HOME ਬੇਟੇ ਨੂੰ ਕੈਨੇਡਾ ‘ਚ ਡਿਗਰੀ ਮਿਲਣ ‘ਤੇ ਮਾਪਿਆਂ ਨੇ ਲਾਇਆ ਬੂਟਿਆਂ ਦਾ...

ਬੇਟੇ ਨੂੰ ਕੈਨੇਡਾ ‘ਚ ਡਿਗਰੀ ਮਿਲਣ ‘ਤੇ ਮਾਪਿਆਂ ਨੇ ਲਾਇਆ ਬੂਟਿਆਂ ਦਾ ਲੰਗਰ

6
ਫੋਟੋ: ਕੈਨੇਡਾ 'ਚ ਡਿਗਰੀ ਹਾਸਲ ਕਰਨ ਉਪਰੰਤ ਗੀਤੇਂਦਰ ਸਿੰਘ 'ਜਸਨ' ਅਤੇ ਪੰਜਾਬ ਚ ਬੂਟੇ ਵੰਡਦੇ ਹੋਏ ਮਾਤਾ ਪਿਤਾ ਅਤੇ ਹੋਰ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ): ਸਥਾਨਿਕ ਮਾਤਾ ਗੁਜ਼ਰੀ ਕੋਚਿੰਗ ਐਂਡ ਗਾਇਡੈਂਸ ਇੰਸਟੀਟਿਊਡ ਦੇ ਪ੍ਰਿੰਸੀਪਲ ਜਸਵੀਰ ਸਿੰਘ ਖਾਨਖਾਨਾ ਅਤੇ ਵਾਇਸ ਪ੍ਰਿੰਸੀਪਲ ਨਿਰਮਲ ਕੌਰ ਅਤੇ ਵੱਲੋਂ ਆਪਣੇ ਬੇਟੇ ਗੀਤੇਂਦਰ ਸਿੰਘ ਉਰਫ਼ ਜਸ਼ਨ ਨੂੰ ਕੈਨੇਡਾ ਵਿਖੇ ਡਿਗਰੀ ਮਿਲਣ ਦੀ ਖੁਸ਼ੀ ਵਿੱਚ ਬੰਗਾ ਵਿਖੇ ਬੂਟਿਆਂ ਦਾ ਲੰਗਰ ਲਾਇਆ ਗਿਆ। ਮਾਤਾ ਗੁਜ਼ਰੀ ਇੰਸਟੀਟਿਊਡ ਵਿਖੇ ਰੱਖੇ ਇੱਕ ਸਾਦਾ ਸਮਾਗਮ ਵਿੱਚ ਆਪਣੀ ਪਰਿਵਾਰਿਕ ਖੁਸ਼ੀ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਉਹਨਾਂ ਦੇ ਬੇਟੇ ਗੀਤੇਂਦਰ ਸਿੰਘ ਨੇ ਬੀਤੀ ਸ਼ਾਮ ਕੈਨੇਡਾ ਸਥਿੱਤ ਮਿਸੀਸਾਗਾ ਸ਼ਹਿਰ ਦੇ ਸੇਂਟ ਕਲਿਯਰ ਕਾਲਜ਼ ਤੋਂ ਆਰਟੀਫੀਸ਼ਲ ਇੰਟੈਲੀਜੈਂਸ (AI) ਖੇਤਰ ਵਿੱਚ ਡਿਗਰੀ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਪਰਿਵਾਰ ਘਰੇਲੂ ਮਜ਼ਬੂਰੀ ਕਾਰਨ ਕੈਨੇਡਾ ਵਿਖੇ ਡਿਗਰੀ ਵੰਡ ਸਮਾਗਮ ਵਿੱਚ ਹਾਜ਼ਰ ਤਾਂ ਨਹੀਂ ਹੋ ਸਕਿਆ ਪ੍ਰੰਤੂ ਇਹਨਾਂ ਪਲਾਂ ਨੂੰ ਯਾਦਗਾਰੀ ਬਣਾਊਂਦੇ ਹੋਏ ਵਾਤਾਵਰਨ ਬਚਾਉਣ ਦੇ ਮੰਤਵ ਤਹਿਤ ਅੱਜ ਪੰਜ ਸੌ ਬੂਟੇ ਵੰਡਣ ਦਾ ਪ੍ਰੋਗਰਾਮ ਮਿੱਥਿਆ ਗਿਆ। ਪਿੰਡ ਖਾਨਖਾਨਾਂ ਦੇ ਸਾਬਕਾ ਸਰਪੰਚ ਅਤੇ ਵਾਤਾਵਰਣ ਪ੍ਰੇਮੀ ਸ੍ਰੀ ਲੱਡੂ ਰਾਮ ਦੀ ਅਗਵਾਈ ‘ਚ ਹੋਏ ਇਸ ਪ੍ਰੋਗਰਾਮ ਆਪਣੇ ਸੰਬੋਧਨ ਦੌਰਾਨ ਨਾਮੀ ਸਮਾਜ ਸੇਵਿਕਾ ਮੈਡਮ ਮਨਜੀਤ ਕੌਰ ਬੋਲਾਂ, ਸੱਭਿਅਕ ਲੇਖਕ ਅਤੇ ਗਾਇਕ ਅਮਰਦੀਪ ਸਿੰਘ ਬੰਗਾ, ਵਾਤਾਵਰਨ ਪ੍ਰੇਮੀ ਮਾ. ਰਾਜ ਹੀਉਂ, ਡਾ. ਦੇਸ ਰਾਜ ਖਾਨਖਾਨਾਂ ਨੇ ਆਖਿਆ ਕਿ ਕਿ ਸਮੇਂ ਦੀ ਮੁੱਖ ਲੋੜ ਵਾਤਾਵਰਣ ਨੂੰ ਸੰਭਾਲਣ ਦੀ ਹੈ। ਇਹਨੀਂ ਦਿਨੀਂ ਛਿਆਲੀ਼ ਡਿਗਰੀ ਨੂੰ ਜਾ ਪਹੁੰਚਿਆ ਤਾਪਮਾਨ ਸਾਨੂੰ ਤਬਾਹੀ ਵੱਲ੍ਹ ਖਿਚੀ ਲੈ ਜਾ ਰਿਹਾ ਹੈ। ਵਿਗਿਆਨ ਅਨੂਸਾਰ ਛਿਪੰਜਾ ਡਿਗਰੀ ਤਾਪਮਾਨ ‘ਤੇ ਮਨੁੱਖੀ ਹੋਂਦ ਨੂੰ ਧਰਤੀਂ ਉੱਤੇ ਬਚਾਈ ਰੱਖਣਾ ਅਸੰਭਵ ਹੋ ਜਾਵੇਗਾ। ਸਾਡੀ ਹੋਂਦ ਨੂੰ ਧਰਤੀ ਦੀ ਹਰਿਆਵਲ ਹੀ ਬਚਾਅ ਸਕਦੀ ਹੈ। ਇਸ ਮੌਕੇ ‘ਤੇ ਸਫੀਆ ਭਾਰਤੀ, ਪ੍ਰਿ. ਹਰਨੇਕ ਚੰਦ ਜਗਤਪੁਰ, ਪ੍ਰਿ. ਬਰਜਿੰਦਰ ਕੁਮਾਰ ਖਟਕੜ, ਡਾ. ਗੁਰਪ੍ਰੀਤ ਸਿੰਘ, ਏ ਐੱਸ ਆਈ ਅਸ਼ੋਕ ਕੁਮਾਰ, ਗਗਨਦੀਪ ਗਰਚਾ, ਅਮੋਲਕ ਸਿੰਘ, ਹਰਜਿੰਦਰ ਕੁਮਾਰ ਅਤੇ ਕਮਲਜੀਤ ਆਦਿ ਸ਼ਖ਼ਸੀਅਤਾਂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੌਵਾਂ ਸਾਲਾਨਾ ਮੇਲਾ ਵਿਰਸੇ ਦਾ 9 ਅਗਸਤ ਨੂੰ ਤਿਆਰੀਆਂ ਜ਼ੋਰਾਂ ਤੇ
Next articleਬਸਪਾ ਦੇ ਬੂਥ ਲੈਵਲ ਦੇ ਪ੍ਰਧਾਨ ਦੀ ਵੀ ਰਾਖੀ ਕਰਾਂਗੇ -ਸ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ