੱਧ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹਾਂ। ਬੀਬੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਤਾਂ ਰਬੜ ਦੀ ਮੋਹਰ ਬਣ ਗਿਆ ਹੈ ਸਭ ਕੁਝ ਦਿੱਲੀ ਤੋਂ ਹਾਰੇ ਅਰਵਿੰਦ ਕੇਜਰੀਵਾਲ ਤੇ ਉਸ ਦੀ ਜੁੰਡਲੀ ਕਰ ਰਹੀ ਹੈ। ਪੰਜਾਬ ਸਰਕਾਰ ਦੇ ਮੰਤਰੀ ਸ਼ੰਤਰੀ ਤੇ ਪੰਜਾਬ ਪੁਲਿਸ ਉਹਨਾਂ ਦੇ ਹੁਕਮਾਂ ਅਨੁਸਾਰ ਹੀ ਕੰਮ ਕਰ ਰਹੀ ਹੈ। ਉਹਨਾਂ ਕੇਜਰੀਵਾਲ ਉੱਤੇ ਵਰਦਿਆ ਕਿਹਾ ਕਿ ਇਹ ਇਹੀ ਕੇਜਰੀਵਾਲ ਹੈ ਜਿਸ ਨੇ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਤੋਂ ਨਸ਼ਿਆਂ ਦੇ ਮਾਮਲੇ ਵਿੱਚ ਮੁਆਫੀ ਵੀ ਮੰਗੀ ਹੈ। ਬੀਬੀ ਬਾਦਲ ਨੇ ਕਿਹਾ ਕਿ ਇਸ ਕੇਸ ਦੇ ਵਿੱਚੋਂ ਨਿਕਲਣਾ ਹੁਣ ਵੀ ਕੁਝ ਨਹੀਂ ਸਰਕਾਰ ਵਿਰੋਧੀਆਂ ਨੂੰ ਬਦਨਾਮ ਕਰਨ ਦੇ ਰਾਹ ਤੁਲੀ ਹੋਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਪ ਮੰਤਰੀ ਮੰਡਲ ਵਿੱਚ ਮਿਲੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਥਾਂ
Next articleਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਸਮਰਪਿਤ ਗੀਤ