HOME ਡਾ ਬੀ ਆਰ ਅੰਬੇਡਕਰ ਕਲੱਬ ਨੂੰ ਅਮਰਵੀਰ ਸਿੰਘ ਝੱਲੀ ਕਨੇਡਾ ਵੱਲੋਂ ਸਪੋਸਰ...

ਡਾ ਬੀ ਆਰ ਅੰਬੇਡਕਰ ਕਲੱਬ ਨੂੰ ਅਮਰਵੀਰ ਸਿੰਘ ਝੱਲੀ ਕਨੇਡਾ ਵੱਲੋਂ ਸਪੋਸਰ ਕੀਤਾ ਗਿਆ

3

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) ਡਾ. ਬੀ. ਆਰ. ਅੰਬੇਡਕਰ ਬੰਗਾ ਕਲੱਬ ਬੰਗਾ ਨੂੰ ਅਮਰਵੀਰ ਸਿੰਘ ਝੱਲੀ ਕੈਨੇਡਾ ਵਲੌਂ ਅੰਡਰ 19 ਕ੍ਰਿਕਟ ਟੂਰਨਾਮੈਂਟ ਕਰਵਾਉਣ ਲਈ ਸਪੋਂਸਰ ਕੀਤਾ ਗਿਆ ਸੀ। ਇਨਾ ਮੈਚਾਂ ਵਿੱਚ ਡਾ. ਬੀ. ਆਰ. ਅੰਬੇਡਕਰ ਕਲੱਬ ਬੰਗਾ ਟੀਮ 8 ਰਨ ‘ਤੇ ਜੇਤੂ ਰਹੀ। ਦੂਜੇ ਨੰਬਰ ‘ਤੇ ਪਿੰਡ ਚਾਚੋਕੀ ਦੀ ਟੀਮ ਰਹੀ। ਇਨਾ ਮੈਚਾਂ ਵਿਚ 50 ਦੇ ਕਰੀਬ ਟੀਮਾਂ ਨੇ ਭਾਗ ਲਿਆ ਸੀ। ਇਸ ਮੌਕੇ ਕਿਰਪਾਲ ਸਿੰਘ ਝੱਲੀ ਸੇਵਾ ਮੁਕਤ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ / ਮੁੱਖ ਮਹਿਮਾਨ , ਵਿਸ਼ੇਸ ਮਹਿਮਾਨਾ ਅਤੇ ਡਾ.ਬੀ. ਆਰ ਅੰਬੇਡਕਰ ਕਲੱਬ ਬੰਗਾ ਦੇ ਔਹਦੇਦਾਰਾਂ ਵਲੋਂ ਜੇਤੂ ਟੀਮ ਨੂੰ 7100/-ਹੁ. / ਟਰੋਫੀ ਅਤੇ ਰਨਰ ਅੱਪ ਟੀਮ ਨੂੰ 5100/-ਰੁ. / ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੈਚ ਦੇ ਮੈਨ ਆਫ ਮੈਚ ਹਰਸ਼ ਚੁੰਬਰ ਨੂੰ ਐਲਾਨਿਆ ਗਿਆ। ਇਸ ਮੌਕੇ ਸ. ਝੱਲੀ ਨੇ ਕਿਹਾ ਕਿ ਖੇਡਾਂ ਬੱਚਿਆਂ ਨੂੰ ਸਿਹਤਮੰਦ ਬਨਾਉਣ ਲਈ ਅਤੇ ਨਸ਼ਿਆਂ ਤੋਂ ਬਚਣ ਲਈ ਪ੍ਰੇਰਨਾ ਦਿੰਦੀਆ ਹਨ। ਖੇਡਾਂ ਸਾਡੇ ਸਰੀਰ ਨੂੰ ਨਰੋਆ ਅਤੇ ਤੰਦਰੁਸਤ ਰੱਖਦੀਆਂ ਹਨ। ਇਸ ਮੌਕੇ ਤਰਸੇਮ ਲਾਲ ਝੱਲੀ ਸਾਬਕਾ ਸਰਪੰਚ ਹੀਉਂ, ਸੋਹਣ ਸਿੰਘ ਝੱਲੀ ਸੈਕਟਰੀ, ਜੋਗਿੰਦਰ ਪਾਲ ਝੱਲੀ, ਦਿਲਬਾਗ ਬੱਗਾ ਹੀਉਂ, ਜੀਤ ਸਿੰਘ ਭਾਟੀਆ ਐਮ.ਸੀ, ਰਸ਼ਪਾਲ ਕੌਰ ਐਮ.ਸੀ, ਜਸਵਿੰਦਰ ਕੌਰ ਸੇਵਾਮੁਕਤ ਸੀ.ਡੀ.ਪੀ.ਓ, ਰਾਜਿਬੰਦਰ ਕੌਰ ਆਂਗਨਵਾੜੀ ਵਰਕਰ, ਰੂਪਾ ਰਾਣੀ,ਬਲਵੀਰ ਗਰੀਸ,ਸੰਦੀਪ ਕੌਰ, ਸੂਰਜ ਸਿੰਘ ਕੈਨੇਡਾ,ਮਨਜੀਤ ਕੁਮਾਰ ਸੋਨੂੰ,ਦਿਵਾਂਸ਼ੂ ,ਅੰਕਤ ,ਅਜੇ, ਕੁੰਦਨ, ਸੂਰੀਆ , ਹੋਰ ਖਿਡਾਰੀ ਅਤੇ ਪਤਵੰਤੇ ਸੱਜਣ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਬਲਾਕੀਪੁਰ ਪੰਛੀਆਂ ਲਈ ਆਲ੍ਹਣੇ ਟੰਗੇ
Next articleਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਪਿੰਡ ਸੱਲ੍ਹ ਖੁਰਦ -ਕਲਾ ਅੱਜ ਬਾਬਾ ਪਲਾਹ ਦੇ ਸਲਾਨਾ ਜੋੜ ਮੇਲੇ ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।