ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਗੜ੍ਹਸ਼ੰਕਰ ਵਿੱਚ ਬਸਪਾ ਪੰਜਾਬ ਵੱਲੋਂ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਬਸਪਾ ਦੇ ਬੂਥ ਲੈਵਲ ਦੇ ਪ੍ਰਧਾਨ ਦੀ ਵੀ ਰਾਖੀ ਕਰਾਂਗੇ ਅਤੇ ਹਰੇਕ ਵਰਕਰ ਦੀ ਰਾਖੀ ਕਰਨਾ ਸਾਡਾ ਫਰਜ਼ ਹੈ ਇਹ ਵਿਚਾਰ ਸ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਬਸਪਾ ਪੰਜਾਬ ਦੇ ਪ੍ਰਧਾਨ ਨੇ ਆਪਣੀ ਸੰਪੀਚ ਵਿੱਚ ਕਹੇ ਉਨ੍ਹਾਂ ਅੱਗੇ ਕਿਹਾ ਕਿ ਖ਼ਾਨਪੁਰ ਦੇ ਸਰਪੰਚੀ ਦੀ ਚੋਣ ਲੜ੍ਹ ਚੁੱਕੇ ਉਮੀਦਵਾਰ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਤੁਸੀਂ ਆਪਣੇ ਉਪਰ ਪਰਚੇ ਤੋਂ ਡਰ ਰਹੇ ਹੋ ਹੁਣ ਇਹ ਕੰਮ ਸਾਡੇ ਤੇ ਛੱਡ ਦਿਓ ਅਸੀਂ ਤਾਂ ਪਹਿਲਾਂ ਤੋਂ ਹੀ ਕਹਿੰਦੇ ਹਾਂ ਕਿ ਨੌਜਵਾਨੋ ਬਸਪਾ ਵਿੱਚ ਆਓ ਤੇ ਤੁਹਾਡੀ ਲੜਾਈ ਬਸਪਾ ਲੜੇਗੀ ਕਿਉਂਕਿ ਬਸਪਾ ਜਾਤ ਪਾਤ ਵਿਰੁੱਧ ਅੰਦੋਲਨ ਹੈ। ਖ਼ਾਨਪੁਰ ਗੜ੍ਹਸ਼ੰਕਰ ਵਿੱਚ ਹੈ ਇਹ ਆਦਮੀ ਉਸ ਪਾਰਟੀ ਦੇ ਵਿਰੋਧ ਵਿੱਚ ਖੜ੍ਹ ਗਿਆ ਬਸ ਫਿਰ ਕੀ ਸੀ ਉਨ੍ਹਾਂ ਨੇ ਪੁਲਿਸ ਸੱਦਕੇ ਇਹਨਾਂ ਦਾ ਟੀ ਵੀ, ਫਰਿੱਜ, ਮੋਟਰਸਾਈਕਲ ਅਤੇ ਘਰ ਦਾ ਹੋਰ ਸਮਾਨ ਸਭ ਭੰਨ ਤੋੜ ਕੀਤੀ ਅੱਜ ਤੋਂ ਤੁਹਾਡਾ 161,163 ਕੇਸ ਨੰਬਰ ਖਤਮ ਕੀਤਾ ਜਾਵੇਗਾ। ਅੱਜ ਤੋਂ ਬਾਅਦ ਬਸਪਾ ਹਰੇਕ ਵਰਕਰ ਦੇ ਲਈ ਕੰਮ ਕਰੇਗੀ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਬਸਪਾ ਪਿੰਡ ਪਿੰਡ ਜਾਕੇ ਲੋਕਾਂ ਨੂੰ ਲਾਮਬੰਦ ਕਰੇਗੀ ਅਤੇ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



