HOME ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਪਿੰਡ ਸੱਲ੍ਹ ਖੁਰਦ -ਕਲਾ ਅੱਜ ਬਾਬਾ ਪਲਾਹ...

ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਪਿੰਡ ਸੱਲ੍ਹ ਖੁਰਦ -ਕਲਾ ਅੱਜ ਬਾਬਾ ਪਲਾਹ ਦੇ ਸਲਾਨਾ ਜੋੜ ਮੇਲੇ ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।

2

 ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਪਿੰਡ ਸੱਲ੍ਹ ਖੁਰਦ ਕਲਾਂ ਵਿਖੇ ਅੱਜ ਬਾਬਾ ਪਲਾਹ ਵਾਲਾ ਜੀ ਦੇ ਸਲਾਨਾ ਜੋੜ ਮੇਲੇ ਤੇ ਰੋਟਰੀ ਕਲੱਬ ਬੰਗਾ ਗਰੀਨ ਅਤੇ ਰਾਜਾ ਹਸਪਤਾਲ ਨਵਾਂਸ਼ਹਿਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ ਵੱਖ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੁਵਾਈਆ ਮੁਫ਼ਤ ਦਿੱਤੀਆਂ ਗਈਆਂ। ਈ ਸੀ ਗੀ ਅਤੇ ਸ਼ੂਗਰ ਦੇ ਟੈਸਟ ਵੀ ਕੀਤੇ ਗਏ ।ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਸ ਦਿਲਬਾਗ ਸਿੰਘ ਬਾਗੀ ਨੇ ਕੈਂਪ ਦੇ ਫਾਇਦੇ ਦੱਸਿਆ ਕਿਹਾ ਕਿ ਜਦੋਂ ਵੀ ਥੋੜਾ ਦੁੱਖ ਹੋਵੇ ਉਸ ਨੂੰ ਫੜ੍ਹਨਾ ਚਾਹੀਦਾ ਹੈ ਜਿਸ ਤਰ੍ਹਾਂ ਅੱਗ ਨੂੰ ਬੁਝਾਉਣ ਲਈ ਇੱਕ ਡੱਬੇ ਦੀ ਜ਼ਰੂਰਤ ਪੈਂਦੀ ਹੈ ਠੀਕ ਇਸੇ ਤਰ੍ਹਾਂ ਬਿਮਾਰੀ ਦਾ ਇਲਾਜ ਸਾਨੂੰ ਜਲਦੀ ਤੋਂ ਜਲਦੀ ਕਰਾਉਣਾ ਚਾਹੀਦਾ ਹੈ ਉਨ੍ਹਾਂ ਨੇ ਸ ਸ਼ਮਿੰਦਰ ਸਿੰਘ ਗਰਚਾ ਜੀ ਦੀ ਤਰੀਫ ਕਰਦਿਆਂ ਕਿਹਾ ਕਿ ਗਰਚਾ ਸਾਹਿਬ ਆਪਣੇ ਪਿੰਡ ਨੂੰ ਹੀ ਨਹੀਂ ਬਾਕੀ ਹਰੇਕ ਪਿੰਡ ਵਿੱਚ ਕੈਂਪ ਲਗਾਉਂਦੇ ਹਨ ਅਤੇ ਦੁਵਾਈਆ ਮੁਫ਼ਤ,ਜੂਸ ਮੁਫ਼ਤ, ਬੱਚਿਆਂ ਦੇ ਪੜ੍ਹਾਈ ਦਾ ਸਮਾਨ ਲੈਕੇ ਦਿੰਦੇ ਹਨ ਇਹਨਾਂ ਦੀ ਜਿਨੀ ਸਿਫ਼ਤ ਕੀਤੀ ਜਾਵੇ ਉਹ ਥੋੜ੍ਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਟੈਸਟਾਂ ਵਿੱਚ ਭਿਆਨਕ ਬਿਮਾਰੀ ਨਿਕਲ਼ ਆਉਂਦੀ ਹੈ ਤਾਂ ਸਾਡਾ ਕਲੱਬ ਉਸ ਦਾ ਇਲਾਜ ਵੀ ਕਰਵਾਏਗਾ ।ਸਰਦਾਰ ਦਿਲਬਾਗ ਸਿੰਘ ਬਾਗੀ ਜੀ ਨੇ ਰਾਜਾ ਹਸਪਤਾਲ ਨਵਾਂਸ਼ਹਿਰ ਦੇ ਆਏ ਹੋਏ ਡਾਕਟਰਾਂ ਅਤੇ ਨਰਸਾਂ ਦੀ ਤਰੀਫ ਵੀ ਕੀਤੀ। ਇਸ ਮੌਕੇ ਤੇ ਰੋਟੀਨੀਅਨ ਸੈਕਟਰੀ ਜੀਵਨ ਦਾਸ,ਰੋਟਰੀਨੀਅਨ ਰਣਜੀਤ ਸਿੰਘ ਕਡੋਲਾ,ਰੋਟਰੀਨੀਅਨ ਸੁਖਵਿੰਦਰ ਸਿੰਘ ਧਾਮੀ,ਲੈਕਚਰਾਰ ਸੁਭਾਸ਼ ਸੱਲਵੀ, ਹਰਪ੍ਰੀਤ ਕੁਮਾਰ ਸਰਪੰਚ, ਮਨਜੀਤ ਸਿੰਘ ਸੈਣੀ, ਕੁਲਵਿੰਦਰ ਕੌਰ, ਬਲਵੀਰ ਕੌਰ ਅਤੇ ਉਨ੍ਹਾਂ ਦੇ ਨਾਲ ਆਏ ਹੋਏ ਪੰਤਵੰਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾ ਬੀ ਆਰ ਅੰਬੇਡਕਰ ਕਲੱਬ ਨੂੰ ਅਮਰਵੀਰ ਸਿੰਘ ਝੱਲੀ ਕਨੇਡਾ ਵੱਲੋਂ ਸਪੋਸਰ ਕੀਤਾ ਗਿਆ
Next articleਬਸਪਾ ਤੋਂ ਬਿਨਾਂ ਤੁਸੀਂ ਆਪਣਾ ਵਜੂਦ ਖਤਮ ਕਰ ਲਓਗੇ –ਭੈਣ ਕਮਲੇਸ਼ ਅਹੀਰ